ਕਪਿਲ ਸ਼ਰਮਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਕਪਿਲ ਸ਼ਰਮਾ ਇੱਕ ਭਾਰਤੀ ਹਾਸਰਸ ਕਲਾਕਾਰ, ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਹੈ।[1] ਉਹ 'ਸਟਾਰ ਵਨ' ਤੇ ਕਮੇਡੀ ਰੀਅਲਟੀ ਸੀਰੀਜ਼ ਦ ਗਰੇਟ ਇੰਡੀਅਨ ਲਾਫਟਰ ਚੈਲੈਂਜ (ਸੀਜਨ 3) ਦਾ ਵਿਜੇਤਾ ਹੈ, ਅਤੇ ਉਸਨੂੰ ਆਪਣੇ ਕਮੇਡੀਪਾਤਰਾਂ, ਲਾਲਾ ਰੋਸ਼ਨ ਲਾਲ ਅਤੇ ਸ਼ਮਸ਼ੇਰ ਸਿੰਘ (ਪੰਜਾਬ ਪੁਲਿਸੀਆ) ਲਈ ਭਾਰੀ ਪ੍ਰਸ਼ੰਸਾ ਮਿਲੀ।[2][3] ਇਸ ਮਗਰੋਂ ਉਸ ਨੇ ਕਾਮੇਡੀ ਸਰਕਸ ਸ਼ੋਅ ਦੇ ਕਈ ਸੀਜ਼ਨ ਜਿੱਤੇ। ਅੱਜ ਕਲ ਉਸਦਾ ਖੁਦ ਦਾ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਚੱਲ ਰਿਹਾ ਹੈ ਅਤੇ ਉਹ ਕਾਮੇਡੀ ਨਾਈਟਜ਼ ਵਿਦ ਕਪਿਲ ਪ੍ਰੋਗਰਾਮ ਲਈ ਵੀ ਬਹੁਤ ਮਸ਼ਹੂਰ ਹੈ।

ਮੁਢਲਾ ਜੀਵਨ

ਕਪਿਲ ਦਾ ਜਨਮ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਇਸਦੇ ਪਿਤਾ ਪੁਲਿਸ ਮੁਲਾਜ਼ਿਮ ਸਨ।

ਜੀਵਨ

ਸ਼ਰਮਾ ਨੇ ਆਪਣੇ ਅਦਾਕਾਰੀ ਜੀਵਨ ਦੀ ਸ਼ੁਰੂਆਤ ਇੱਕ ਪੰਜਾਬੀ ਸ਼ੋਅ - 'ਹਸਦੇ ਹਸਾਉਂਦੇ ਰਹੋ' ਨਾਲ ਕੀਤੀ। 2007 ਵਿੱਚ ਉਸਨੇ ਇੱਕ ਸ਼ੋਅ - 'ਦ ਗ੍ਰੇਟ ਇੰਡੀਆ ਲਾਫ਼ਟਰ ਚੈਲੰਜ' ਜਿੱਤਿਆ ਅਤੇ ਉਸਦੀ ਬਹੁਤ ਪ੍ਰਸੰਸਾ ਹੋਈ। ਫੇਰ ਉਸਨੇ ਕਾਮੇਡੀ ਸਰਕਸ ਸ਼ੋਅ ਦੇ ਕਈ ਸੀਜਨ ਜਿੱਤੇ ਅਤੇ ਉਹ ਬਹੁਤ ਮਸ਼ਹੂਰ ਹੋਇਆ। 2013 ਵਿੱਚ ਉਸਨੇ ਆਪਣਾ ਖੁਦ ਦਾ ਇੱਕ ਪ੍ਰੋਗਰਾਮ -ਕਾਮੇਡੀ ਨਾਈਟਜ਼ ਵਿੱਧ ਕਪਿਲ ਸ਼ੁਰੂ ਕੀਤਾ ਜਿਸਦਾ ਲੇਖਕ, ਨਿਰਮਾਤਾ ਅਤੇ ਹੋਸਟ ਉਹ ਖੁਦ ਹੈ।

ਸ਼ਰਮਾ (ਖੱਬਿਓ ਦੂਜਾ) ਆਪਣੇ ਸ਼ੋਅ ਦੌਰਾਨ

ਇਸ ਸ਼ੋਅ ਵਿੱਚ ਨਵਜੋਤ ਸਿੰਘ ਸਿੱਧੂ ਪੱਕੇ ਤੌਰ 'ਤੇ ਮਹਿਮਾਨ ਹੈ। ਇਹ ਪ੍ਰੋਗਰਾਮ ਭਾਰਤ ਦੇ ਸਭ ਤੋ ਵੱਧ ਮਸ਼ਹੂਰ ਟੈਲੀਵਿਜ਼ਨ ਪ੍ਰੋਗਰਾਮਾਂ ਵਿਚੋਂ ਇੱਕ ਹੈ।

ਸਨਮਾਨ

ਕਪਿਲ ਸ਼ਰਮਾ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। 2013 ਵਿੱਚ ਸੀ ਐਨ ਐਨ - ਆਈ ਬੀ ਐਨ ਵੱਲੋਂ ਕਪਿਲ ਨੂੰ 'ਇੰਡੀਅਨ ਆਫ਼ ਦ ਈਅਰ' (ਸਾਲ ਦਾ ਸਭ ਤੋਂ ਮਸ਼ਹੂਰ ਭਾਰਤੀ) ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 2013 ਵਿੱਚ ਹੀ ਕਪਿਲ ਨੂੰ 'ਫ਼ੋਰਬਸ ਭਾਰਤੀ ਮੈਗਜ਼ੀਨ' ਦੁਆਰਾ ਟੌਪ 100 ਕਲਾਕਾਰਾਂ ਦੇ ਵੇਰਵੇ ਵਿੱਚ 96ਵੇ ਅੰਕ ਤੇ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਵੀ ਉਸ ਨੂੰ ਕਈ ਪੁਰਸਕਾਰ ਮਿਲੇ।

ਹਵਾਲੇ

ਫਰਮਾ:ਹਵਾਲੇ

ਬਾਹਰੀ ਲਿੰਕ

ਫਰਮਾ:Commons category