ਆਈ. ਆਈ. ਐੱਸ. ਈ. ਆਰ.

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Location map+ ਆਈ.ਆਈ.ਐੱਸ.ਈ.ਆਰ. ਦਾ ਮੁੱਖ ਮੰਤਵ ਵਿਗਿਆਨ ਦੇ ਸਿਰਕੱਢ ਖੇਤਰਾਂ ‘ਚ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨਾ ਅਤੇ ਅੰਡਰ-ਗਰੈਜੂਏਟ ਅਤੇ ਪੋਸਟ-ਗਰੈਜੂਏਟ ਪੱਧਰ ‘ਤੇ ਮਿਆਰੀ ਵਿਗਿਆਨਕ ਸਿੱਖਿਆ ਮੁਹੱਈਆ ਕਰਵਾਉਣਾ ਹੈ। ਭਾਰਤ ਸਰਕਾਰ ਨੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਆਈ. ਆਈ. ਐੱਸ. ਈ. ਆਰ. ਦਾ ਨਿਰਮਾਣ ਕਰਵਾਇਆ। ਆਈ.ਆਈ.ਐੱਸ.ਈ.ਆਰ’ ਆਪਣੇ ਹਰ ਅੰਡਰ-ਗਰੈਜੂਏਟ ਵਿਦਿਆਰਥੀ ਨੂੰ ਸਟਾਈਪੰਡ ਦੇ ਰੂਪ ‘ਚ ਘੱਟ ਤੋਂ ਘੱਟ 5000 ਰੁਪਏ ਮੁਹੱਈਆ ਕਰਦੀ ਹੈ।

ਸੰਸਥਾਵਾਂ

ਆਈ.ਆਈ.ਐੱਸ.ਈ.ਆਰ
ਨਾਮ ਸਥਾਪਨਾ ਸ਼ਹਿਰ ਪ੍ਰਾਂਤ ਵੈੱਵਸਾਈਟ
ਆਈ.ਆਈ.ਐੱਸ.ਈ.ਆਰ. ਬਰਹਮਪੁਰ 2016 ਬਰਹਮਪੁਰ ਓਡੀਸਾ ਫਰਮਾ:URL
ਆਈ.ਆਈ.ਐੱਸ.ਈ.ਆਰ. ਭੋਪਾਲ 2008 ਭੋਪਾਲ ਮੱਧ ਪ੍ਰਦੇਸ਼ ਫਰਮਾ:URL
ਆਈ.ਆਈ.ਐੱਸ.ਈ.ਆਰ. ਕੋਲਕਾਤਾ 2006 ਕਲਿਆਣੀ ਪੱਛਮੀ ਬੰਗਾਲ ਫਰਮਾ:URL
ਆਈ.ਆਈ.ਐੱਸ.ਈ.ਆਰ. ਮੋਹਾਲੀ 2007 ਮੋਹਾਲੀ ਪੰਜਾਬ, ਭਾਰਤ ਫਰਮਾ:URL
ਆਈ.ਆਈ.ਐੱਸ.ਈ.ਆਰ. ਪੁਣੇ 2006 ਪੁਣੇ ਮਹਾਰਾਸ਼ਟਰ ਫਰਮਾ:URL
ਆਈ.ਆਈ.ਐੱਸ.ਈ.ਆਰ. ਤੀਰੂਵੰਥਪੁਰਮ 2008 ਤੀਰੂਵੰਥਪੁਰਮ ਕੇਰਲਾ ਫਰਮਾ:URL
ਆਈ.ਆਈ.ਐੱਸ.ਈ.ਆਰ. ਤੀਰੂਪਤੀ 2015 ਤਿਰੂਪਤੀ ਆਂਧਰਾ ਪ੍ਰਦੇਸ਼ ਫਰਮਾ:URL

ਕੋੋਰਸ

ਹਰ ਇੱਕ ‘ਆਈ.ਆਈ.ਐੱਸ.ਈ.ਆਰ’ 3 ਕਿਸਮ ਦੇ ਕੋਰਸ ਕਰਵਾਉਂਦੀ ਹੈ

  1. 5 ਸਾਲਾ ਇੰਟੇਗ੍ਰੇਟਿਡ ਬੀਐਸ-ਐਮਐਸ ਦੋਹਰੀ ਡਿਗਰੀ ਕੋਰਸ
  2. ਸਾਰੇ ਸਾਇੰਸਿਜ਼ ਅਤੇ ਮੈਥੇਮੈਟਿਕਸ ਖੇਤਰਾਂ ਵਿੱਚ ਪੀਐਚ.ਡੀ. ਪ੍ਰੋਗਰਾਮ
  3. ਬੀਐਸ ਤੋਂ ਮਗਰੋਂ ਇੰਟੇਗ੍ਰੇਟਿਡ ਪੀਐਚ.ਡੀ. ਪ੍ਰੋਗਰਾਮ

ਦਾਖਲਾ

ਇਸ ਸੰਸਥਾਵਾਂ ਦੀਆਂ ਸੀਟਾਂ ਦੋਹਰੇ ਡਿਗਰੀ ਕੋਰਸ ਲਈ ਦਾਖਲਾ ਹੇਠ ਢੰਗਾਂ ਨਾਲ ਕੀਤਾ ਜਾਂਦਾ ਹੈ:

  1. ਹਰ ਕੈਟੇਗਰੀ ‘ਚ 25 ਫ਼ੀਸਦੀ ਤਕ ਕੇ.ਵੀ.ਪੀ.ਵਾਈ. (ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ) ਰਾਹੀਂ
  2. ਹਰ ਕੈਟੇਗਰੀ ‘ਚ 50 ਫ਼ੀਸਦੀ ਤਕ ਕੇ.ਵੀ.ਪੀ.ਵਾਈ.+ ਜੇ.ਈ.ਈ. (ਐਡਵਾਂਸਡ) ਰਾਹੀਂ
  3. ਬਾਕੀ ਸੀਟਾਂ ਕੇਂਦਰ/ਰਾਜ ਬੋਰਡ ਪ੍ਰੀਖਿਆ (ਬਾਰ੍ਹਵੀਂ ਸਾਇੰਸ) ਵਿੱਚੋਂ ਪਹਿਲੇ ਨੰਬਰ ‘ਤੇ ਆਉਣ ਵਾਲੇ ਇੱਕ ਫ਼ੀਸਦੀ ਵਿਦਿਆਰਥੀਆਂ ਵੱਲੋਂ ਆਈ.ਆਈ.ਐੱਸ.ਈ.ਆਰ ਦੇ ਐਪਟੀਚਿਊਡ ਟੈਸਟ ਪਾਸ ਕਰਨ ਉਪਰੰਤ ਭਰੀਆਂ ਜਾਂਦੀਆਂ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬ ਦੇ ਸਿੱਖਿਆ ਅਦਾਰੇ