ਕਠੂਆ ਬਲਾਤਕਾਰ ਕੇਸ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox civilian attack ਕਠੁਆ ਬਲਾਤਕਾਰ ਕੇਸ ਵਿੱਚ ਜਨਵਰੀ 2018 ਵਿਚ ਭਾਰਤੀ ਰਾਜ ਜੰਮੂ ਅਤੇ ਕਸ਼ਮੀਰ ਵਿੱਚ ਕਠੂਆ ਨੇੜੇ ਰਸਾਨਾ ਪਿੰਡ ਵਿਖੇ 8 ਸਾਲ ਦੀ ਇਕ ਬੱਚੀ, ਆਸਿਫਾ ਬਾਨੂੰ ਦੀ ਅਗਵਾ, ਬਲਾਤਕਾਰ ਅਤੇ ਕਤਲ ਦਾ ਵਰਣਨ ਕੀਤਾ ਗਿਆ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੁਕੱਦਮਾ 16 ਅਪ੍ਰੈਲ 2018 ਨੂੰ ਕਠੁਆ ਵਿਚ ਸ਼ੁਰੂ ਹੋਇਆ। ਇਹ ਬੱਚੀ ਬੱਕਰਵਾਲ ਭਾਈਚਾਰੇ ਨਾਲ ਸਬੰਧਤ ਸਨ। ਪਿੰਡ ਤੋਂ ਇਕ ਕਿਲੋਮੀਟਰ ਦੂਰ ਪੇਂਡੂਆਂ ਨੇ ਉਸ ਦੀ ਮ੍ਰਿਤਕ ਸਰੀਰ ਦੀ ਤਲਾਸ਼ ਕੀਤੀ ਸੀ, ਕਿਉਂਕਿ ਇਸ ਤੋਂ ਇਕ ਹਫ਼ਤੇ ਪਹਿਲਾਂ ਉਹ ਗਾਇਬ ਹੋ ਗਈ ਸੀ।[1][2][3][4] ਅਪਰੈਲ 2018 'ਚ ਇਸ ਹਾਦਸੇ ਦੇ ਸਬੰਧ 'ਚ ਅੱਠਾਂ ਮਰਦਾਂ ਵਿਰੁੱਧ ਦੋਸ਼ ਪੱਤਰ ਦਾਖਲ ਕੀਤੇ ਸਨ। ਮੁਲਜ਼ਮਾਂ ਦੀਆਂ ਗ੍ਰਿਫਤਾਰੀਆਂ ਦੀ ਪ੍ਰਤਿਕ੍ਰਿਆ ਵਿੱਚ ਪੈਨਥਰਜ਼ ਪਾਰਟੀ ਅਤੇ ਕੁੱਝ ਹੋਰ ਸਥਾਨਕ ਸਮੂਹਾਂ ਨੇ ਪ੍ਰਦਰਸ਼ਨ ਕੀਤਾ।[5][6][7] ਇਕ ਰੋਸ ਪ੍ਰਦਰਸ਼ਨ ਵਿਚ ਭਾਰਤੀ ਜਨਤਾ ਪਾਰਟੀ ਦੇ ਦੋ ਮੰਤਰੀ ਸ਼ਾਮਲ ਹੋਏ ਸਨ, ਜਿਨ੍ਹਾਂ ਨੇ ਹੁਣ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਨਿਰਦੋਸ਼ ਬੱਚੀ ਦੇ ਬਲਾਤਕਾਰ ਅਤੇ ਕਤਲ, ਨਾਲ ਹੀ ਮੁਲਜ਼ਮਾਂ ਦੀ ਹਿਮਾਇਤ ਕਰਨ ਵਾਲੇ ਪ੍ਰਦਰਸ਼ਨਾਂ ਨੇ ਵਿਆਪਕ ਪਰੇਸ਼ਾਨੀਆਂ ਭੜਕਾਈਆਂ।

ਜਾਤੀ ਤਣਾਉ

ਇਹ ਘਟਨਾ ਕਰਕੇ ਜੰਮੂ ਅਤੇ ਕਸ਼ਮੀਰ ਵਿੱਚ ਗੁੱਸਾ ਫੈਲ ਗਿਆ। ਦੋਨੋਂ ਪੱਖਾਂ ਦੇ ਪ੍ਰਦਰਸ਼ਨਾਂ ਬਾਅਦ ਰਾਜ ਸਰਕਾਰ ਨੇ ਤਫ਼ਤੀਸ਼ ਰਾਜ ਪੁਲਸ ਦੀ ਕ੍ਰਾਈਮ ਬ੍ਰਾਂਚ ਦੇ ਹਵਾਲੇ ਕਰ ਦਿੱਤੀ। ਕ੍ਰਾਈਮ ਪੁਲਸ ਨੇ ਇਹ ਨਤੀਜਾ ਕੱਢਿਆ ਹੈ ਕਿ ਅਗਵਾ ਦਾ ਮਕਸਦ ਅਗਵਾਕਾਰ ਦੀ ਵਿਅਕਤੀਗਤ ਦੁਸ਼ਮਣੀ ਵੀ ਸੀ ਅਤੇ ਬੱਕਰਵਾਲ ਕਬੀਲੇ ਨੂੰ ਇਲਾਕੇ ਤੋਂ ਬਾਹਰ ਕੱਢਣਾ ਵੀ ਸੀ। ਕਠੂਆ ਜਿਲ੍ਹਾ ਵਿੱਚ ਹਿੰਦੂਆਂ ਦੀ ਬਹੁਸੰਖਿਆ ਹੈ ਜਦੋਂ ਕਿ ਬੱਕਰਵਾਲਾਂ ਇੱਕ ਅਲਪਸੰਖਿਅਕ ਭਾਈਚਾਰਾ ਹੈ। ਭਾਰਤੀ ਜਨਤਾ ਪਾਰਟੀ ਦੇ ਸਥਾਨਕ ਆਗੂਆਂ ਗ੍ਰਿਫਤਾਰੀਆਂ ਨੂੰ ਰਾਜਨੀਤਕ ਦਬਾਉ ਦਾ ਨਤੀਜਾ ਕਰਾਰ ਦਿੱਤਾ ਅਤੇ ਮੰਗਿਆ ਕਿ ਇਸ ਘਟਨਾ ਦੀ ਤਹਿਕੀਕਾਤ ਸੇਂਟਰਲ ਬਿਊਰੋ ਆਫ਼ ਅਨੋਸੀਟੀ ਗੈਸ਼ਨ ਯਾਨੀ ਸੀ ਬੀ ਆਈ ਵਲੋਂ ਕਰਾਈ ਜਾਵੇ। ਜੰਮੂ ਅਤੇ ਕਸ਼ਮੀਰ ਦੀ ਮੁੱਖ ਮੰਤਰੀ ਮੋਹਤਰਮਾ ਸ਼੍ਰੀ ਮਹਿਬੂਬਾ ਮੁਫ਼ਤੀ ਸਾਹਿਬਾ ਜੀ ਦੀ ਪਾਰਟੀ ਪੀਪਲਸ ਡੈਮੋਕਰੇਟਿਕ ਫਰੰਟ ਰਾਜ ਸਰਕਾਰ ਦੇ ਵਿੱਚ ਭਾਜਪਾ ਨਾਲ ਸੰਯੁਕਤ ਹੈ ਅਤੇ ਉਸ ਨੇ ਇਹ ਮੰਗ ਰੱਦ ਕਰ ਦਿੱਤਾ ਹੈ। ਮੱਧ ਪ੍ਰਦੇਸ਼ ਵਿੱਚ ਭਾਜਪਾ ਦੇ ਪ੍ਰਮੁੱਖ ਨੇ ਇਸ ਬਲਾਤਕਾਰ ਅਤੇ ਕਤਲ ਦਾ ਇਲਜ਼ਾਮ ਪਾਕਿਸਤਾਨ ਤੋਂ ਆਏ ਲੋਕਾਂ ਉੱਤੇ ਲਗਾਇਆ। ਭਾਜਪਾ ਦੇ ਸਦੱਸਾਂ ਨੇ ਹਿੰਦੂ ਏਕਤਾ ਮੰਚ ਬਣਾਈ ਜਿਹਦਾ ਦਾਅਵਾ ਹੈ ਕਿ ਗ੍ਰਿਫਤਾਰਸ਼ੁਦਾ ਮੁਲਜ਼ਮਾਂ ਨਿਰਦੋਸ਼ ਹਨ।

ਹਵਾਲੇ

ਫਰਮਾ:Reflist