ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸ

ਭਾਰਤਪੀਡੀਆ ਤੋਂ
Jump to navigation Jump to search

ਆਧੁਨਿਕ ਪੰਜਾਬੀ ਸਾਹਿਤ ਦਾ ਪਿਛੋਕੜ

ਪੰਜਾਬੀ ਸਾਹਿਤ ਦੇ ਆਰੰਭਕ ਕਾਲ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਭਾਵ 1850 ਈ. ਵੀ. ਦੇ ਆਲੇ ਦੁਆਲੇ ਦੀਆਂ ਸਮੁੱਚੀਆਂ ਪ੍ਰਪਤੀਆਂ ਇੱਕ ਪਰੰਪਰਾ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀਆਂ ਹਨ। ਪੰਜਾਬੀ ਸਾਹਿਤ ਦਾ ਆਰੰਭ ਭਾਵੇਂ ਅਸੀਂ ਨਾਥ-ਜੋਗੀਆਂ ਤੋਂ ਗਿਣੀਏ ਭਾਵੇਂ ਬਾਬਾ ਫ਼ਰੀਦ ਦੇ ਸ਼ਲੋਕਾਂ ਤੋਂ, ਅਰੰਭ ਤੋਂ ਲੈ ਕੇ 1850 ਈ. ਤੱਕ ਦੀ ਸਾਹਿਤਕ ਪਰੰਪਰਾ ਇਹ ਦੱਸਦੀ ਹੈ ਕਿ ਵੱਖ ਵੱਖ ਕਾਲ ਦੀਆਂ ਧਾਰਮਿਕ, ਸਮਾਜਿਕ, ਅਤੇ ਰਾਜਨੀਤਿਕ ਸਥਿਤੀਆਂ ਨੇ ਇਸ ਉੱਪਰ ਪੂਰਾ ਪ੍ਰਭਾਵ ਛੱਡਿਆ। ਸਾਹਿਤਕਾਰ ਇੱਕ ਸਮਾਜਿਕ ਪ੍ਰਾਣੀ ਹੁੰਦਾ ਹੈ। ਇਸ ਲਈ ਉਸਦਾ ਆਲਾ-ਦੁਆਲਾ ਉਸਦੇ ਚਿੰਤਨ ਅਤੇ ਸਾਹਿਤ ਉੱਪਰ ਪੂਰਾ ਪ੍ਰਭਾਵ ਛੱਡਦਾ ਹੈ। ਅੰਗਰੇਜਾਂ ਨੇ ਪੰਜਾਬ ਦਾ ਧਰਤੀ ਨੂੰ ਕਾਬੂ ਕਰਨ ਲਈ ਯਤਨ ਕੀਤੇ। ਅੰਗਰੇਜ ਪ੍ਰਬੰਧਕਾਂ ਦਾ ਇਕੋ ਇੱਕ ਨਿਸ਼ਾਨਾ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਦੋਹਾਂ ਪੱਧਰਾਂ ਉੱਤੇ ਗੁਲਾਮ ਬਣਾਉਣਾ ਸੀ। ਇਸ ਲਈ ਉਹਨਾਂ ਨੇ ਸਾਨੂੰ ਸਾਡੇ ਧਰਮ ਤੋਂ ਦੂਰ ਕਰਨ ਲਈ ਕਈ ਉਪਰਾਲੇ ਕੀਤੇ। ਪੰਜਾਬ ਵਿੱਚ ਅੰਗਰੇਜ ਰਾਜ ਦੀ ਸਥਾਪਤੀ ਤੋਂ ਲੈ ਕੇ ਉਹਨਾਂ ਦੇ ਭਾਰਤ ਛੱਡਣ ਭਾਵ 1947 ਈ. ਦੀਆਂ ਪ੍ਰਮੁੱਖ ਲਹਿਰਾਂ, ਇਤਿਹਾਸਕ ਘਟਨਾਵਾਂ, ਸਾਹਿਤਕ ਪ੍ਰਵਿਰਤੀਆਂ ਆਦਿ ਦਾ ਸੰਖੇਪ ਵੇਰਵਾ ਅਸੀਂ ਦਿੰਦੇ ਹਾਂ

  • ਈਸਾਈ ਮਿਸ਼ਨਰੀ ਜਾਂ ਮਸੀਹੀ ਲਹਿਰ, ਬ੍ਰਮੋਹ ਸਮਾਜ ਲਹਿਰ, ਦੇਵ ਸਮਾਜ ਲਹਿਰ, ਆਰੀਆ ਸਮਾਜ ਲਹਿਰ, ਅਹਿਮਦੀਆਂ ਜਾ ਕਾਦਿਆਨੀ ਲਹਿਰ, ਨਿਰੰਕਾਰੀ ਲਹਿਰ, ਨਾਮਧਾਰੀ ਲਹਿਰ, ਗ਼ਦਰ ਲਹਿਰ

ਆਧੁਨਿਕ ਪੰਜਾਬੀ ਕਵਿਤਾ

ਪੰਜਾਬੀ ਕਵਿਤਾ ਦਾ ਜਨਮ ਨਾਥਾਂ ਜੋਗੀਆਂ ਦੀ ਅਧਿਆਤਮਕ ਰਚਨਾਵਾਂ ਨਾਲ ਹੁੰਦਾ ਹੈ। ਗੋਰਖ ਨਾਥ, ਚਰਪਟ ਨਾਥ ਆਦਿ ਇਸ ਪਰੰਪਰਾ ਨਾਲ ਜੁੜੇ ਕਵੀ ਮੰਨੇ ਜਾਂਦੇ ਹਨ। ਪੰਜਾਬੀ ਕਵਿਤਾ ਦੇ ਆਰੰਭਿਕ ਕਾਲ ਬਾਰੇ ਵਿਦਵਾਨਾਂ ਦਾ ਦੂਜਾ ਮੱਤ ਵੀ ਹੈ। ਜਿਸ ਅਨੁਸਾਰ ਪੰਜਾਬੀ ਕਵਿਤਾ ਦਾ ਅਰੰਭ ਬਾਬਾ ਫਰੀਦ ਦੇ ਸ਼ਲੋਕਾਂ ਨਾਲ ਹੁੰਦਾ ਹੈ। ਇਸ ਪਰੰਪਰਾ ਵਿੱਚ ਪੰਜਾਬ ਤੋਂ ਬਾਹਰਲੇ ਭਗਤਾਂ ਨਾਮਦੇਵ, ਰਵੀਦਾਸ, ਕਬੀਰ ਆਦਿ ਦੀਆਂ ਰਚਨਾਵਾਂ ਵੀ ਸ਼ਾਮਿਲ ਹਨ। ਇਹ ਪਰੰਪਰਾ 19ਵੀ ਸੱਦੀ ਦੇ ਅੰਤ ਤੱਕ ਚੱਲਦੀ ਹੈ ਅਤੇ ਗੁਰਮਿਤ ਕਾਵਿਧਾਰਾ ਇਸ ਵੇਲੇ ਦੀ ਕਵਿਤਾ ਦਾ ਮੂਲ ਧੂਰਾ ਰਹਿੰਦੀ ਹੈ।

ਪਹਿਲੇ ਦੌਰ ਦੇ ਕਵੀ

ਭਾਈ ਵੀਰ ਸਿੰਘ, ਲਾਲਾ ਧਨੀ ਰਾਮ ਚਾਤ੍ਰਿਕ, ਲਾਲਾ ਕਿਰਪਾ ਸ਼ਾਗਰ, ਪ੍ਰੋ. ਪੂਰਨ ਸਿੰਘ, ਦਿਵਾਨ ਸਿੰਘ ਕਾਲੇਪਾਣੀ, ਡਾ. ਮੋਹਨ ਸਿੰਘ ਦਿਵਾਨਾ।

ਦੂਜੇ ਦੌਰ ਦੇ ਕਵੀ

ਪ੍ਰੋ. ਮੋਹਨ ਸਿੰਘ, ਸਰਦਾਰ ਆਵਤਾਰ ਸਿੰਘ ਆਜਾਦ, ਬਾਬਾ ਵਲਵੰਤ, ਸਰਦਾਰ ਪ੍ਰੀਤਮ ਸਿੰਘ ਸਫੀਰ, ਅੰਮ੍ਰਿਤਾ ਪ੍ਰੀਤਮ

ਤੀਜੇ ਦੌਰ ਦੇ ਕਵੀ

ਡਾ. ਹਰਭਜਨ ਸਿੰਘ, ਪ੍ਰਭਜੋਤ ਕੋਰ, ਜਸਵੰਤ ਸਿੰਘ ਨੇਕੀ, ਸੋਪਨ ਸਿੰਘ ਮੀਸਾ, ਜਸਵੀਰ ਸਿੰਘ ਆਹਲੂਵਾਲੀਆ, ਸੁਖਪਾਲ ਵੀਰ ਹਸਰਤ, ਸ਼ਿਵ ਕੁਮਾਰ ਬਟਾਲਵੀ, ਡਾ. ਮਨਜੀਤ ਕੌਰ ਟਿਵਾਣਾ।

ਆਧੁਨਿਕ ਪੰਜਾਬੀ ਗਲਪ

ਗਲਪ ਪੰਜਾਬੀ ਸਾਹਿਤ ਦਾ ਅਜਿਹਾ ਰੂਪ ਹੈ ਜਿਸ ਵਿੱਚ ਨਾਵਲ ਅਤੇ ਕਹਾਣੀ ਤੇ ਨਿੱਕੀ ਕਹਾਣੀ ਦੀ ਵਿਧਾ ਸ਼ਾਮਿਲ ਹਨ। ਦੋਹਾਂ ਉੱਤੇ ਕੱਥਾ-ਬਿਆਨੀ ਉੱਤੇ ਜੋਰ ਹੁੰਦਾ ਹੈ। ਸਮੇਂ ਦੇ ਵਿਕਾਸ ਨਾਲ ਇਹਨਾਂ ਦੇ ਅਰਥ ਅਤੇ ਤਕਨੀਕ ਆਦਿ ਵਿੱਚ ਤਬਦੀਲੀ ਆਉਦੀ ਰਹੀ ਹੈ। ਪੰਜਾਬੀ ਸਾਹਿਤ ਵਿੱਚ ਪਹਿਲਾਂ ਨਾਵਲ ਨੇ ਜਨਮ ਲਿਆ। ਨਾਵਲ ਕਹਾਣੀ ਅੰਸ਼ ਪ੍ਰਧਾਨ ਰਚਨਾ ਹੁੰਦੀ ਹੈ। ਕਹਾਣੀ ਹੀ ਇਸ ਦਾ ਮੂਲ ਆਧਰ ਹੁੰਦੀ ਹੈ।

ਪਹਿਲੇ ਦੌਰ ਦੇ ਨਾਵਲਕਾਰ

ਭਾਈ ਵੀਰ ਸਿੰਘ, ਮੋਹਨ ਸਿੰਘ ਵੈਦ

ਦੂਜੇ ਦੌਰ ਦੇ ਨਾਵਲਕਾਰ

ਨਾਨਕ ਸਿੰਘ, ਸੰਤ ਸਿੰਘ ਸੇਖੋਂ, ਸੋਹਣ ਸਿੰਘ ਸੀਤਲ, ਸੁਰਿੰਦਰ ਸਿੰਘ ਨਰੂਲਾ, ਕਰਤਾਰ ਸਿੰਘ ਦੁੱਗਲ, ਅਮ੍ਰਿਤਾ ਪ੍ਰੀਤਮ, ਜਸਵੰਤ ਸਿੰਘ ਕਵਲ, ਕਰਨਲ ਨਰਿੰਦਰਪਾਲ ਸਿੰਘ।

ਤੀਜੇ ਦੋਰ ਦੇ ਕਵੀ

ਡਾ. ਸੁਰਜੀਤ ਸਿੰਘ ਸੇਠੀ, ਪ੍ਰੋ. ਨਰਿੰਜਨ ਤਸਨੀਮ, ਪ੍ਰੋ. ਗੁਰਦਿਆਲ ਸਿੰਘ

ਨਿੱਕੀ ਕਹਾਣੀ

ਨਿੱਕੀ ਕਹਾਣੀ ਆਧੁਨਿਕ ਯੁੱਗ ਦੀ ਹਰਮਨ ਪਿਆਰੀ ਸਾਹਿਤਕ ਵੰਨਗੀ ਹੈ। ਇਸ ਵਿੱਚ ਪੱਲ ਛਿਨ ਦੀ ਪਕੜ ਨੂੰ ਪੇਸ਼ ਕਰਨ ਦਾ ਯਤਨ ਕੀਤਾ ਜਾਂਦਾ ਹੈ। ਇਸ ਤੋਂ ਭਾਵ ਇਹ ਹੈ ਕਿ ਜਿੰਨੀ ਤੇਜ਼ੀ ਨਾਲ ਸਾਡਾ ਜੀਵਨ ਚੱਲ ਰਿਹਾ ਹੈ ਉਸ ਦੀ ਪੇਸ਼ਕਾਰੀ ਕਰਨ ਦੀ ਸਮਰੱਥਾ ਕਹਾਣੀ ਵਿੱਚ ਹੈ। ਇਸ ਵਿੱਚ ਨਿੱਕੀ ਘਟਨਾ ਤੇ ਛੇਤੀ ਤੋਂ ਛੇਤੀ ਸਥਿਤੀ ਨੂੰ ਪੇਸ਼ ਕਰਕੇ ਡੂਗਾਂ ਪ੍ਰਭਾਵ ਪਾਇਆ ਜਾ ਸਕਦਾ ਹੈ।

ਪਹਿਲੇ ਦੌਰ ਦੇ ਕਹਾਣੀਕਾਰ

ਸ. ਨਾਨਕ ਸਿੰਘ, ਸ. ਗੁਰਬਖਸ਼ ਸਿੰਘ ਪ੍ਰੀਤਲੜੀ, ਗਿ. ਗਰਮੁਖ ਸਿੰਘ ਮੁਸ਼ਾਫਿਰ, ਡਾ. ਮੋਹਨ ਸਿੰਘ ਦਿਵਾਨਾ, ਪ੍ਰੋ. ਮੋਹਨ ਸਿੰਘ. ਸ੍ਰੀ ਦੇਵਿੰਦਰ ਸਤਿਆਰਥੀ।

ਦੂਜੇ ਦੌਰ ਦੇ ਕਹਾਣੀਕਾਰ

ਪ੍ਰਿੰ. ਸੰਤ ਸਿੰਘ ਸੇਖੋਂ, ਪ੍ਰਿੰ. ਸੁਜਾਨ ਸਿੰਘ, ਸ. ਨੌਰੰਗ ਸਿੰਘ

ਤੀਜੇ ਦੌਰ ਦੇ ਕਹਾਣੀਕਾਰ

ਸ. ਕਰਤਾਰ ਸਿੰਘ ਦੁੱਗਲ, ਅਮ੍ਰਿਤਾ ਪ੍ਰੀਤਮ, ਸ. ਹਰੀ ਸਿੰਘ ਦਿਲਬਰ, ਸੰਤੋਖ ਸਿੰਘ ਧੀਰ, ਡਾ. ਦੀਵਾਨ ਸਿੰਘ

ਆਧੁਨਿਕ ਪੰਜਾਬੀ ਇਕਾਂਗੀ, ਨਾਟਕ ਤੇ ਰੰਗਮੰਚ

ਨਾਟਕ, ਇਕਾਂਗੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਨ੍ਹਾਂ ਵਿੱਚ ਅਜਿਹੀ ਕਹਿਣੀ ਬਿਆਨ ਕੀਤੀ ਜਾਂਦੀ ਹੈ ਜਿਹੜੀ ਦਰਸ਼ਕਾਂ ਸਾਹਮਣੇ ਵਾਪਰਦੀ ਹੈ। ਹੱੜਪਾ ਅਤੇ ਮੋਹਨਜੋਦੜੋ ਦੀ ਖੁਦਾਈ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਨਾਟਕ ਅਤੇ ਰੰਗਮੰਚ ਦੀ ਇੱਕ ਜੋਰਦਾਰ ਪਰੰਪਰਾ ਸੀ। ਇਨ੍ਹਾਂ ਥਾਵਾਂ ਤੇ ਮਿਲੇ ਨਾਟ-ਮੰਡਪ ਆਦਿ ਇਸ ਗੱਲ ਦੀ ਸਾਖੂ ਭਰਦੇ ਸਨ ਕਿ ਇੱਥੇ ਸੰਸਕ੍ਰਿਤ ਨਾਟਕ ਖੇਡੇ ਜਾਂਦੇ ਰਹੇ ਹਨ।

ਪਹਿਲੇ ਦੌਰ ਦੇ ਨਾਟਕਕਾਰ

ਪ੍ਰੋ. ਇਸ਼ਵਰ ਚੰਦਰ ਨੰਦਾ, ਡਾ. ਰੋਸ਼ਨ ਲਾਲ ਅਹੂਜਾ, ਗੁਰਬਖਸ਼ ਸਿੰਘ ਪ੍ਰੀਤਲੜੀ, ਸੰਤ ਸਿੰਘ ਸੇਖੋਂ, ਗੁਰਦਿਆਲ ਸਿੰਘ ਫੁੱਲ, ਡਾ. ਹਰਚਰਨ ਸਿੰਘ, ਗੁਰਦਿਆਲ ਸਿੰਘ ਖੋਸਲਾ।

ਦੂਜੇ ਦੌਰ ਦੇ ਨਾਟਕਕਾਰ

ਬਲਵੰਤ ਗਾਰਗੀ, ਕਰਤਾਰ ਸਿੰਘ ਦੂਗਲ, ਡਾ. ਅਮਰੀਕ ਸਿੰਘ, ਪਰਿਤੋਸ਼ ਗਾਰਗੀ।

ਤੀਜੇ ਦੌਰ ਦੇ ਨਾਟਕਕਾਰ

ਕਪੂਰ ਸਿੰਘ ਘੁਮਣ, ਗੁਰਚਰਨ ਸਿੰਘ ਜਸੂਜਾ, ਡਾ. ਸੁਰਜੀਤ ਸਿੰਘ ਸੇਠੀ, ਹਰਸਰਨ ਸਿੰਘ ਆਦਿ।

ਆਧੁਨਿਕ ਪੰਜਾਬੀ ਵਾਰਤਕ

ਪੰਜਾਬੀ ਵਾਰਤਕ ਦੇ ਇਤਿਹਾਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੇ ਭਾਗ ਵਿੱਚ ਪੰਜਾਬੀ ਵਾਰਤਕ ਨਾਲ ਜੁੜੀ ਮੁੱਢਲੀ ਰਚਨਾ ਤੋਂ ਲੈ ਕੇ 1850 ਈ. ਤੱਕ ਦੀ ਵਾਰਤਕ ਸ਼ਾਮਿਲ ਕੀਤੀ ਜਾਂਦੀ ਹੈ। ਦੂਜੇ ਭਾਗ ਵਿੱਚ 1850 ਤੋਂ ਅੱਜ ਤੱਕ ਦੀ ਵਾਰਤਕ ਨੂੰ ਗਿਣਿਆ ਜਾਂਦਾ ਹੈ।

ਪਹਿਲੇ ਦੌਰ ਦੇ ਵਾਰਤਕਕਾਰ

ਭਾਈ ਵੀਰ ਸਿੰਘ. ਮੇਹਨ ਸਿੰਘ ਵੈਦ।

ਦੂਜੇ ਦੌਰ ਦੇ ਵਾਰਤਕਕਾਰ

ਪ੍ਰੋ. ਪੂਰਨ ਸਿੰਘ, ਭਾਈ ਜੋਧ ਸਿੰਘ, ਲਾਲ ਸਿੰਘ ਕਮਲਾ ਅਕਾਲੀ, ਐਸ. ਐਸ ਚਰਨ ਸਿੰਘ ਸ਼ਹੀਦ।

ਤੀਜੇ ਦੌਰ ਦੇ ਵਾਰਤਕਕਾਰ

ਪ੍ਰਿੰ. ਤੇਜਾ ਸਿੰਘ. ਪ੍ਰੋ. ਸਾਹਿਬ ਸਿੰਘ, ਗੁਰਬਖਸ਼ ਸਿੰਘ,

ਡਾ. ਬਲਬੀਰ ਸਿੰਘ, ਹਰਿੰਦਰ ਸਿੰਘ ਰੂਪ, ਕਪੂਰ ਸਿੰਘ, ਇਸ਼ਰ ਸਿੰਘ ਚਿੱਤਰਕਾਰ

ਆਧੁਨਿਕ ਪੰਜਾਬੀ ਆਲੋਚਨਾ

ਅਲੋਚਨਾ ਸਾਹਿਤ ਦਾ ਨਿਖੇੜਾ ਕਰਨ ਦੀ ਵਿਧਾ ਹੈ। ਇਹ ਸਾਹਿਤ ਦੀ ਕਿਸੇ ਵੰਨਗੀ ਭਾਵ ਕਵਿਤਾ, ਨਾਟਕ, ਨਾਵਲ, ਵਾਰਤਕ ਆਦਿ ਦੀ ਵਿਆਖਿਆ ਕਰਕੇ ਉਸਦਾ ਵਿਸ਼ਲੇਸ਼ਣ ਕਰਦੀ ਹੈ। ਕਈ ਵਾਰ ਆਲੋਚਨਾ ਸਾਹਿਤ ਬਾਰੇ ਨਿਰਣਾ ਦੇ ਕੇ ਉਸ ਸੰਬੰਧੀ ਮੂਲ ਸਿਧਾਂਤ ਉੱਤੇ ਵੀ ਰੋਸ਼ਨੀ ਪਾਉਂਦੀ ਹੈ। ਵਿਦਵਾਨਾ ਦੀ ਦ੍ਰਿਸ਼ਟੀ ਵਿੱਚ ਜਦੋਂ ਕਿਸੇ ਸਾਹਿਤਕ ਟੁਕੜੀ ਨੂੰ ਪੜ੍ਹ ਕੇ ਉਸ ਪ੍ਰਤੀ ਆਪਣੀ ਰਾਏ ਪ੍ਰਗਟਾਈ ਜਾਵੇ ਤਾਂ ਇਸ ਨੂੰ ਆਲੋਚਣਾ ਕਿਹਾ ਜਾਂਦਾ ਹੈ।

ਪਹਿਲੇ ਦੌਰ ਦੇ ਆਲੋਚਕ

ਬਾਵਾ ਬੁੱਧ ਸਿੰਘ, ਪ੍ਰੋ. ਪੂਰਨ ਸਿੰਘ, ਪ੍ਰਿੰ. ਤੇਜਾ ਸਿੰਘ, ਡਾ. ਮੋਹਨ ਸਿੰਘ ਦਿਵਾਨਾ, ਡਾ.ਸੁਰਿੰਦਰ ਸਿੰਘ ਕੋਹਲੀ।

ਦੂਜੇ ਦੌਰ ਦੇ ਆਲੋਚਕ

ਪ੍ਰਿੰ. ਸੰਤ ਸਿੰਘ ਸੇਖੋਂ, ਪ੍ਰੋ. ਤੇਜਵੰਤ ਸਿੰਘ ਗਿੱਲ, ਡਾ. ਰਵਿੰਦਰ ਰਵੀ, ਪ੍ਰੋ. ਜੋਗਿੰਦਰ ਸਿੰਘ ਰਾਹੀ, ਡਾ. ਟੀ.ਆਰ ਵਿਨੋਦ।

ਤੀਜੇ ਦੌਰ ਦੇ ਆਲੋਚਕ

ਡਾ. ਹਰਭਜਨ ਸਿੰਘ, ਡਾ. ਅਤਰ ਸਿੰਘ, ਡਾ. ਜਸਵੀਰ ਸਿੰਘ ਆਹਲੂਵਾਲੀਆ, ਜੀਤ ਸਿੰਘ ਸੀਤਲ, ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ ਆਦਿ।

[1] 8. ਮਨਮੋਹਨ ਕੇਸਰ(ਡਾ.), ਉਹੀ, ਪੰਨਾ -157

  1. 1. ਮਨਮੋਹਨ ਕੇਸਰ(ਡਾ.), ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪਟਿਆਲਾ, 1991 ਪੰਨਾ -1 2. ਮਨਮੋਹਨ ਕੇਸਰ(ਡਾ.), ਉਹੀ, ਪੰਨਾ -1 3. ਮਨਮੋਹਨ ਕੇਸਰ(ਡਾ.), ਉਹੀ, ਪੰਨਾ -16 4. ਮਨਮੋਹਨ ਕੇਸਰ(ਡਾ.), ਪੰਨਾ -70 5. ਮਨਮੋਹਨ ਕੇਸਰ(ਡਾ.), ਉਹੀ, ਪੰਨਾ -88 6. ਉਹੀ, ਪੰਨਾ -102 ਮਨਮੋਹਨ ਕੇਸਰ(ਡਾ.), ਉਹੀ, ਪੰਨਾ -130 7. ਮਨਮੋਹਨ ਕੇਸਰ(ਡਾ.), ਉਹੀ, ਪੰਨਾ -157