ਅਨੁਪਮਾ ਨਿਰੰਜਨਾ

ਭਾਰਤਪੀਡੀਆ ਤੋਂ
Jump to navigation Jump to search
ਅਨੁਪਮਾ ਨਿਰੰਜਨਾ ਤਸਵੀਰ

ਫਰਮਾ:Infobox personਅਨੁਪਮਾ ਨਿਰੰਜਨਾ (ਫਰਮਾ:भाषा-कन्नड़) (1934–1991)[1] ਭਾਰਤ ਵਿੱਚ ਇੱਕ ਡਾਕਟਰ ਸੀ ਅਤੇ ਆਧੁਨਿਕ ਕੰਨੜ ਕਥਾ ਅਤੇ ਗੈਰ-ਕਥਾ ਲੇਖਿਕਾ ਸਨ।

ਉਹ ਮਹਿਲਾਵਾਂ ਦੇ ਦ੍ਰਿਸ਼ਟੀਕੋਣ ਦੀ ਪੈਰਵੀ ਕਰਦੇ ਸਨ ਅਤੇ ਇੱਦਾਂ ਦੀ ਹੀ ਦੂਜੀਆਂ ਲੇਖਿਕਾਵਾਂ ਕਿਵੇਂ ਕੀ ਤ੍ਰਿਵੇਣੀ ਅਤੇ ਐਮ.ਕੇ.ਇੰਦਿਰਾ ਵਿੱਚੋਂ ਇੱਕ ਹਨ। ਉਨ੍ਹਾਂ ਦੇ ਉਪੰਨਿਆਸ ਰੁਨਾਮੁਕਤਾਲੁ ਤੇ ਪੁਤ੍ਤਾਨਾ ਕਨਾਗਲ ਦੁਆਰਾ ਇੱਕ ਸਫਲ ਫਿਲਮ ਵੀ ਬਣਾਈ ਗਈ ਹੈ। [2]

ਵੈੰਕਟਲਕਸ਼ਮੀ ਜੰਮੀ,ਅਨੁਪਮਾ ਇੱਕ ਚਿਕਿਤਸਕ ਦੇ ਤੌਰ ਤੇ ਮੈਸੂਰ ਅਤੇ ਬੰਗਲੌਰ ਵਿੱਚ ਅਭਿਆਸ ਕਰਦੇ ਸਨ। ਅਨੁਪਮਾ ਨੇ ਜੀਵਨ ਦੇ ਸ਼ੁਰੂਆਤੀ ਪੜਾਅ ਵਿੱਚ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਸਮਾਜਿਕ ਮੁੱਦਿਆਂ ਤੇ ਖਾਸ ਕਰਕੇ ਮਹਿਲਾਵਾਂ ਦੇ ਮੁੱਦਿਆਂ 'ਤੇ ਨਾਵਲ ਲਿਖੇ।[3] ਕੰਨੜ ਲੇਖਕ ਨਿਰੰਜਨਾ ਨਾਲ ਉਨ੍ਹਾਂ ਦਾ ਵਿਆਹ ਹੋਇਆ, ਜੋ ਕਿ ਆਧੁਨਿਕ ਕੰਨੜ ਸਾਹਿਤ ਦੇ ਪ੍ਰਗਤੀਸ਼ੀਲ ਸਕੂਲ ਦੇ ਇੱਕ ਮੋਹਰੀ ਨਾਵਲਕਾਰ ਸਨ। ਉਨ੍ਹਾਂ ਦੀਆਂ ਧੀਆਂ ਤੇਜਸਵਿਨੀ ਅਤੇ ਸਿਮੰਥਿਨੀ ਸਿੱਖਿਆ ਦੇ ਖੇਤਰ ਵਿੱਚ ਕਾਫ਼ੀ ਮਸ਼ਹੂਰ ਹਨ।ਅਨੁਪਮਾ ਦੀ ਮੌਤ ਕੈੰਸਰ ਕਾਰਨ ਹੋਈ। ਉਨ੍ਹਾਂ ਦੇ ਨਾਮ ਤੇ ਕੰਨੜ ਵਿੱਚ ਤੇ ਮਹਿਲਾ ਲੇਖਕਾਂ ਲਈ ਇੱਕ ਪੁਰਸਕਾਰ ਵੀ ਸਥਾਪਿਤ ਕੀਤਾ ਗਿਆ। [4]

ਪ੍ਰਮੁੱਖ ਕੰਮ

  • ਅਨੰਤ ਗੀਤ
  • ਸ਼ਵੇਤਾਂਬਰੀ 
  • ਸਨੇਹ ਪਲ੍ਲਵੀ
  • ਰੁਨਾਮੁਕਤਾਲੁ
  • ਸੇਵੇ
  • ਪੁਸ਼ਪਕ
  • ਕੰਨਮਾਨੀ
  • ਓਦਾਲੁ
  • ਨੇਨਾਪੁ: ਸਿਹੀ - ਕਹੀ
  • ਕਲ੍ਲੋਹ
  • ਆਲਾ
  • ਮੁਕਤੀ ਚਿੱਤਰ
  • ਮਾਧਵੀ
  • ਘੋਸ਼
  • ਨਾਤੀ
  • ਮੂਲਮੁਖੀ ( ਨਾਵਲ )
  • ਕੈਂਸਰ ਜਗਾਤ੍ਤੁ
  • ਤਾਈ ਮਗੁ
  • ਦਿਨਾਕ੍ਕੋੰਦੁ ਕਥੇ ( ਬੱਚਿਆਂ ਦੀਆਂ ਕਹਾਣੀਆਂ ਦਾ ਸੰਗ੍ਰਿਹ)

ਪ੍ਰਮੁੱਖ ਅਵਾਰਡ

  • ਕਰਨਾਟਕ ਸਾਹਿਤ ਅਕੈਡਮੀ ਪੁਰਸਕਾਰ
  • ਸੋਵੀਅਤ ਜ਼ਮੀਨ ਨਹਿਰੂ ਪੁਰਸਕਾਰ

ਹਵਾਲਾ

ਫਰਮਾ:Reflist