ਅਰਜੁਨ ਸਿੰਘ ਗੁਰਜਰ

ਭਾਰਤਪੀਡੀਆ ਤੋਂ
Jump to navigation Jump to search

ਅਰਜੁਨ ਸਿੰਘ ਗੁਰਜਰ (1910 – ਸੀ. 1947) ਭਾਰਤ ਲਈ ਆਜ਼ਾਦੀ ਘੁਲਾਟੀਆ ਸੀ। ਉਸ ਦਾ ਜਨਮ ਸਿਰਸਾ, ਹਰਿਆਣਾ ਵਿੱਚ ਹੋਇਆ ਸੀ।

ਭਾਰਤ ਦੀ ਆਜ਼ਾਦੀ ਵਿਚ ਭੂਮਿਕਾ

ਗੁਰਜਰ ਨੇ ਭਾਰਤੀ ਸੁਤੰਤਰਤਾ ਸੰਗਰਾਮ ਵਿਚ ਹਿੱਸਾ ਲਿਆ। ਉਸ ਦੇ ਪਿਤਾ, ਰਾਮ ਕਰਨ ਗੁਜਰ ਦੀ ਵਿੱਤੀ ਸਥਿਤੀ ਮਜ਼ਬੂਤ ਨਹੀਂ ਸੀ, ਜਿਸ ਕਾਰਨ ਉਸ ਦੀ ਸਿੱਖਿਆ ਦੇ ਢੁੱਕਵੇਂ ਪ੍ਰਬੰਧਾਂ ਵਿਚ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਸਨ।

ਗੁਰਜਰ ਨੇ ਹਿੰਦੀ ਦਾ ਕਾਰਜਸ਼ੀਲ ਗਿਆਨ ਹਾਸਲ ਕੀਤਾ। ਸ਼ਹਿਰ ਦੇ ਰਾਜਨੀਤਿਕ ਮਾਹੌਲ ਨੇ ਉਸ ਨੂੰ ਪ੍ਰੇਰਿਤ ਕੀਤਾ ਅਤੇ ਨਤੀਜੇ ਵਜੋਂ ਉਸਨੇ ਕਾਂਗਰਸ ਪਾਰਟੀ ਦੀਆਂ ਪਬਲਿਕ ਬੈਠਕਾਂ ਵਿਚ ਸ਼ਿਰਕਤ ਕਰਨਾ ਸ਼ੁਰੂ ਕਰ ਦਿੱਤਾ, ਜਿਸ ਵਿਚ ਉਹ ਸੈਸ਼ਨ 1935-36 ਦੌਰਾਨ ਰਸਮੀ ਤੌਰ 'ਤੇ ਸ਼ਾਮਲ ਹੋਇਆ ਅਤੇ ਇਸ ਦਾ ਸਰਗਰਮ ਵਰਕਰ ਬਣ ਗਿਆ।

ਸੱਤਿਆਗ੍ਰਹਿ ਅਤੇ ਭਾਰਤ ਛੱਡੋ ਅੰਦੋਲਨ

ਸੁਤੰਤਰਤਾ ਸੰਗਰਾਮ ਵਿਚ ਉਸ ਦੀ ਭਾਗੀਦਾਰੀ ਅਤੇ ਭੂਮਿਕਾ ਵਿਚ ਵਾਧਾ ਹੋਇਆ। ਉਸ ਨੂੰ ਕਸਬੇ ਵਿਚ ਇੰਨਾ ਉੱਚਾ ਦਰਜਾ ਪ੍ਰਾਪਤ ਹੋਇਆ ਕਿ 1941 ਵਿਚ ਵਿਅਕਤੀਗਤ ਸੱਤਿਆਗ੍ਰਹਿ ਅੰਦੋਲਨ ਦੌਰਾਨ ਉਸ ਨੂੰ ਆਪਣੀ ਗ੍ਰਿਫਤਾਰੀ ਦਾਇਰ ਕਰਨ ਦੀ ਆਗਿਆ ਦਿੱਤੀ ਗਈ ਅਤੇ ਜ਼ਿਲ੍ਹਾ ਜੇਲ੍ਹ ਫਿਰੋਜ਼ਪੁਰ ਵਿਚ ਸਖਤ ਕੈਦ ਦੀ ਸਜ਼ਾ ਸੁਣਾਈ ਗਈ।  ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ, ਉਸਨੂੰ 1942 ਵਿੱਚ ਮਹਾਤਮਾ ਗਾਂਧੀ ਦੁਆਰਾ ਚਲਾਈ ਗਈ ਭਾਰਤ ਛੱਡੋ ਅੰਦੋਲਨ ਦੌਰਾਨ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪੁਰਾਣੀ ਕੇਂਦਰੀ ਜੇਲ ਮੁਲਤਾਨ ਵਿੱਚ ਇੱਕ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ। ਉਹ ਆਜ਼ਾਦੀ ਦੀ ਪ੍ਰਾਪਤੀ ਤੱਕ ਸੰਘਰਸ਼ ਦੇ ਦੌਰਾਨ ਮੋਹਰੀ ਰਿਹਾ।[1]

ਭਾਰਤ ਦੇ ਸੁਤੰਤਰ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਗੁਰਜਰ ਦੀ ਮੌਤ ਹੋ ਗਈ।

ਹਵਾਲੇ

ਫਰਮਾ:ਹਵਾਲੇ