ਅਜੇ ਤਨਵੀਰ

ਭਾਰਤਪੀਡੀਆ ਤੋਂ
Jump to navigation Jump to search

ਅਜੇ ਤਨਵੀਰ (ਜਨਮ 2 ਜਨਵਰੀ 1972) ਪੰਜਾਬੀ ਕਵੀ ਹੈ।

ਕਾਵਿ-ਨਮੂਨਾ

ਗ਼ਜ਼ਲ
ਸ਼ਹਿਰ ਤੇਰੇ ਦੇ ਲੋਕਾਂ ਇਹ ਇਲਜ਼ਾਮ ਲਗਾਏ ਹਨ।
ਮੈਂ ਰੰਗਾਂ ਬਿਨ ਪਾਣੀ ਉੱਤੇ ਨਕਸ਼ ਬਣਾਏ ਹਨ।
ਖ਼ਬਰਾਂ ਦੇ ਵਿੱਚ ਸੁਣਿਆ ਸਾਰਾ ਸ਼ਹਿਰ ਸਲਾਮਤ ਹੈ,
ਸੋਚ ਰਿਹਾਂ ਏਨੇ ਖ਼ਤ ਫਿਰ ਕਿਉਂ ਵਾਪਸ ਆਏ ਹਨ।
ਅੱਜ ਕੱਲ ਹਰ ਪੰਛੀ ਦੇ ਹੱਕ ਲਈ ਤੂੰ ਗਾਉਂਦਾ ਜੋ,
ਇਸ ਦਾ ਕਰਨ ਵਿਰੋਧ ਸ਼ਿਕਾਰੀ ਰਲ ਕੇ ਆਏ ਹਨ।…
ਜਿਸ ਜਿਸ ਅੰਦਰ ਕੋਈ ਖੌਫ਼ ਨਹੀਂ ਹੈ ਮਰਨੇ ਦਾ,
ਐਸੇ ਲੋਕੀ ਆਪਾਂ ਸੀਨੇ ਨਾਲ ਲਗਾਏ ਹਨ।
ਮੇਰਾ ਸਾਰਾ ਜੀਵਨ ਹਾਦਿਸਆਂ ਵਿੱਚ ਲੰਘ ਗਿਆ,
ਫੁੱਲਾਂ ਦੇ ਗੁਲਦਸਤੇ ਘਰ ਵਿੱਚ ਕੋਣ ਲਿਆਏ ਹਨ।
ਮੇਰੀ ਧੀ ਨੇ ਬਚਪਨ ਦੇ ਵਿੱਚ ਵੇਖੇ ਸਨ ਜੁਗਨੂੰ,
ਤਾਂ ਹੀ ਉਸਨੇ ਕਾਗਜ਼ ਉੱਤੇ ਦੀਪ ਬਣਾਏ ਹਨ।
ਹੋਰ ਬੜਾ ਕੁਝ ਕਰਨੇ ਵਾਲਾ ਹੈ ‘ ਤਨਵੀਰ ” ਅਜੇ,
ਮਿਹਨਤ ਕਰਨੇ ਵਾਲੇ ਹਰ ਇੱਕ ਦਿਲ ਨੂੰ ਭਾਏ ਹਨ।