ਕਮੰਡਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਜਾਣਕਾਰੀਡੱਬਾ ਕਿਤਾਬ

ਕਮੰਡਲ ਪੰਜਾਬੀ ਕਵੀ ਜਸਵੰਤ ਦੀਦ ਦਾ ਕਾਵਿ-ਸੰਗ੍ਰਹਿ ਹੈ। ਇਸ ਕਿਤਾਬ ਲਈ ਕਵੀ ਨੇ 2007 ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਕੀਤਾ ਸੀ।[1] ਇਸ ਕਾਵਿ ਸੰਗ੍ਰਹਿ ਵਿਚ ਲਗਭਗ 74 ਕਵਿਤਾਵਾਂ ਹਨ, ਜਿਸ ਵਿਚ ਪਹਿਲੀ ਕਵਿਤਾ 'ਟੇਕ' ਅਤੇ ਆਖਰੀ 'ਪਾਠਕ' ਹੈ ਅਤੇ ਇਸ ਦੇ ਸ਼ੁਰੂਆਤੀ ਸ਼ਬਦ ਜਸਵੰਤ ਦੀਦ ਦੀ ਕਵਿਤਾ ਬਾਰੇ ਗੁਰਬਚਨ ਵੱਲੋਂ ਲਿਖੇ ਗਏ ਹਨ, ਉਸ ਦੇ ਅਨੁਸਾਰ, "ਉਹ ਅੱਜ ਦੇ ਮਨੁੱਖ ਦੀਆਂ ਵਿਸੰਗਤੀਆਂ ਤੇ ਜਿ਼ਹਨੀ ਕਸ਼ਮਕਸ਼ ਦਾ ਕਵੀ ਹੈ। ਇਸ ਮਨੁੱਖ ਅੰਦਰ ਰਿੱਝ ਰਹੀ ਬੇਚੈਨੀ, ਭਟਕਨ ਤੇ ਤਲਾਸ਼ ਦਾ ਕਵੀ ਹੈ।" [2][3]

ਇਸ ਕਿਤਾਬ ਦਾ ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਅਨੁਵਾਦ ਕੀਤਾ ਗਿਆ ਹੈ।[4]

ਕਾਵਿ ਸਤਰਾਂ

ਕਵਿਤਾ 'ਅੱਜ-ਕੱਲ੍ਹ':-

"ਮੈਨੂੰ ਤੇਰਾ ਖ਼ਿਆਲ

ਬਹੁਤ ਘੱਟ ਆਉਂਦਾ ਹੈ

ਕਿਤੇ ਕਿਤੇ

ਜਿਵੇਂ ਯਾਦਦਾਸ਼ਤ ਗੁਆ ਚੁੱਕਾ ਕੋਈ ਆਦਮੀ

ਆਪਣਾ ਨਾਂ ਲਵੇ

ਤੇ ਰੋ ਪਵੇ

ਜਾਂ ਹੱਸ

ਤੇ ਫੇਰ ਚੁੱਪ ਦੀ ਕੰਡੇਦਾਰ ਝਾੜੀ 'ਚੋਂ

ਕੱਢਦਾ ਰਹੇ ਆਪਣਾ ਆਪ

ਲਗਾਤਾਰ."[5]

ਇਹ ਵੀ ਦੇਖੋ

ਜਸਵੰਤ ਦੀਦ

ਜਸਵੰਤ ਦੀਦ ਦੁਆਰਾ ਨਿਰਦੇਸ਼ਤ ਜਲਪਰੀ ਫ਼ਿਲਮ

ਬਾਹਰੀ ਲਿੰਕ

ਕਮੰਡਲ ਕਿਤਾਬ ਬਾਰੇ

ਹਵਾਲੇ

ਫਰਮਾ:ਹਵਾਲੇ ਫਰਮਾ:ਆਧਾਰ

  1. "ਸਾਹਿਤ ਅਕਾਦਮੀ ਇਨਾਮ". sahitya-akademi.org.in. ਸਾਹਿਤ ਅਕਾਦਮੀ.
  2. ਜਸਵੰਤ ਦੀਦ : ਕਵਿਤਾ ਦਾ ‘ਕਮੰਡਲ'- ਗੁਰਬਚਨ
  3. ਫਰਮਾ:Cite book
  4. ਦੀਦ, ਜਸਵੰਤ (3 April 2016). "ਅਨੁਵਾਦ". www.tribuneindia.com. Sidhu Damdami. Retrieved 3 April 2021.
  5. ਫਰਮਾ:Cite book