ਅਮੇਲੀਆ (ਨਾਵਲ)

ਭਾਰਤਪੀਡੀਆ ਤੋਂ
Jump to navigation Jump to search
ਅਮੇਲੀਆ ਦਾ ਟਾਈਟਲ ਪੰਨਾ

ਅਮੇਲੀਆ, ਹੈਨਰੀ ਫੀਲਡਿੰਗ ਦਾ ਲਿਖਿਆ, ਦਸੰਬਰ 1751 ਵਿੱਚ ਪ੍ਰਕਾਸ਼ਿਤ ਇੱਕ ਭਾਵਨਾਤਮਕ ਅੰਗਰੇਜ਼ੀ ਨਾਵਲ ਹੈ ਅਤੇ ਇਹ ਫੀਲਡਿੰਗ ਦਾ ਚੌਥਾ ਅਤੇ ਆਖ਼ਰੀ ਨਾਵਲ ਸੀ। ਪਹਿਲੇ ਐਡੀਸ਼ਨ ਦੀਆਂ 5000 ਕਾਪੀਆਂ ਪ੍ਰਕਾਸ਼ਿਤ ਕੀਤੀਆਂ ਗੀਆਂ ਸਨ। ਪਰ ਇਹ ਸਿਰਫ ਇੱਕ ਹੀ ਐਡੀਸ਼ਨ ਵਿੱਚ ਪ੍ਰਿੰਟ ਕੀਤਾ ਗਿਆ ਜਦੋਂ ਲੇਖਕ ਅਜੇ ਜਿੰਦਾ ਸੀ। ਇਹ ਅਮੇਲੀਆ ਅਤੇ ਕੈਪਟਨ ਵਿਲੀਅਮ ਬੂਥ ਦੇ ਵਿਆਹ ਤੋਂ ਬਾਅਦ ਦੇ ਜੀਵਨ ਦੀ ਕਹਾਣੀ ਹੈ। ਇਸ ਵਿੱਚ ਸ਼ਾਸਤਰੀ ਸਾਹਿਤ ਪ੍ਰਤੀ ਅਨੇਕ ਇਸ਼ਾਰੇ ਮਿਲਦੇ ਹਨ ਅਤੇ ਇਹ ਵਿਆਹ ਅਤੇ ਨਾਰੀ ਬੁਧੀ ਦੇ ਥੀਮ ਤੇ ਇਕਾਗਰ ਹੈ।

ਪਿਛੋਕੜ

ਫੀਲਡਿੰਗ ਨੇ 1749 ਦੀ ਪਤਝੜ ਵਿੱਚ ਅਮੇਲੀਆ ਲਿਖਣਾ ਸ਼ੁਰੂ ਕੀਤਾ ਸੀ। ਉਸ ਨੇ ਆਪਣੇ ਹੀ ਜੀਵਨ ਤੋਂ ਪ੍ਰੇਰਨਾ ਲਈ ਅਤੇ ਮੁੱਖ ਪਾਤਰ, ਅਮੇਲੀਆ ਦਾ ਆਧਾਰ ਸ਼ਾਇਦ ਫੀਲਡਿੰਗ ਦੀ ਪਹਿਲੀ ਪਤਨੀ, ਸ਼ਾਰਲਟ ਹੈ, ਜਿਸਦੀ ਨਵੰਬਰ 1744 ਵਿੱਚ ਮੌਤ ਹੋ ਗਈ ਸੀ। ਇਸੇ ਤਰ੍ਹਾਂ ਹੀਰੋ, ਕੈਪਟਨ ਬੂਥ, ਕੁਝ ਹੱਦ ਤਕ ਖੁਦ ਫੀਲਡਿੰਗ ਤੇ ਅਧਾਰਿਤ ਹੈ। ਪ੍ਰਕਾਸ਼ਕ, ਐਂਡਰਿਊ ਮਿੱਲਰ ਨੇ ਜਨਰਲ ਵਿਗਿਆਪਨ ਵਿੱਚ 2 ਦਸੰਬਰ 1751 ਨੂੰ ਇਸਦਾ ਇਸ਼ਤਿਹਾਰ ਦਿੱਤਾ ਸੀ।[1]

ਹਵਾਲੇ

ਫਰਮਾ:ਹਵਾਲੇ

  1. Sabor 2007 pp. 94–95