ਓਮ ਪ੍ਰਕਾਸ਼ ਸ਼ਰਮਾ

ਭਾਰਤਪੀਡੀਆ ਤੋਂ
Jump to navigation Jump to search

ਓਮ ਪ੍ਰਕਾਸ਼ ਸ਼ਰਮਾ ਜੁਝਾਰਵਾਦੀ ਕਾਵਿ-ਪ੍ਰਵਿਰਤੀ ਦਾ ਇੱਕ ਅਣਗੌਲਿਆ ਕਵੀ ਸੀ।

ਜੀਵਨ

ਇਹ ਕਵੀ ਸਿਰਫ਼ 29 ਸਾਲ ਜ਼ਿੰਦਗੀ ਹੀ ਜੀਅ ਸਕਿਆ। ਇੱਕ ਨਾਮੁਰਾਦ ਬਿਮਾਰੀ ਨਾਲ ਉਸਦਾ ਦੇਹਾਂਤ ਹੋ ਗਿਆ। ਪਰ ਇਸ ਛੋਟੀ ਜਿਹੀ ਜ਼ਿੰਦਗੀ ਵਿੱਚ ਵਿੱਚ ਉਸਨੇ ਦੋ ਕਾਵਿ ਸੰਗ੍ਰਹਿ ਲਿਖੇ। ਉਸ ਦੀ ਮੌਤ 1977 ਵਿੱਚ ਹੋਈ ਅਤੇ ਉਹਨੂੰ ਕਿਸੇ ਨੇ ਗੌਲ਼ਿਆ ਹੀ ਨਹੀਂ। ਉਹ ਨਕਸਲਬਾੜੀ ਲਹਿਰ ਦਾ ਕਰਿੰਦਾ ਵੀ ਸੀ। ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ਉਹ ਦੋ ਸਾਲ ਗੁਪਤਵਾਸ ਵੀ ਰਿਹਾ।

ਰਚਨਾਵਾਂ

  • ਲੱਪ ਚਿਣਗਾਂ ਦੀ (1973)
  • ਜੰਗ ਅਜੇ ਮੁੱਕੀ ਨਹੀਂ

ਵਿਸ਼ਾ

‘ਲੱਪ ਚਿਣਗਾਂ ਦੀ’ ਉਸਦੀ ਪਹਿਲੀ ਪੁਸਤਕ ਹੈ। ਇਸ ਕਵਿਤਾਵਾਂ ਤੋਂ ਇਲਾਵਾ ਮਿੰਨੀ ਕਵਿਤਾਵਾਂ ਵੀ ਹਨ। ਇਹਨਾਂ ਕਵਿਤਾਵਾਂ ਵਿੱਚ ਉਹ ਸਮਾਜ ਤੇ ਪੂੰਜੀਵਾਦੀ ਵਿਵਸਥਾ ਦੇ ਸਾਰੇ ਦੰਭ ਉਜਾਗਰ ਕਰਕੇ ਉਹਨਾਂ ਦੇ ਬਖੀਏ ਉਧੇੜਦਾ ਹੈ। ਸਿੱਖਿਆ ਪ੍ਰਬੰਧ ਦੀ ਮਹੱਤਵਪੂਰਨ ਕੜੀ ਅਧਿਆਪਕ, ਸਰਕਾਰੀ ਪ੍ਰਬੰਧ ਦਾ ਆਪਣੇ ਹੱਕ ਵਿੱਚ ਕੀਤਾ ਇੱਕ ਪੱਖੀ ਪ੍ਰਚਾਰ, ਕੌਮ ਦਾ ਬੁਰਜੂਆ ਸੰਕਲਪ, ਤਿਰੰਗੇ ਨੂੰ ਰਾਸ਼ਟਰੀ ਏਕਤਾ ਤੇ ਕੌਮੀ ਏਕਤਾ ਦਾ ਪ੍ਰਤੀਕ ਬਣਾਉਣਾ ਆਦਿ ਸਾਰੇ ਪੱਖ ਉਸ ਦੇ ਵਿਅੰਗ ਦਾ ਨਿਸ਼ਾਨਾ ਬਣੇ ਹਨ। ਉਸਦੀ ਦੂਸਰੀ ਪੁਸਤਕ ‘ਜੰਗ ਅਜੇ ਮੁੱਕੀ ਨਹੀਂ’ ਇੱਕ ਕਥਾ ਕਾਵਿ ਹੈ। ਇਸ ਵਿਚਲੇ ਨਾਇਕ ਨੇ ਆਪਣੇ ਨਾਲ ਬਚਪਨ ਤੋਂ ਹੋ ਰਹੇ ਹਰੇਕ ਕਿਸਮ ਦੇ ਧੱਕੇ ਅਤੇ ਸ਼ੋਸ਼ਣ ਨੂੰ ਜਮਾਤੀ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਹੈ।[1]

ਹਵਾਲੇ

ਫਰਮਾ:ਹਵਾਲੇ

  1. ਰਾਜਿੰਦਰ ਸਿੰਘ ਸੇਖੋ,ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ,ਲਾਹੋਰ ਬੁਕ ਸ਼ਾਪ,ਲੁਧਿਆਣਾ ਪੰਨਾ ਨੰ-467-68