ਕਮਲਾ ਨਹਿਰੂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਕਮਲਾ ਕੌਲ ਨਹਿਰੂ (ਫਰਮਾ:Audio; 1 ਅਗਸਤ 1899 - 28 ਫਰਵਰੀ 1936) ਭਾਰਤੀ ਆਜ਼ਾਦੀ ਅੰਦੋਲਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਇੱਕ ਪ੍ਰਮੁੱਖ ਆਗੂ ਅਤੇ ਆਜਾਦ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰਲਾਲ ਨਹਿਰੂ ਦੀ ਪਤਨੀ ਸੀ ਅਤੇ ਇੰਦਰਾ ਗਾਂਧੀ ਦੀ ਮਾਂ ਸੀ। ਉਹ ਗੰਭੀਰ ਸੁਹਿਰਦ, ਗੂੜ ਦੇਸ਼ਭਗਤ, ਅਤੇ ਬੇਹੱਦ ਸੰਵੇਦਨਸ਼ੀਲ ਔਰਤ ਸੀ।[1]

ਜੀਵਨ ਵੇਰਵੇ

ਕਮਲਾ ਨਹਿਰੂ ਦਿੱਲੀ ਦੇ ਪ੍ਰਮੁੱਖ ਵਪਾਰੀ ਪੰੜਿਤ ਜਵਾਹਰਲਾਲਮਲ ਅਤੇ ਸਮਰਾਟ ਕੌਲ ਦੀ ਧੀ ਸੀ। ਉਸ ਦਾ ਜਨਮ ਇੱਕ ਭਾਰਤੀ ਪਰੰਪਰਾਗਤ ਕਸ਼ਮੀਰੀ ਬਾਹਮਣ ਪਰਵਾਰ ਵਿੱਚ 1 ਅਗਸਤ 1899 ਨੂੰ ਦਿੱਲੀ ਵਿੱਚ ਹੋਇਆ ਸੀ। ਕਮਲਾ ਕੌਲ ਦੇ ਦੋ ਛੋਟੇ ਭਰਾ ਅਤੇ ਇੱਕ ਛੋਟੀ ਭੈਣ ਸੀ ਜਿਹਨਾਂ ਦੇ ਨਾਮ ਕ੍ਰਮਵਾਰ: ਚੰਦਬਹਾਦੁਰ ਕੌਲ, ਕੈਲਾਸ਼ਨਾਥ ਕੌਲ ਅਤੇ ਸਵਰੂਪ ਕਾਟਜੂ ਸੀ। ਕਮਲਾ ਕੌਲ ਦਾ ਸਤਾਰਾਂ ਸਾਲ ਦੀ ਛੋਟੀ ਉਮਰ ਵਿੱਚ ਹੀ 8 ਫਰਵਰੀ,1916 ਨੂੰ ਜਵਾਹਰਲਾਲ ਨਹਿਰੂ ਨਾਲ ਵਿਆਹ ਹੋ ਗਿਆ ਸੀ। ਉਸ ਦਾ ਪੂਰਾ ਨਾਮ ਕਮਲਾ ਕੌਲ ਨਹਿਰੂ ਸੀ।

ਕਮਲਾ ਨਹਿਰੂ ਜਵਾਹਿਰਲਾਲ ਨਹਿਰੂ ਨਾਲ ਵਿਆਹ ਤੋਂ ਬਾਅਦ

ਵਿਆਹ

ਕਮਲਾ ਨੇ 16 ਸਾਲ ਦੀ ਉਮਰ ਵਿੱਚ ਜਵਾਹਰਲਾਲ ਨਹਿਰੂ ਨਾਲ ਵਿਆਹ ਕਰਵਾ ਲਿਆ। ਉਸ ਦਾ ਪਤੀ ਵਿਆਹ ਤੋਂ ਥੋੜ੍ਹੀ ਦੇਰ ਬਾਅਦ ਹਿਮਾਲਿਆ ਦੀ ਯਾਤਰਾ 'ਤੇ ਗਿਆ ਸੀ। ਜਵਾਹਰ ਲਾਲ ਨਹਿਰੂ ਨੇ ਆਪਣੀ ਸਵੈ ਜੀਵਨੀ ਵਿੱਚ ਆਪਣੀ ਪਤਨੀ ਦਾ ਜ਼ਿਕਰ ਕਰਦਿਆਂ ਕਿਹਾ, “ਮੈਂ ਉਸ ਨੂੰ ਤਕਰੀਬਨ ਨਜ਼ਰ ਅੰਦਾਜ਼ ਕਰ ਦਿੱਤਾ ਸੀ।”[2] ਕਮਲਾ ਨੇ ਨਵੰਬਰ 1917 ਵਿੱਚ ਇੱਕ ਕੁੜੀ, ਇੰਦਰਾ ਪ੍ਰਿਆਦਰਸ਼ਿਨੀ, ਨੂੰ ਜਨਮ ਦਿੱਤਾ ਸੀ, ਜੋ ਬਾਅਦ ਵਿੱਚ ਆਪਣੇ ਪਿਤਾ ਤੋਂ ਬਾਅਦ ਦੇਸ਼ ਦੀ ਪ੍ਰਧਾਨ ਮੰਤਰੀ ਅਤੇ ਕਾਂਗਰਸ ਪਾਰਟੀ ਦੀ ਪ੍ਰਧਾਨ ਬਣੀ। ਕਮਲਾ ਨੇ ਨਵੰਬਰ 1924 ਵਿੱਚ ਇੱਕ ਮੁੰਡੇ ਨੂੰ ਜਨਮ ਦਿੱਤਾ, ਪਰ ਉਹ ਸਿਰਫ ਇੱਕ ਹਫ਼ਤੇ ਲਈ ਜੀਉਂਦਾ ਰਿਹਾ।

ਭਾਰਤ ਆਜ਼ਾਦੀ ਅੰਦੋਲਨ ‘ਚ ਯੋਗਦਾਨ

ਕਮਲਾ ਨਹਿਰੂਆਂ ਨਾਲ ਰਾਸ਼ਟਰੀ ਅੰਦੋਲਨ ਵਿੱਚ ਸ਼ਾਮਲ ਸੀ, ਪਰ ਉਹ ਸਭ ਤੋਂ ਅੱਗੇ ਆ ਗਈ। 1921 ਦੇ ਅਸਹਿਯੋਗਤਾ ਅੰਦੋਲਨ ਵਿੱਚ, ਉਸ ਨੇ ਅਲਾਹਾਬਾਦ ਵਿੱਚ ਔਰਤਾਂ ਦੇ ਸਮੂਹ ਸੰਗਠਿਤ ਕੀਤੇ ਅਤੇ ਵਿਦੇਸ਼ੀ ਕੱਪੜੇ ਅਤੇ ਸ਼ਰਾਬ ਵੇਚਣ ਵਾਲੀਆਂ ਦੁਕਾਨਾਂ ਨੂੰ ਬੰਦ ਕਰਵਾਇਆ। ਜਦੋਂ ਉਸ ਦੇ ਪਤੀ ਨੂੰ "ਦੇਸ਼-ਧ੍ਰੋਹੀ" ਜਨਤਕ ਭਾਸ਼ਣ ਦੇਣ ਤੋਂ ਰੋਕਣ ਲਈ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ, ਤਾਂ ਉਹ ਉਸ ਨੂੰ ਪੜ੍ਹਨ ਲਈ ਆਪਣੇ ਪਤੀ ਦੀ ਜਗ੍ਹਾ ਗਈ। ਬਰਤਾਨਵੀਆਂ ਨੂੰ ਜਲਦੀ ਹੀ ਖ਼ਤਰੇ ਦਾ ਅਹਿਸਾਸ ਹੋ ਗਿਆ ਕਿ ਕਮਲਾ ਨਹਿਰੂ ਨੇ ਉਨ੍ਹਾਂ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਉਹ ਸਾਰੇ ਭਾਰਤ ਵਿੱਚ ਔਰਤਾਂ ਦੇ ਸਮੂਹਾਂ ਵਿੱਚ ਮਸ਼ਹੂਰ ਹੋ ਗਈ ਸੀ। ਇਸ ਤਰ੍ਹਾਂ ਉਸ ਨੂੰ ਆਜ਼ਾਦੀ ਸੰਘਰਸ਼ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਦੋ ਮੌਕਿਆਂ ‘ਤੇ, ਸਰੋਜਨੀ ਨਾਇਡੂ, ਨਹਿਰੂ ਦੀ ਮਾਂ ਅਤੇ ਭਾਰਤੀ ਆਜ਼ਾਦੀ ਸੰਗਰਾਮ ਦੀਆਂ ਹੋਰ ਔਰਤਾਂ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।[3][4]

ਦੋਸਤ

ਕਮਲਾ ਨਹਿਰੂ ਨੇ ਕੁਝ ਸਮਾਂ ਗਾਂਧੀ ਦੇ ਆਸ਼ਰਮ ਵਿੱਚ ਕਸਤੂਰਬਾ ਗਾਂਧੀ ਨਾਲ ਬਿਤਾਇਆ ਜਿੱਥੇ ਉਸ ਨੇ ਆਜ਼ਾਦੀ ਘੁਲਾਟੀਏ ਜੈਪ੍ਰਕਾਸ਼ ਨਾਰਾਇਣ ਦੀ ਪਤਨੀ ਪ੍ਰਭਾਵਤੀ ਦੇਵੀ ਨਾਲ ਨੇੜਤਾ ਬਣਾਈ। ਉਹ ਅੰਗਰੇਜ਼ਾਂ ਤੋਂ ਭਾਰਤੀ ਆਜ਼ਾਦੀ ਲਈ ਸੁਤੰਤਰਤਾ ਸੈਨਾਨੀ ਵੀ ਸੀ।[5]

ਹਵਾਲੇ

ਫਰਮਾ:ਹਵਾਲੇ

  1. Lua error in package.lua at line 80: module 'Module:Citation/CS1/Suggestions' not found.
  2. ਫਰਮਾ:Cite news
  3. ਫਰਮਾ:Cite book
  4. "Kamala Nehru Biography". Iloveindia. Retrieved 15 September 2012.
  5. ਫਰਮਾ:Cite book