ਅਨਾਰਕਲੀ

ਭਾਰਤਪੀਡੀਆ ਤੋਂ
Jump to navigation Jump to search
ਏ ਆਰ ਚੁਗ਼ਤਾਈ ਕ੍ਰਿਤ ਅਨਾਰਕਲੀ ਦੀ ਖ਼ਿਆਲੀ ਮੂਰਤ

ਅਨਾਰਕਲੀ (ਉਰਦੂ : انارکلی) ਇੱਕ ਲਾਹੌਰ, ਪੰਜਾਬ (ਹਾਲ ਪਾਕਿਸਤਾਨ) ਵਿੱਚ ਰਹਿਣ ਵਾਲੀ ਦਾਸੀ ਸੀ। ਉਸਨੂੰ ਅਕਬਰ ਦੇ ਹਰਮ ਵਿੱਚ ਰਹਿਣ ਵਾਲੀ ਮਸ਼ਹੂਰ ਨਾਚੀ ਨਾਦਿਰਾ ਵੀ ਦੱਸਿਆ ਜਾਂਦਾ ਹੈ ਜਿਸ ਦੇ ਸੁਹੱਪਣ ਦੇ ਜਾਦੂ ਹੇਠ ਅਕਬਰ ਨੇ ਉਸਨੂੰ ਅਨਾਰਕਲੀ ਕਹਿ ਕੇ ਸੱਦਣਾ ਸ਼ੁਰੂ ਕਰ ਦਿੱਤਾ ਸੀ।[1][2] ਬਾਲੀਵੁਡ ਦੀ ਫਿਲਮ ਮੁਗ਼ਲ-ਏ-ਆਜ਼ਮ ਵਿੱਚ ਵਖਾਇਆ ਗਿਆ ਹੈ ਕਿ ਮੁਗਲ ਸਮਰਾਟ ਅਕਬਰ ਨੇ ਸ਼ਹਿਜ਼ਾਦੇ ਨੂਰਉੱਦੀਨ ਸਲੀਮ (ਜਾਂ ਸਲੀਮ, ਭਵਿੱਖ ਦੇ ਬਾਦਸ਼ਾਹ ਜਹਾਂਗੀਰ) ਦੇ ਨਾਲ ਗ਼ੈਰਕਾਨੂੰਨੀ ਸੰਬੰਧ ਕਾਇਮ ਕਰਨ ਦੇ ਜੁਰਮ ਤਹਿਤ ਉਸਨੂੰ ਦੋ ਦੀਵਾਰਾਂ ਦੇ ਵਿੱਚ ਚਿਣਕੇ ਜਿੰਦਾ ਦਫਨ ਕਰ ਦੇਣ ਦਾ ਆਦੇਸ਼ ਦੇ ਦਿੱਤਾ ਸੀ। ਪ੍ਰਮਾਣ ਅਤੇ ਸਰੋਤਾਂ ਦੀ ਕਮੀ ਦੇ ਕਾਰਨ, ਅਨਾਰਕਲੀ ਦੀ ਕਹਾਣੀ ਨੂੰ ਵਿਆਪਕ ਤੌਰ ਤੇ ਜਾਂ ਤਾਂ ਕਲਪਿਤ ਜਾਂ ਭਾਰੀ ਅਲੰਕ੍ਰਿਤ ਸਵੀਕਾਰ ਕਰ ਲਿਆ ਗਿਆ ਹੈ। ਇਹ ਕਹਾਣੀ ਮੌਲਿਕ ਰੂਪ ਵਿੱਚ ਅਬਦੁਲ ਹਲੀਮ ਸ਼ਰਾਰ ਨੇ ਲਿਖੀ ਸੀ ਅਤੇ ਇਸਦੇ ਪਹਿਲੇ ਪੰਨੇ ਉੱਤੇ ਉਸਨੇ ਸਾਫ਼ ਦਰਜ ਕਰ ਦਿੱਤਾ ਸੀ ਕਿ ਇਹ ਗਲਪ ਰਚਨਾ ਹੈ।

ਅਨਾਰਕਲੀ ਦੀ ਕਹਾਣੀ

ਮੁਗਲ ਸਮਰਾਟ ਅਕਬਰ ਅਤੇ ਉਸਦੀ ਪਤਨੀ, ਮਰਿਅਮ-ਉਜ਼-ਜਮਾਨੀ ਦਾ ਸਲੀਮ (ਬਾਅਦ ਵਿੱਚ ਸਮਰਾਟ ਜਹਾਂਗੀਰ) ਨਾਮ ਦਾ ਇੱਕ ਪੁੱਤਰ ਸੀ। ਉਹ ਵਿਗੜਿਆ ਅਤੇ ਗੰਵਾਰ ਮੁੰਡਾ ਸੀ ਅਤੇ ਇਸ ਕਰਕੇ, ਅਕਬਰ ਨੇ ਉਸ ਨੂੰ ਹਕੂਮਤ ਚਲਾਉਣ ਲਈ ਜ਼ਰੂਰੀ ਅਨੁਸ਼ਾਸਨ ਸਿੱਖਣ ਲਈ ਲੜਾਈ ਵਿੱਚ ਭੇਜ ਦਿੱਤਾ। ਅੰਤ ਚੌਦਾਂ ਸਾਲ ਬਾਅਦ, ਅਕਬਰ ਨੇ ਇਸ ਬੇਟੇ ਲਾਹੌਰ ਵਿੱਚ ਮੁੱਖ ਮਹਲ ਵਿੱਚ ਪਰਤਣ ਦੀ ਆਗਿਆ ਦਿੱਤੀ। ਇਹ ਇੱਕ ਮਹਾਨ ਉਤਸਵ ਦਾ ਦਿਨ ਸੀ। ਅਕਬਰ ਦੇ ਹਰਮ ਨੇ ਨਦਿਰਾ ਨਾਮ ਦੀ ਇੱਕ ਸੁੰਦਰ ਕੁੜੀ, ਨੂਰ ਖਾਨ ਅਰਗਨ ਦੀ ਧੀ ਦਾ ਮੁਜਰਾ ਕਰਾਉਣ ਦਾ ਫੈਸਲਾ ਕੀਤਾ।[3] ਉਹ ਗ਼ੈਰ-ਮਾਮੂਲੀ ਸੁਹੱਪਣ ਦੀ ਮਾਲਕ ਸੀ, ਇਸ ਲਈ ਅਕਬਰ ਨੇ ਉਸਨੂੰ ਅਨਾਰਕਲੀ ਦਾ ਨਾਮ ਦੇ ਦਿੱਤਾ।[4] ਫਿੰਚ ਦੇ ਰਿਸਾਲੇ( Finch's journal) ਅਨੁਸਾਰ, ਅਨਾਰਕਲੀ ਸਮਰਾਟ ਅਕਬਰ ਦੀ ਇੱਕ ਪਤਨੀ ਸੀ, ਅਤੇ ਪ੍ਰਿੰਸ ਡੇਨੀਅਲ ਸ਼ਾਹ ਦੀ ਮਾਂ ਸੀ।[5]

ਉਸਦੇ ਲਾਹੌਰ ਵਿੱਚ ਪਹਿਲੇ ਅਤੇ ਪ੍ਰਸਿੱਧ ਮੁਜਰੇ ਦੇ ਦੌਰਾਨ ਰਾਜਕੁਮਾਰ ਸਲੀਮ ਨੂੰ ਉਸਦੇ ਨਾਲ ਪਿਆਰ ਹੋ ਗਿਆ ਅਤੇ ਇਹ ਬਾਅਦ ਵਿੱਚ ਪਤਾ ਚੱਲਿਆ ਕਿ ਉਹ ਵੀ ਉਸਦੇ ਨਾਲ ਪਿਆਰ ਕਰਨ ਲੱਗੀ ਸੀ। ਉਹ ਦੋਨਾਂ ਇੱਕ ਦੂਜੇ ਨੂੰ ਚੋਰੀ ਚੋਰੀ ਮਿਲਣ ਲੱਗ ਪਏ। ਇੱਕ ਦਿਨ ਰਾਜਕੁਮਾਰ ਸਲੀਮ ਨੇ ਆਪਣੇ ਪਿਤਾ, ਅਕਬਰ ਨੂੰ ਅਨਾਰਕਲੀ ਨਾਲ ਵਿਆਹ ਕਰਾਉਣ ਦਾ ਅਤੇ ਉਸਨੂੰ ਮਹਾਰਾਣੀ ਬਣਾਉਣ ਦਾ ਆਪਣਾ ਇਰਾਦਾ ਦੱਸਿਆ। ਸਮੱਸਿਆ ਇਹ ਬਣੀ ਕਿ ਅਨਾਰਕਲੀ, ਲਾਹੌਰ ਵਿੱਚ ਆਪਣੀ ਪ੍ਰਸਿੱਧੀ ਦੇ ਬਾਵਜੂਦ, ਇੱਕ ਨਾਚੀ ਸੀ ਅਤੇ ਉੱਚ ਘਰਾਣੇ ਦੀ ਨਹੀਂ ਸੀ। ਤਾਂ ਅਕਬਰ (ਜੋ ਆਪਣੀ ਮਾਂ, ਹਮੀਦਾ ਬਾਨੋ ਬੇਗਮ, ਦੇ ਇੱਕ ਆਮ ਔਰਤ ਹੋਣ ਦੇ ਬਾਰੇ ਵਿੱਚ ਸਰਮਿੰਦਾ ਮਹਿਸੂਸ ਕਰਦਾ ਸੀ) ਨੇ ਅਨਾਰਕਲੀ ਨੂੰ ਸਲੀਮ ਨਾਲ ਮਿਲਣ ਤੇ ਪਾਬੰਦੀ ਲਾ ਦਿੱਤੀ। ਰਾਜਕੁਮਾਰ ਸਲੀਮ ਅਤੇ ਅਕਬਰ ਵਿੱਚ ਬਹਿਸਬਾਜ਼ੀ ਹੋ ਗਈ ਜੋ ਬਾਅਦ ਵਿੱਚ ਬਹੁਤ ਗੰਭੀਰ ਰੂਪ ਧਾਰ ਗਈ ਅਤੇ ਅਕਬਰ ਨੇ ਅਨਾਰਕਲੀ ਦੀ ਗਿਰਫਤਾਰੀ ਦੇ ਆਦੇਸ਼ ਦੇ ਦਿੱਤੇ ਅਤੇ ਉਸਨੂੰ ਲਾਹੌਰ ਵਿੱਚ ਜੇਲ੍ਹ ਦੀ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ।

ਕਾਫੀ ਕੋਸ਼ਸ਼ਾਂ ਦੇ ਬਾਅਦ, ਸਲੀਮ ਅਤੇ ਉਸਦੇ ਇੱਕ ਦੋਸਤ ਨੇ ਅਨਾਰਕਲੀ ਨੂੰ ਉਥੋਂ ਕਢ ਲਿਆ ਅਤੇ ਉਸਨੂੰ ਲਾਹੌਰ ਦੇ ਬਾਹਰੀ ਇਲਾਕੇ ਦੇ ਕੋਲ ਲੁੱਕਾ ਦਿੱਤਾ। ਫਿਰ, ਉਗਰ ਰਾਜਕੁਮਾਰ ਸਲੀਮ ਨੇ (ਚੌਦਾਂ ਸਾਲਾਂ ਦੇ ਦੌਰਾਨ ਆਪਣੇ ਵਫ਼ਾਦਾਰ ਨਾਲ ਲੈ ਕੇ) ਫੌਜ ਤਿਆਰ ਕਰ ਲਈ ਅਤੇ ਸ਼ਹਿਰ ਤੇ ਹਮਲਾ ਬੋਲ ਦਿੱਤਾ। ਅਕਬਰ ਆਖਰ ਸਮਰਾਟ ਸੀ ਅਤੇ ਉਸ ਕੋਲ ਬਹੁਤ ਵੱਡੀ ਫੌਜ ਸੀ। ਇਸ ਲਈ ਬੜੀ ਜਲਦੀ ਹੀ ਉਸਨੇ ਰਾਜਕੁਮਾਰ ਸਲੀਮ ਨੂੰ ਹਰਾ ਦਿਤਾ। ਅਕਬਰ ਆਪਣੇ ਬੇਟੇ ਨੂੰ ਦੋ ਵਿਕਲਪ ਦੇ ਦਿੱਤੇ: ਜਾਂ ਤਾਂ ਉਹ ਅਨਾਰਕਲੀ ਦਾ ਉਸ ਕੋਲ ਆਤਮਸਮਰਪਣ ਕਰਵਾ ਦੇਵੇ ਜਾਂ ਮੌਤ ਦੀ ਸਜ਼ਾ ਭੁਗਤੇ। ਰਾਜਕੁਮਾਰ ਸਲੀਮ ਨੇ, ਅਨਾਰਕਲੀ ਲਈ ਆਪਣੇ ਸੱਚੇ ਪਿਆਰ ਕਰਕੇ ਮੌਤ ਦੀ ਸਜ਼ਾ ਭੁਗਤਣ ਦਾ ਫੈਸਲਾ ਕੀਤਾ। ਅਨਾਰਕਲੀ ਰਾਜਕੁਮਾਰ ਨੂੰ ਸਲੀਮ ਮਰਨ ਤੋਂ ਬਚਾਉਣ ਲਈ ਬਾਹਰ ਆ ਗਈ ਅਤੇ ਮੁਗਲ ਸਮਰਾਟ ਅਕਬਰ ਨੂੰ ਜਾ ਮਿਲੀ। ਉਸਨੇ ਉਸਨੂੰ ਰਾਜਕੁਮਾਰ ਸਲੀਮ ਨੂੰ ਬਚਾਉਣ ਆਪਣੀ ਜਾਨ ਦੇਣ ਦੀ ਪੇਸ਼ਕਸ ਕੀਤੀ। ਅਕਬਰ ਸਹਿਮਤਹੋ ਗਿਆ। ਅਨਾਰਕਲੀ ਨੇ ਸਿਰਫ ਇੱਕ ਇੱਛਾ ਰੱਖੀ, ਕਿ ਰਾਜਕੁਮਾਰ ਸਲੀਮ ਦੇ ਨਾਲ ਸਿਰਫ ਇੱਕ ਰਾਤ ਗੁਜ਼ਾਰਨ ਦੇ ਦਿੱਤੀ ਜਾਵੇ। ਸਲੀਮ ਦੇ ਨਾਲ ਰਾਤ ਦੇ ਬਾਅਦ, ਅਨਾਰਕਲੀ ਨੇ ਸਲੀਮ ਨੂੰ ਇੱਕ ਅਨਾਰ ਦੀ ਕਲੀ ਨਾਲ ਨਸ਼ਾ ਦੇ ਦਿੱਤਾ। ਬੇਹੋਸ਼ ਸਲੀਮ ਨੂੰ ਬਹੁਤ ਉਦਾਸ ਅਲਵਿਦਾ ਦੇ ਬਾਅਦ, ਉਹ ਗਾਰਡ ਦੇ ਨਾਲ ਸ਼ਾਹੀ ਮਹਲ ਤੋਂ ਚਲੀ ਗਈ। ਉਹ ਵਰਤਮਾਨ ਲਾਹੌਰ ਵਿੱਚ ਅਨਾਰਕਲੀ ਬਾਜ਼ਾਰ ਵਾਲੀ ਥਾਂ,ਇੱਕ ਵੱਡੀ ਖਾਈ ਵਿੱਚ ਉਤਰ ਕੇ ਇੱਟਾਂ ਦੀ ਦੀਵਾਰ ਦੇ ਨਾਲ ਜਿੰਦਾ ਦਫਨ ਕਰ ਦਿੱਤੀ।

ਹਵਾਲੇ

ਫਰਮਾ:ਹਵਾਲੇ

  1. http://www.thehindu.com/features/magazine/akbars-beloved-anarkali/article4633617.ece
  2. Lua error in package.lua at line 80: module 'Module:Citation/CS1/Suggestions' not found.
  3. "Legend of Anarkali: myth, mystery and history". Retrieved 2013-09-05.
  4. "WHAT IS THE TRUTH ABOUT ANARKALI?". Retrieved 2013-09-05.
  5. "Legend: Anarkali: myth, mystery and history". Retrieved 2013-09-05.