ਅਮਰਜੀਤ ਸਿੰਘ ਗੋਰਕੀ

ਭਾਰਤਪੀਡੀਆ ਤੋਂ
Jump to navigation Jump to search

ਅਮਰਜੀਤ ਸਿੰਘ ਗੋਰਕੀ ( 16 ਮਈ 1932 - 2018)[1] ਪੰਜਾਬੀ ਨਾਵਲਕਾਰ ਸੀ। ਉਸ ਨੇ ਤਿੰਨ ਦਰਜਨ ਤੋਂ ਵੱਧ ਨਾਵਲਾਂ ਦੀ ਰਚਨਾ ਕੀਤੀ। ਨਾਵਲਾਂ ਦੇ ਇਲਾਵਾ ਉਸਨੇ ਕਹਾਣੀਆਂ ਵੀ ਲਿਖੀਆਂ ਅਤੇ ਸਾਹਿਤ ਦੇ ਹੋਰ ਕਈ ਰੂਪਾਂ ਉਤੇ ਵੀ ਹੱਥ-ਅਜ਼ਮਾਈ ਕੀਤੀ।

ਅਮਰਜੀਤ ਸਿੰਘ ਗੋਰਕੀ ਦਾ ਜਨਮ 16 ਮਈ 1932 ਨੂੰ ਚੂਹੜਕਾਣਾ ਮੰਡੀ, ਜ਼ਿਲ੍ਹ ਸ਼ੇਖੂਪੁਰਾ (ਪਾਕਿਸਤਾਨ) 'ਚ ਹੋਇਆ। ਉਸ ਨੇ ਆਪਣੀ ਪੜ੍ਹਾਈ ਗੌਰਮਿੰਟ ਕਾਲਜ ਲੁਧਿਆਣਾ, ਪੰਜਾਬ ਤੋਂ ਕੀਤੀ। ਗੂਰ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਜਲੰਧਰ ਰੀਜਨਲ ਸੈਂਟਰ ਵਿੱਚ ਅਧਿਆਪਕ ਰਿਹਾ।

ਰਚਨਾਵਾਂ

ਕਾਵਿ ਸੰਗ੍ਰਹਿ

  • ਕਾਲੀਆਂ ਛੱਤਾਂ ਵਾਲਾ ਸ਼ਹਿਰ
  • ਮਰਤਬਾਨ ਵਿੱਚ ਕੱਟਿਆ ਸਿਰ

ਨਾਵਲ

  • ਮਸ਼ੀਨ ਵਾਲੇ (ਛੇ ਭਾਗਾਂ ਵਿੱਚ)
  • ਔਖਾ ਪੈਂਡਾ
  • ਬੰਦ ਕਲੀ
  • ਵੰਡ ਵੰਡਾਈ
  • ਜੇਲ੍ਹ ਯਾਤਰਾ
  • ਦੇਸ਼ ਨਿਕਾਲਾ
  • ਦੋ ਵਤਨਾਂ ਵਾਲੇ
  • ਗਰਬ ਗੁਮਾਨ
  • ਸੰਤਾ ਭੈਣੀ ਕਾ
  • ਹਰਨਾਮ ਹੀਰਾ
  • ਗੁਰੂ ਕਾ ਬੰਦਾ
  • ਪੀਡੀ ਪਾਈ ਗੰਢ,
  • ਅਣਜਿੱਤੀ ਲੰਕਾ ਦੇ ਰਾਮ (ਨਕਸਲਬਾੜੀ ਲਹਿਰ ਬਾਰੇ)
  • ਸੱਤ ਦਿਨ ਸੱਤ ਰੰਗ
  • ਭੱਥੇ ਵਿਚਲੇ ਤੀਰ
  • ਸੁਰਜਨ ਮਿਸਤਰੀ
  • ਗਰੀਬੀ ਗਦਾ ਹਮਾਰੀ
  • ਨੀਲ ਰੰਗਾ ਗਿੱਦੜ

ਹਵਾਲੇ

ਫਰਮਾ:ਹਵਾਲੇ

  1. "ਪੰਜਾਬੀ ਨਾਵਲਕਾਰ ਡਾ: ਅਮਰਜੀਤ ਸਿੰਘ ਗੋਰਕੀ ਦਾ ਦੇਹਾਂਤ". www.babushahi.in. Retrieved 2020-07-31.