ਉਂਨਾਵ ਜ਼ਿਲਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:India Districts ਉਂਨਾਵ ਉੱਤਰ ਪ੍ਰਦੇਸ਼ ਪ੍ਰਾਂਤ ਦਾ ਇੱਕ ਜ਼ਿਲਾ ਹੈ, ਇਸ ਦੀ ਤਹਿਸੀਲ ਉਂਨਾਵ ਹੈ। ਇਹ ਜਿਲ੍ਹਾ ਲਖਨਊ ਡਵੀਜ਼ਨ ਦਾ ਹਿੱਸਾ ਹੈ।

ਇਤਿਹਾਸ

636 ਈ. ਵਿੱਚ ਚੀਨੀ ਯਾਤਰੀ ਹਿਊਨਸਾਂਗ 3 ਮਹੀਨਿਆਂ ਤੱਕ ਕੰਨੌਜ ਵਿਖੇ ਰੁਕਿਆ ਸੀ। ਇੱਥੋਂ ਉਹ 26 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਾਫੋਤੀਪੋਕੂਲੋ (ਨਵਦੇਵਕੂਲ) ਪਹੁੰਚਿਆ ਸੀ ਜੋ ਕਿ ਗੰਗਾ ਦੇ ਪੂਰਬੀ ਕੰਢੇ 'ਤੇ ਸਥਿੱਤ ਸੀ। ਇਹ ਅੰਦਾਜ਼ਨ 5 ਕਿਲੋਮੀਟਰ ਦੇ ਦਾਇਰੇ ਵਿੱਚ ਸਥਿੱਤ ਸੀ ਅਤੇ ਇੱਥੇ ਦੇਵ ਮੰਦਰ ਤੋਂ ਇਲਾਵਾ ਕਈ ਬੋਧੀ ਮੱਠਾਂ ਤੇ ਸਤੂਪ ਬਣੇ ਸਨ।

1857 ਦੇ ਅਜ਼ਾਦੀ ਸੰਗਰਾੰ ਦੌਰਾਨ ਇੱਥੇ ਵੀ ਝੜਪਾਂ ਹੋਈਆਂ ਸਨ।

ਅਰਥਚਾਰਾ

2006 ਵਿੱਚ ਪੰਚਾਇਤ ਰਾਜ ਮੰਤਰਾਲੇ ਨੇ ਉਂਨਾਵ ਜਿਲ੍ਹੇ ਦਾ ਨਾਂਅ ਦੇਸ਼ ਦੇ ਸਭ ਤੋਂ ਪਛੜੇ 250 ਜਿਲ੍ਹਿਆਂ ਦੀ ਸੂਚੀ (ਕੁੱਲ 640 ਵਿੱਚੋਂ) ਵਿੱਚ ਪਾ ਦਿੱਤਾ ਸੀ। ਇਹ ਜਿਲ੍ਹਾ ਉੱਤਰ ਪ੍ਰਦੇਸ ਦੇ ਉਨ੍ਹਾਂ 34 ਜਿਲ੍ਹਿਆਂ ਵਿੱਚੋਂ ਹੈ ਜੋ ਕਿ ਬੈਕਵਰਡ ਰੀਜਨ ਗਰਾਂਟ ਫੰਡ ਪ੍ਰੋਗਰਾਮ ਤਹਿਤ ਫੰਡ ਪ੍ਰਾਪਤ ਕਰਦੇ ਹਨ।[1]

ਤਹਿਸੀਲਾਂ

ਉਂਨਾਵ ਜਿਲ੍ਹੇ ਨੂੰ 6 ਤਹਿਸੀਲਾਂ ਵਿੱਚ ਵੰਡਿਆ ਗਿਆ ਹੈ- ਉਂਨਾਵ, ਹਸਨਗੰਜ, ਸਾਫ਼ੀਪੁਰ, ਪੁਰਵਾ, ਬੀਘਾਪੁਰ ਅਤੇ ਬਾਂਗਰਮਊ। ਇਸਦੇ 16 ਵਿਕਾਸ ਬਲਾਕ ਹਨ- ਗੰਜ ਮੋਰਦਾਬਾਦ, ਬਾਂਗਰਮਊ, ਫਤਹਿਪੁਰ ਚੌਰਾਸੀ, ਸਾਫ਼ੀਪੁਰ, ਮੀਂਆਗੰਜ, ਉਰਸ, ਹਸਨਗੰਜ, ਨਵਾਬਗੰਜ, ਪੁਰਵਾ, ਅਸੋਹਾ, ਹਿਲੌਲੀ, ਬੀਘਾਪੁਰ, ਸੁਮੇਰਪੁਰ, ਬਿਚੀਆ, ਸਿਕੰਦਰਪੁਰ ਸਿਰੌਸੀ, ਅਤੇ ਸਿਕੰਦਰਪੁਰ ਕਰਨ।

ਉਂਨਾਵ ਚੋਣ ਹਲਕੇ ਤੋਂ, ਭਾਰਤੀ ਰਾਸ਼ਟਰੀ ਸੰਸਦ ਲਈ, ਮੌਜੂਦਾ ਚੁਣਿਆ ਪ੍ਰਤੀਨਿਧੀ ਸਾਕਸ਼ੀ ਮਹਾਰਾਜ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ

  1. Ministry of Panchayati Raj (8 September 2009). "A Note on the Backward Regions Grant Fund Programme" (PDF). National Institute of Rural Development. Retrieved 27 September 2011.