ਏ ਫ਼ੇਅਰਵੈੱਲ ਟੂ ਆਰਮਜ਼

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book  ਏ ਫ਼ੇਅਰਵੈੱਲ ਟੂ ਆਰਮਜ਼ (A Farewell to Arms) ਅਮਰੀਕੀ ਲੇਖਕ ਅਰਨੈਸਟ ਹੈਮਿੰਗਵੇ ਦਾ 1929 ਵਿੱਚ ਪ੍ਰਕਾਸ਼ਤ ਨਾਵਲ ਹੈ। ਇਸ ਦਾ ਟਾਈਟਲ 16ਵੀਂ-ਸਦੀ ਦੇ ਅੰਗਰੇਜ਼ੀ ਨਾਟਕਕਾਰ ਜਾਰਜ ਪੀਲੇ ਦੀ ਇੱਕ ਕਵਿਤਾ ਤੋਂ ਲਿਆ ਗਿਆ ਹੈ।[1] ਇਸ ਦੀ ਕਹਾਣੀ ਪਹਿਲੀ ਵੱਡੀ ਜੰਗ ਦੀ ਇਤਾਲਵੀ ਮੁਹਿੰਮ ਦੌਰਾਨ ਇੱਕ ਅਮਰੀਕੀ ਫ਼ੌਜੀ ਫਰੈਡਰਿਕ ਹੈਨਰੀ ਅਤੇ ਬਰਤਾਨਵੀ ਨਰਸ ਕੈਥਰੀਨ ਬਾਰਕਲੇ ਦੇ ਪਿਆਰ ਦੇ ਗਿਰਦ ਘੁੰਮਦੀ ਹੈ। ਇਹ ਨਾਵਲ ਦੀ ਕਹਾਣੀ ਕਾਫ਼ੀ ਹੱਦ ਤੱਕ ਹੈਮਿੰਗਵੇ ਦੀ ਜ਼ਾਤੀ ਕਹਾਣੀ ਹੈ। ਨਾਵਲ ਵਿੱਚ ਕੈਥਰੀਨ ਨੂੰ ਬੱਚੇ ਦੇ ਜਨਮ ਦੇਣ ਵਿੱਚ ਜਿਹਨਾਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ, ਉਹੋ ਜਿਹੀ ਸੂਰਤ-ਏ-ਹਾਲ ਦਾ ਸਾਹਮਣਾ ਉਸ ਦੀ ਪਤਨੀ ਨੂੰ ਉਹਨਾਂ ਦੇ ਬੇਟੇ ਪੈਟਰਿਕ ਦੇ ਜਨਮ ਦੇ ਵਕਤ ਕਰਨਾ ਪਿਆ ਸੀ।

ਕਹਾਣੀ

ਇਹ ਕਹਾਣੀ ਹੈ ਇੱਕ ਫ੍ਰੇਡਰਿਕ ਹੈਨਰੀ ਨਾਂ ਦੇ ਇੱਕ ਅਮਰੀਕੀ ਨੋਜਵਾਨ ਦੀ ਜੋ ਪਹਿਲੇ ਵਿਸ਼ਵ ਯੁਧ ਵਿੱਚ ਇਤਾਲਵੀ ਫੌਜ ਦੇ ਵਿੱਚ ਇੱਕ ਐਂਬੂਲੈਂਸ ਡਰਾਈਵਰ ਹੈ I ਉਸਦੇ ਦੋਸਤ ਦਾ ਨਾਂ ਰੀਨਾਲਡੀ ਹੈ ਜੋ ਇਤਾਲਵੀ ਫੌਜ ਦੇ ਵਿੱਚ ਇੱਕ ਸਰਜਨ ਹੈ I ਰੀਨਾਲਡੀ ਉਸਨੂੰ ਮਿਸ ਕੈਥਰੀਨ ਬਾਰਕਲੇ ਨਾਂ ਦੀ ਇੱਕ ਨਰਸ ਦੇ ਨਾਲ ਮਿਲਾਉਂਦਾ ਹੈ I ਕੈਥਰੀਨ ਬਰਤਾਨਵੀ ਮੂਲ ਦੀ ਨਾਗਰਿਕ ਹੈ I ਉਸਨੂੰ ਕੈਥਰੀਨ ਨਾਲ ਪਿਆਰ ਹੋ ਜਾਂਦਾ I ਹੈਨਰੀ ਉਸ ਨਾਲ ਵਿਆਹ ਕਰਨ ਦੇ ਵਾਅਦੇ ਨਾਲ ਜੰਗ ਦੇ ਵਿੱਚ ਹਿੱਸਾ ਲੈਣ ਚਲਾ ਜਾਂਦਾ I ਇਸ ਦੌਰਾਨ ਉਹ ਜਖ਼ਮੀ ਹੋ ਜਾਂਦਾ ਅਤੇ ਉਸਨੂੰ ਮਿਲਾਨ ਦੇ ਹਸਪਤਾਲ ਦੇ ਵਿੱਚ ਦਾਖਲ ਕਰ ਦਿੱਤਾ ਜਾਂਦਾ I ਕੈਥਰੀਨ ਉਥੇ ਆ ਕੇ ਉਸਦੀ ਦੇਖਭਾਲ ਕਰਦੀ ਹੈ I ਇਸ ਦੌਰਾਨ ਉਨ੍ਹਾਂ ਦੋਨਾਂ ਦੀਆਂ ਨਜ਼ਦੀਕੀਆਂ ਵੀ ਬਹੁਤ ਵਧ ਜਾਂਦੀਆਂ ਹਨ ਅਤੇ ਕੈਥਰੀਨ ਗਰਭਵਤੀ ਹੋ ਜਾਂਦੀ ਹੈ I ਦੂਜੇ ਪਾਸੇ ਜੰਗ ਸ਼ੁਰੂ ਹੋ ਜਾਂਦੀ ਹੈ I ਹੈਨਰੀ ਨੂੰ ਫੌਜ ਦਾ ਸੱਦਾ ਮਿਲਦਾ ਅਤੇ ਉਹ ਵਾਪਸ ਆਕੇ ਵਿਆਹ ਕਰਨ ਦੇ ਵਾਅਦੇ ਨਾਲ ਫੇਰ ਚਲਾ ਜਾਂਦਾ I ਜੰਗ ਦੇ ਵਿੱਚ ਇਤਾਲਵੀ ਫੌਜ ਨੂੰ ਜਾਨ ਮਾਲ ਦਾ ਬਹੁਤਾ ਨੁਕਸਾਨ ਝੱਲਣਾ ਪੈਂਦਾ I ਹੈਨਰੀ ਨੂੰ ਤਾਂ ਸ਼ੁਰੂ ਤੋਂ ਹੀ ਜੰਗ, ਹਥਿਆਰ ਅਤੇ ਲੜਾਈ ਪਸੰਦ ਨਹੀਂ ਸੀ I ਉਹ ਅਤੇ ਉਸਦਾ ਦਾ ਦੋਸਤ ਜੰਗ ਨੂੰ ਨੁਕਸਾਨ ਵਾਸਤੇ ਦੋਸ਼ੀ ਮੰਨਦੇ ਹੋਏ ਅਮਨ ਚੈਨ ਦੀਆਂ ਗੱਲਾਂ ਕਰਦੇ ਨੇ I ਥੋੜੀ ਬਹੁਤ ਕਿਸੇ ਨਾਲ ਝੜਪ ਵੀ ਹੋ ਜਾਂਦੀ ਹੈ I ਹੈਨਰੀ ਤੇ ਗੱਦਾਰੀ ਅਤੇ ਜਾਸੂਸੀ ਦਾ ਦੋਸ਼ ਲਾ ਕੇ ਉਸਨੂੰ ਫੌਜ ਫੜ ਲੈਂਦੀ ਹੈ I ਹੁਣ ਹੈਨਰੀ ਨੂੰ ਜਾਨ ਬਚਾਉਣ ਵਾਸਤੇ ਭੱਜਣਾ ਪੈਂਦਾ ਹੈ I ਉਸਨੂੰ ਮਿਲਾਨ ਪਹੁੰਚ ਕੇ ਪਤਾ ਚਲਦਾ ਕਿ ਕੈਥਰੀਨ ਤਾਂ ਸਟਰੇਸਾ (ਇਟਲੀ ਦਾ ਇੱਕ ਸ਼ਹਿਰ) ਚਲੀ ਗਈ ਹੈ I ਸਟਰੇਸਾ ਪਹੁੰਚ ਕੇ ਉਹ ਕੈਥਰੀਨ ਨੂੰ ਮਿਲਦਾ ਅਤੇ ਉਹ ਦੋਵੇਂ ਕੁਝ ਸਮਾਂ ਉਥੇ ਹੀ ਬਿਤਾਉਂਦੇ ਨੇ I ਪਰ ਹੈਨਰੀ ਨੂੰ ਫੜੇ ਜਾਣ ਖਤਰਾ ਮਹਿਸੂਸ ਹੁੰਦਾ I ਉਹ ਦੋਵੇਂ ਇੱਕ ਨਦੀ ਰਾਹੀਂ ਇੱਕ ਕਿਸ਼ਤੀ ਵਿੱਚ ਸਵਾਰ ਹੋ ਕੇ ਸਵਿਟਜਰਲੈਂਡ ਨੂੰ ਚਲੇ ਜਾਂਦੇ ਹਣ I ਉਥੇ ਕੈਥਰੀਨ ਇੱਕ ਮਰੇ ਹੋਏ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਥੋੜੀ ਦੇਰ ਬਾਅਦ ਆਪ ਵੀ ਮਰ ਜਾਂਦੀ ਹੈ I ਹੈਨਰੀ, ਕਿਤੇ ਨਾ ਕਿਤੇ ਆਪਣੇ ਆਪ ਨੂੰ ਵੀ ਕੈਥਰੀਨ ਦੀ ਮੋਤ ਦਾ ਦੋਸ਼ੀ ਮੰਨਦਾ ਹੋਇਆ ਉਥੋਂ ਚਲਾ ਜਾਂਦਾ ਅਤੇ ਕਹਾਣੀ ਇਥੇ ਖਤਮ ਹੋ ਜਾਂਦੀ ਹੈ I[2]

ਹਵਾਲੇ

ਫਰਮਾ:ਹਵਾਲੇ

  1. Lua error in package.lua at line 80: module 'Module:Citation/CS1/Suggestions' not found.
  2. "A Farewell to Arms".