ਕਪੂਰ ਸਿੰਘ ਆਈ. ਸੀ. ਐਸ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox officeholder ਸਰਦਾਰ ਕਪੂਰ ਸਿੰਘ ਆਈ. ਸੀ. ਐਸ (2 ਮਾਰਚ 1909 - 13 ਅਗਸਤ 1986) ਜੋ ਕਿ ਪ੍ਰਸਿੱਧ ਸਿੱਖ ਵਿਦਵਾਨ, ਯੋਗ ਪ੍ਰਸ਼ਾਸਕ ਤੇ ਸਾਂਸਦ ਸਨ। ਕਪੂਰ ਸਿੰਘ ਦਾ ਜਨਮ ਜਗਰਾਉਂ ਜਿਲ੍ਹਾ ਲੁਧਿਆਣਾ ਦੇ ਇੱਕ ਨੇੜਲੇ ਪਿੰਡ ਸਰਦਾਰ ਦੀਦਾਰ ਸਿੰਘ ਧਾਲੀਵਾਲ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖ ਤੋਂ ਹੋਇਆ। ਥੋੜ੍ਹੇ ਸਮੇਂ ਤੋਂ ਪਿੱਛੋਂ ਇਹ ਪਰਿਵਾਰ ਪੱਛਮੀ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ: 531 ਵਿੱਚ ਜਾ ਵਸਿਆ।

ਮੁੱਢਲੀ ਸਿੱਖਿਆ

ਸਰਦਾਰ ਕਪੂਰ ਸਿੰਘ ਨੇ ਦਸਵੀਂ ਤੱਕ ਦੀ ਵਿੱਦਿਆ ਲਾਇਲਪੁਰ ਦੇ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਉਚੇਰੀ ਵਿੱਦਿਆ ਲਈ ਆਪ ਲਾਹੌਰ ਗਏ। ਆਪ ਨੇ ਆਈ. ਸੀ. ਐਸ ਦੀ ਪ੍ਰੀਖਿਆ ਪਾਸ ਕੀਤੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਨਿਯੁਕਤ ਹੋਏ।

ਕਪੂਰ ਸਿੰਘ ਨੂੰ ਕਾਂਗੜਾ ਵਿੱਚ ਡਿਪਟੀ ਕਮਿਸ਼ਨਰ ਰਹਿਣ ਦੇ ਸਮੇਂ ਕੀਤੇ ਗਏ 13000/ਰੁਪਏ ਦੇ ਗਬਨ ਕਾਰਨ ਸਸਪੈਂਡ ਕੀਤਾ ਗਿਆ ਸੀ । ਕਪੂਰ ਸਿੰਘ ਨੇ ਆਪਣੇ ਇਸ ਕੇਸ ਦੀ ਪੈਰਵੀ ਹਾਈਕੋਰਟ ਅਤੇ ਸੁਪਰੀਮ ਕੋਰਟ ਵਿੱਚ ਕੀਤੀ ਸੀ । ਪਰ ਪ੍ਰਤੱਖ ਸਬੂਤ ਹੋਣ ਕਰਕੇ ਬਰੀ ਨਹੀਂ ਹੋ ਸਕਿਆ । ਇਸ ਘਟਨਾ ਦੇ ਪੂਰੇ ਵੇਰਵੇ ਕਪੂਰ ਸਿੰਘ ਦੀ ਆਪਣੀ ਕਿਤਾਬ ਸਾਚੀ ਸਾਖੀ ਵਿਚ ਦਰਜ ਕੀਤੇ ਗਏ ਹੋਏ ਹਨ । ਸੱਚੀ ਸਾਖੀ ਦਾ ਮੁੱਖ ਬੰਧ ਡਾ. ਗੰਡਾ ਸਿੰਘ ਜਿਹੇ ਪ੍ਰਸਿੱਧ ਇਤਹਾਸਕਾਰ ਨੇ ਲਿਖਿਆ ਜਿਸ ਵਿੱਚ ਉਸ ਨੇ ਡਿਪਟੀ ਕਮਿਸ਼ਨਰ ਤੋਂ ਹਟਾਏ ਜਾਣ ਦੇ ਪੰਜਾਬ ਸਰਕਾਰ ਦੇ ਫ਼ਰਮਾਨ ਦੇ ਪੱਖਪਾਤੀ ਹੋਣ , ਮਨਘੜੰਤ ਤੇ ਗ਼ੈਰ ਕਨੂੰਨੀ ਹੋਣਾ ਸਿੱਧ ਕੀਤਾ। ਸੁਪਰੀਮ ਕੋਰਟ ਚੋਂ ਆਪਣੇ ਵਿਰੁੱਧ ਹੋਏ ਫ਼ੈਸਲੇ ਤੋਂ ਬਾਅਦ ਕਪੂਰ ਸਿੰਘ ਅਕਾਲੀ ਦਲ ਦਾ ਮੈਂਬਰ ਬਣ ਗਿਆ ਅਤੇ 1962ਦੀਆਂ ਚੋਣਾਂ ਵਿੱਚ ਅਕਾਲੀ ਪਾਰਟੀ ਦੇ ਨੁਮਾਂਇਦੇ ਵਜੋਂ ਸਵਤੰਤਰ ਪਾਰਟੀ ਦੀ ਟਿਕਟ ਤੇ ਪਾਰਲੀਮੈਂਟ ਦਾ ਮੈਂਬਰ ਰਿਹਾ । [1], ਕਿਉਂਕਿ ਅਕਾਲੀ ਪਾਰਟੀ ਨੂੰ ਕੌਮੀ ਪਾਰਟੀ ਵਜੋਂ ਮਾਨਤਾ ਨਹੀਂ ਸੀ [2]1967 ਦੀਆਂ

ਪਾਰਲੀਮੈਂਟਰੀ ਚੋਣਾਂ ਵਿੱਚ ਕਪੂਰ ਸਿੰਘ ਦੀ ਸਿੱਖ ਬਹੁਲਤਾ ਵਾਲੇ ਹਲਕੇ ਲੁਧਿਆਣਾ ਤੋਂ ਜ਼ਮਾਨਤ ਜ਼ਬਤ ਹੋ ਗਈ ਸੀ।1969 ਵਿੱਚ ਉਹ ਫਿਰ ਪੰਜਾਬ ਵਿਧਾਨ ਸਭਾ ਦੇ ਸਮਰਾਲਾ ਹਲਕੇ ਤੋਂ ਮੈਂਬਰ ਚੁਣੇ ਗਏ।[3] ਇਸ ਤੋਂ ਬਾਦ 1973 ਵਿੱਚ ਉਸ ਨੂੰ ਨੈਸ਼ਨਲ ਪ੍ਰੋਫੈਸਰ ਆਫ ਸਿਖਿਜ਼ਮ ਦੀ ਉਪਾਧੀ ਨਾਲ 1973 ਵਿੱਚ ਸਨਮਾਨਤ ਕੀਤਾ ਗਿਆ।

ਸਿੱਖਾਂ ਨੂੰ ਸਮਰਪਿਤ

ਆਪ ਨੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਤੇ ਬੇਇਨਸਾਫੀ ਨੂੰ ਖਤਮ ਕਰਨ ਲਈ ਪੂਰਨ ਰੂਪ ਵਿੱਚ ਖੁਦ ਨੂੰ ਸਮਰਪਿਤ ਕਰ ਦਿੱਤਾ। 1973 ਈ: ਵਿੱਚ ਸਿਰਦਾਰ ਕਪੂਰ ਸਿੰਘ ਨੂੰ 'ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ' ਦੀ ਉਪਾਧੀ ਨਾਲ ਪੂਰੇ ਸਿੱਖ ਸੰਸਾਰ ਵੱਲੋਂ ਸਨਮਾਨਿਆ ਗਿਆ।

ਰਾਜਨੀਤਿਕ ਜੀਵਨ

ਉਨ੍ਹਾਂ ਇਸ ਗੱਲ ਨੂੰ ਭਲੀਭਾਂਤ ਅਨੁਭਵ ਕਰ ਲਿਆ ਕਿ ਰਾਜਨੀਤਕ ਵਿਤਕਰੇ ਕਰਕੇ ਸਿੱਖ ਹਰ ਖੇਤਰ ਵਿੱਚ ਮਾਰ ਖਾ ਰਹੇ ਹਨ। ਇਸੇ ਰਾਜਨੀਤਕ ਵਿਤਕਰੇ ਨੂੰ ਦੇਖਦਿਆਂ ਹੀ ਇਸ ਮਹਾਨ ਬੁੱਧੀਜੀਵੀ ਹਸਤੀ ਨੇ 1962 ਈ: ਵਿੱਚ ਲੁਧਿਆਣਾ ਤੋਂ ਅਕਾਲੀ ਦਲ ਦੀ ਟਿਕਟ ਲੈ ਕੇ ਲੋਕ ਸਭਾ ਦੀ ਚੋਣ ਜਿੱਤੀ।

ਬਤੌਰ ਲੇਖਕ

ਸਿਰਦਾਰ ਕਪੂਰ ਸਿੰਘ ਨੇ ਲੇਖਕ ਵਜੋਂ

  • ਪੁੰਦਰੀਕ(ਸਭਿਆਚਾਰਕ ਲੇਖ) [4]ਨਾਂਅ ਦੇ ਲੇਖ ਸੰਗ੍ਰਹਿ ਪ੍ਰਕਾਸ਼ਿਤ ਕੀਤੇ।
  • 'ਸਪਤ ਸ੍ਰਿੰਗ' [5] ਪੁਸਤਕ ਵਿੱਚ ਉਨ੍ਹਾਂ ਵੱਲੋਂ ਸੱਤ ਉੱਚ-ਹਸਤੀਆਂ ਦੀਆਂ ਜੀਵਨੀਆਂ ਬਾਰੇ ਕਿਤਾਬ ਪਾਠਕਾਂ ਦੇ ਸਨਮੁਖ ਪੇਸ਼ ਕੀਤੀਆਂ ਗਈਆਂ।
  • ਰਾਜ ਰੂਪ ਪ੍ਰਕਾਸ਼ਨ ਜਲੰਧਰ ਨੇ “ਸੱਚੀ ਸਾਖੀ ”[6] 1972 ਵਿੱਚ ਛਾਪੀ।ਇਸ ਵਿੱਚ ਉਸ ਦੀ ਸ੍ਵੈਜੀਵਨੀ ਹੀ ਹੈ। ਇਸ ਤੋਂ ਇਲਾਵਾ
  • “ਪੰਚਨਦ ” [7]
  • “ ਇੱਕ ਸਿੱਖ ਦਾ ਬੁੱਧ ਨੂੰ ਪ੍ਰਣਾਮ ”[8]
  • “ਬਿਖ ਮੈਂ ਅੰਮ੍ਰਿਤ”( ਰਾਜਨੀਤਕ ਲੇਖ ਸੰਗ੍ਰਿਹ) [9]
  • “ਹਸ਼ੀਸ਼ ” ( ਪੰਜਾਬੀ ਕਵਿਤਾਵਾਂ ਦਾ ਸੰਗ੍ਰਿਹ )
  • ਅੰਗਰੇਜ਼ੀ ਵਿੱਚ ਪੁਸਤਕ [[ਪਰਾਸ਼ਰਪ੍ਰਸ਼ਨਾ-ਵੈਸਾਖੀ ਆਫ ਗੁਰੂ ਗੋਬਿੰਦ ਸਿੰਘ]][10] ਸਿੱਖ ਫਿਲਾਸਫੀ ਦੀ ਇੱਕ ਸ਼ਾਹਕਾਰ ਰਚਨਾ ਹੈ।
  • ਅੰਗਰੇਜ਼ੀ ਵਿੱਚ ਹੀ ਸੇਕਰਡ ਰਾਈਟਿਗਜ਼ ਆਫ ਸਿਖਜ਼ ਯੂਨੈਸਕੋ ਦੁਆਰਾ ਪ੍ਰਕਾਸ਼ਤ ਕੀਤੀ ਗਈ।ਇਸ ਤੋਂ ਇਲਾਵਾ
  • “ਮੀ ਜੂਡਾਈਸ”[11] ਮਾਰਚ 2003 ਵਿੱਚ ਅੰਮ੍ਰਿਤਸਰ ਦੇ ਚਤਰ ਸਿੰਘ ਜੀਵਨ ਸਿੰਘ ਦੁਆਰਾ ਛਾਪੀ ਗਈ। [12]
  • ਅੰਗਰੇਜ਼ੀ ਦੀਆਂ ਤਿੰਨ ਪੁਸਤਕਾਂ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਪਿੱਛੋਂ ਛਪੀਆਂ[13]
  • ਉਸ ਦੀ ਕਿਤਾਬ ਸੱਚੀ ਸਾਖੀ ਦਾ ਮੁੱਖ ਬੰਧ ਡਾ. ਗੰਡਾ ਸਿੰਘ ਜਹੇ ਪ੍ਰਸਿੱਧ ਇਤਹਾਸਕਾਰ ਨੇ ਲਿਖਿਆ ਜਿਸ ਵਿੱਚ ਉਸ ਨੇ ਡਿਪਟੀ ਕਮਿਸ਼ਨਰ ਤੋਂ ਹਟਾਏ ਜਾਣ ਦੇ ਪੰਜਾਬ ਸਰਕਾਰ ਦੇ ਫ਼ਰਮਾਨ ਦੇ ਪੱਖਪਾਤੀ ਹੋਣ , ਮਨਘੜੰਤ ਤੇ ਗ਼ੈਰ ਕਨੂੰਨੀ ਹੋਣਾ ਸਿੱਧ ਕੀਤਾ।[14]
  • ਸਿਖਿਜ਼ਮ ਫਾਰ ਮਾਡਰਨ ਮੈਨ
  • ਗੁਰੂ ਨਾਨਕ ਲਾਈਫ਼ ਐਂਡ ਥਾਅਟ
  • ਦੀ ਆਵਰ ਆਫ਼ ਸਵੋਰਡ
  • ਗੁਰੂ ਅਰਜਨ ਐਂਡ ਹਿਜ਼ ਸੁਖਮਨੀ
  • ਸਮ ਇਨਸਾਈਟਸ ਇੰਟੂ ਸਿਖਿਜ਼ਮ

ਇਨ੍ਹਾਂ ਪੁਸਤਕਾਂ ਤੋਂ ਇਲਾਵਾ 14 ਜੁਲਾਈ 1965 ਨੂੰ ਹਰੀ ਸਿੰਘ ਨਲਵਾ ਕਾਨਨਫ਼ਰੰਸ ਵਿੱਚ ਪ੍ਰਧਾਨਗੀ ਭਾਸ਼ਨ, “ਅਨੰਦਪੁਰ ਸਾਹਿਬ ਰੈਜ਼ੋਲਿਊਸ਼ਨ 1973”, “ ਦੇ ਮੈਸੈਕੜ ਸਿਖਜ਼” ਐਸ਼ ਜੀ ਪੀ ਸੀ ਦੁਆਰਾ ਪ੍ਰਕਾਸ਼ਤ ਵਾਈਟ ਪੇਪਰ ਜਿਹੀਆਂ ਰਚਨਾਵਾਂ ਵੀ ਉਸ ਦੀ ਲੇਖਣੀ ਤੋਂ ਹਨ।

ਇਹ ਮਹਾਨ ਸ਼ਖ਼ਸੀਅਤ 13 ਅਗਸਤ, 1986 ਈ: ਨੂੰ ਜਗਰਾਉਂ (ਲੁਧਿਆਣਾ) ਦੇ ਆਪਣੇ ਪੇਂਡੂ ਘਰ ਵਿਖੇ ਸਦੀਵੀ ਵਿਛੋੜਾ ਦੇ ਗਏ।[14]

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬੀ ਲੇਖਕ

  1. "MEMBERS OF LOK SABHA". web.archive.org. 2013-06-27. Retrieved 2020-05-28.
  2. ਫਰਮਾ:Cite book
  3. "Punjab Assembly Election Results in 1969". www.elections.in. Retrieved 2020-04-28.
  4. "Pundreek - SikhBookClub". www.sikhbookclub.com. Retrieved 2020-06-03.
  5. "Panjab Digital Library - Digitization of Sapat Sring". www.panjabdigilib.org. Retrieved 2020-06-03.
  6. ਫਰਮਾ:Cite book
  7. Library, Sikh Digital (2015-05-03). "Sikh Digital Library : PanchNad - Sirdar Kapur Singh". Sikh Digital Library. Retrieved 2020-06-03.
  8. Library, Sikh Digital (2014-08-24). "Sikh Digital Library : Ik Sikh Da Budh Nu Parnam - Sirdar Kapur Singh". Sikh Digital Library. Retrieved 2020-06-03.
  9. "Bikh Meh Amrit - SikhBookClub". www.sikhbookclub.com. Retrieved 2020-06-03.
  10. "Parasaraprasna: The Baisakhi of Guru Gobind Singh - SikhBookClub". www.sikhbookclub.com. Retrieved 2020-06-03.
  11. "Me Judice - SikhBookClub". www.sikhbookclub.com. Retrieved 2020-06-03.
  12. ਫਰਮਾ:Cite book
  13. "Sikh Digital Library : Celebrating the Life and Works of Sirdar Kapur Singh". Sikh Digital Library. Retrieved 2020-05-31.
  14. 14.0 14.1 Sachi Sakhi Kapur Singh 14.02.13