ਕਮਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Taxoboxਕਮਲ ਜਾਂ ਕੰਵਲ ਫੁੱਲਵਾਲੇ ਬੂਟਿਆਂ ਦੇ ਪਦਮਨੀ ਟੱਬਰ ਦੀ ਇੱਕ ਵੰਡ ਹੈ। ਇਹ ਇੱਕ ਸਦਾਬਹਾਰ ਪਾਣੀ ਬੂਟਾ ਹੈ ਜਿਹੜਾ ਟਰਾਪੀਕਲ ਏਸ਼ੀਆ ਦਾ ਵਾਸੀ ਹੈ। ਦੁਨੀਆ ਦੀਆਂ ਕਈ ਥਾਂਵਾਂ ਤੇ ਫੁੱਲਵਾਰੀਆਂ ਵਿੱਚ ਉੱਗਾਇਆ ਜਾਰਿਆ ਹੈ। ਇਹ ਭਾਰਤ ਦਾ ਰਾਸ਼ਟਰੀ ਫੁੱਲ ਹੈ।

ਵਿਖਾਲਾ

ਕਮਲ ਪਾਣੀ ਦਾ ਬੂਟਾ ਹੈ। ਇਹ ਦੀ ਜੜ ਅਸਫ਼ਨਜ ਵਰਗੀ ਹੁੰਦੀ ਹੈ ਤੇ ਛੱਪੜ ਯਾ ਤਲਾ ਵਿੱਚ ਪਾਣੀ ਦੇ ਥੱਲੇ ਮਿੱਟੀ ਦੇ ਅੰਦਰ ਹੁੰਦੀ ਹੈ। ਪਾਣੀ ਦੀ ਪੱਧਰ ਤੇ ਪੱਤੇ ਤੁਰਦੇ ਹਨ। ਪੱਤਿਆਂ ਦਾ ਘੇਰ 60 ਸੈਂਟੀਮੀਟਰ ਤੱਕ ਹੁੰਦਾ ਹੈ। ਫੁੱਲ 20 ਸੈਂਟੀਮੀਟਰ ਤੱਕ ਘੇਰਦਾ ਹੋ ਸਕਦਾ ਹੈ। ਕਮਲ ਗੁਲਾਬੀ, ਚਿੱਟੇ ਤੇ ਕਰੀਮ ਰੰਗ ਦੇ ਫੁੱਲ ਆਲ਼ਾ ਬੂਟਾ ਹੈ। ਇਹ ਛੱਪੜਾਂ ਤੇ ਪਾਣੀ ਚ ਉੱਗਦਾ ਹੈ ਤੇ ਇਹ ਦੇ ਪੱਤੇ ਪਾਣੀ ਤੇ ਤੁਰਦੇ ਰੀਨਦੇ ਹਨ। ਇਹ ਦਾ ਤਣਾ ਕੰਡਿਆਂ ਨਾਲ਼ ਪ੍ਰਿਆ ਹੁੰਦਾ ਹੈ।

ਇਹ ਅਫਗਾਨਿਸਤਾਨ ਤੋਂ ਲੈ ਕੇ ਵੀਅਤਨਾਮ ਤੱਕ ਹੁੰਦਾ ਹੈ। ਮਸਜਿਦਾਂ, ਮੰਦਰਾਂ, ਤੇ ਗੁਰਦੁਆਰਿਆਂ ਦੇ ਗੁੰਬਦ ਕਮਲ ਦੇ ਫੁੱਲ ਵਰਗੇ ਹੁੰਦੇ ਹਨ ਇਸ ਲਈ ਇਹ ਨੂੰ ਧਾਰਮਕ ਰੂਪ ਵੱਜੋਂ ਅਹਿਮ ਸਮਝਿਆ ਜਾਂਦਾ ਹੈ।

ਸੰਦਰਭ

ਫਰਮਾ:ਸੰਦਰਭ