ਐਂਡ ਦ ਮਾਊਂਟੇਨਜ਼ ਇਕੋਡ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਐਂਡ ਦ ਮਾਊਂਟੇਨਜ਼ ਇਕੋਡ (ਅੰਗਰੇਜ਼ੀ: And the Mountains Echoed) ਅਫਗਾਨ-ਅਮਰੀਕੀ ਲੇਖਕ ਖ਼ਾਲਿਦ ਹੁਸੈਨੀ ਦੁਆਰਾ ਲਿਖਿਆ ਤੀਜਾ ਨਾਵਲ ਹੈ। ਇਹ 2013 ਵਿੱਚ ਰਿਵਰਹੈੱਡ ਬੂਕਜ਼ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਨਾਵਲ ਨਿੱਕੀਆਂ ਕਹਾਣੀਆਂ ਦੇ ਸੰਗ੍ਰਹਿ ਵਾਂਗੂ ਹੈ, ਇਸ ਵਿੱਚ 9 ਦੇ 9 ਭਾਗ ਵੱਖੋ-ਵੱਖਰੇ ਪਾਤਰਾਂ ਦੇ ਦ੍ਰਿਸ਼ਟੀਕੋਣ ਤੋਂ ਲਿਖੇ ਗਏ ਹਨ। ਇਹ ਹੁਸੈਨੀ ਦਾ ਪਹਿਲਾ ਨਾਵਲ ਸੀ ਜਿਹੜਾ ਛੇ ਸਾਲ ਵਿੱਚ ਪ੍ਰਕਾਸ਼ਿਤ ਕੀਤਾ ਜਾਣਾ ਸੀ, ਅਤੇ ਐਂਡ ਦ ਮਾਊਂਟੇਨਜ਼ ਇਕੋਡ ਦੀ ਮੰਗ ਬਹੁਤ ਸੀ।[1] ਇਸਨੂੰ ਚੰਗੀ ਪ੍ਰੀ-ਪ੍ਰਕਾਸ਼ਨ ਸਮੀਖਿਆ ਪ੍ਰਾਪਤ ਹੋਈ ਅਤੇ ਇੱਕ ਹੋਰ ਮਜ਼ਬੂਤ ਸਫਲਤਾ ਦੀ ਵੱਡੀ ਉਮੀਦ ਸੀ। ਇਹ ਨਾਵਲ ਰੀਲਿਜ਼ ਹੋਣ ਤੋਂ ਪਹਿਲਾਂ Amazon.com ਤੇ ਚੋਟੀ ਦੇ 10ਵੇਂ ਸਥਾਨ ਤੇ ਪਹੁੰਚ ਗਿਆ ਸੀ[2] ਅਤੇ ਬਾਅਦ ਨੂੰ ਸਭ ਤੋਂ ਵੱਧ ਵਿਕਣ ਵਾਲਾ ਬਣ ਗਿਆ।[3] ਐਂਡ ਦ ਮਾਊਂਟੇਨਜ਼ ਇਕੋਡ ਦੇ ਪ੍ਰਕਾਸ਼ਨ ਦੇ ਪੰਜ ਮਹੀਨੇ ਬਾਅਦ, ਇਸ ਦੀਆਂ ਤਿੰਨ ਲੱਖ ਕਾਪੀਆਂ ਵਿਕ ਜਾਣ ਦੀਆਂ ਖਬਰਾਂ ਛਪੀਆਂ।[4]

ਕਥਾਨਕ

ਨਾਵਲ 1952 ਵਿੱਚ ਸ਼ਾਦਬਾਗ ਨਾਂ ਦੇ ਗਲਪੀ ਪਿੰਡ ਵਿੱਚ ਸ਼ੁਰੂ ਹੁੰਦਾ ਹੈ। ਸਬੂਰ, ਇੱਕ ਗਰੀਬ ਕਿਸਾਨ, ਆਪਣੀ 3 ਸਾਲਾਂ ਦੀ ਕੁੜੀ ਪਰੀ ਨੂੰ ਕਾਬੁਲ ਵਿੱਚ ਇੱਕ ਅਮੀਰ ਬੇਔਲਾਦ ਜੋੜੇ ਨੂੰ ਵੇਚਣ ਦਾ ਫੈਸਲਾ ਕਰਦਾ ਹੈ। ਇਹ ਫੈਸਲਾ ਉਸ ਦੇ 10 ਸਾਲ ਦੇ ਮੁੰਡੇ ਅਬਦੁੱਲਾ ਨੂੰ ਮਾਨਸਿਕ ਤੌਰ ਉੱਤੇ ਤਬਾਹ ਕਰ ਦਿੰਦਾ ਹੈ ਜਿਸਨੇ ਪਰੀ ਦੇ ਜਨਮ ਸਮੇਂ ਉਹਨਾਂ ਦੀ ਮਾਂ ਦੀ ਮੌਤ ਤੋਂ ਬਾਅਦ ਪਰੀ ਨੂੰ ਬੱਚਿਆ ਵਾਂਗ ਪਾਲਿਆ ਸੀ।

ਹਵਾਲੇ

ਫਰਮਾ:ਹਵਾਲੇ