ਅਜਨੋਹਾ

ਭਾਰਤਪੀਡੀਆ ਤੋਂ
Jump to navigation Jump to search


ਮੇਨਗੇਟ.jpg

ਅਜਨੋਹਾ ਪੰਜਾਬ ਰਾਜ(ਭਾਰਤ) ਦੇ ਹੁਸ਼ਿਆਰਪੁਰ ਜਿਲ੍ਹੇ ਵਿਚ ਸਥਿਤ ਪੰਚਾਇਤ ਹੈ। ਅਜਨੋਹਾ ਰਾਜਧਾਨੀ ਚੰਡੀਗੜ੍ਹ ਤੋਂ 105.6 ਕਿਲੋਮੀਟਰ ਦੂਰ ਹੈ। ਪਿੰਡ ਦੀ ਆਬਾਦੀ 3300 ਦੇ ਕਰੀਬ ਹੈ l ਪਿੰਡ ਵਿਚ ਲਗਭਗ 2100 ਵੋਟਰ ਹਨ l ਪਿੰਡ ਵਿਚ ਹਰ ਤਰਾ ਦੀਆ ਸਹੂਲਤਾ ਜਿਵੇ ਖੇਡ ਸਟੇਡੀਅਮ, ਬੈਂਕ, ਪੁਲਿਸ ਚੋਂਕੀ, ਏ ਟੀ ਐਮ, ਡਾਕਘਰ, ਸੁਵਿਧਾ ਕੇਂਦਰ, ਜਿਮ ਆਦਿ ਮੋਜੂਦ ਹਨ । ਪਿੰਡ ਅਜਨੋਹਾ ਮਾਹਿਲਪੁਰ ਬਲਾਕ ਅਤੇ ਤਹ੍ਸੀਲ ਗੜਸ਼ੰਕਰ ਵਿਚ ਆਉਂਦਾ ਹੈ। ਅਜਨੋਹੇ ਦਾ ਪਿਨ ਕੋਡ 144404 ਅਤੇ ਐੱਸ ਟੀ ਡੀ ਕੋਡ 01884 ਹੈ। ਪਿੰਡ ਅਜਨੋਹਾ ਦੇ ਨਾਲ ਲਗਦੇ ਪਿੰਡਾਂ ਵਿਚ ਨਡਾਲੋਂ,ਟੋਡਰਪੁਰ, ਮਇਓਪੱਟੀ, ਨੰਗਲਾਂ, ਠੰਡਲਾਂ, ਬੱਡੋਂ, ਪਾਸ਼ਟਾ ਆਉਂਦੇ ਹਨ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਆਬਾਦੀ ਖੇਤਰ ਨਜਦੀਕ ਥਾਣਾ
ਹੁਸ਼ਿਆਰਪੁਰ 144404 3300

ਧਾਰਮਿਕ ਅਸਥਾਨ

ਪਿੰਡ ਵਿਚ ਕਈ ਧਾਰਮਿਕ ਅਸਥਾਨ ਮੋਜੂਦ ਹਨ, ਜਿਨ੍ਹਾ ਵਿਚ ਗੁਰੂਦਵਾਰਾ ਅਕਾਲੀ ਬਾਬਾ ਫੂਲਾ ਸਿੰਘ ਜੀ, ਗੁਰੂਦਵਾਰਾ ਅਕਾਲੀਆ, ਦੋ ਗੁਰੂਦਵਾਰਾ ਰਵਿਦਾਸ ਜੀ,ਦਰਗਾਹ ਪੀਰ ਬਾਬਾ ਢੇਰੀ ਸ਼ਾਹ ਜੀ, ਬਾਬਾ ਅਰਜੁਨ ਜੀ,ਬਾਬਾ ਸੁਖਦੇਵ ਜੀ ਪ੍ਰਮੁਖ ਹਨ। ਹਰ ਸਾਲ ਮਾਰਚ ਮਹੀਨੇ ਵਿਚ ਗਿਆਨੀ ਗੁਰਦਿਆਲ ਸਿੰਘ ਜੀ ਅਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੂ ਸਮਰਪਿਤ ਗੁਰਮਤਿ ਸਮਾਗਮ (ਸਭਾ) ਕਰਵਾਇਆ ਜਾਂਦਾ ਹੈ। ਪੀਰ ਬਾਬਾ ਢੇਰੀ ਸ਼ਾਹ ਜੀ ਦੀ ਦਰਗਾਹ ਤੇ ਵੀ ਜੂਨ ਜੁਲਾਈ ਵਿਚ ਮੇਲਾ ਲਗਦਾ ਹੈ ।

ਸ਼ਖਸੀਅਤਾਂ

ਪਿੰਡ ਵਿਚ ਅਜਿਹੀਆ ਸ਼ਖਸੀਅਤਾਂ ਪੈਦਾ ਹੋਈਆਂ ਨੇ ਜਿਨ੍ਹਾ ਨੇ ਪਿੰਡ ਦਾ ਨਾ ਰੋਸ਼ਨ ਕੀਤਾ ਹੈ, ਇਨ੍ਹਾ ਵਿਚ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ (ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ),ਸਰਦਾਰ ਪਿਆਰਾ ਸਿੰਘ (ਫੁਟਬਾਲ ਖਿਡਾਰੀ ), ਹਰਕੀਰਤ ਸਿੰਘ (ਆਸਟ੍ਰੇਲੀਆ ਚ ਪੁਲਿਸ ਅਫਸਰ ) ਆਦਿ ਮੁਖ ਹਨ ।

ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ

ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਦਾ ਜਨਮ 29 ਦਿਸੰਬਰ 1927 ਵਿਚ ਪਿੰਡ ਅਜਨੋਹਾ ਵਿਚ ਸਰਦਾਰ ਹਾਕਮ ਸਿੰਘ ਅਤੇ ਸਰਦਾਰਨੀ ਨਿਰੰਜਨ ਕੌਰ ਦੇ ਘਰ ਹੋਇਆ । ਗਿਆਨੀ ਜੀ ਦੇ ਪਰਿਵਾਰ ਨੂੰ "ਭਗਤਾਂ ਦਾ ਪਰਿਵਾਰ" ਕਿਹਾ ਜਾਂਦਾ ਸੀ। ਗਿਆਨੀ ਜੀ ਨੇ ਮੁਢਲੀ ਸਿਖਿਆ ਪਿੰਡ ਦੇ ਸਕੂਲ ਤੋਂ ਤੇ ਹਾਈ ਸਕੂਲ ਦੀ ਵਿਦਿਆ ਖਾਲਸਾ ਸਕੂਲ ਬੱਡੋਂ ਤੋਂ ਪ੍ਰਾਪਤ ਕੀਤੀ । ਗਿਆਨੀ ਜੀ ਨੇ ਕਈ ਉਚ੍ਹੇ ਅਹੁਦਿਆਂ ਤੇ ਕੰਮ ਕੀਤਾ ਜਿਵੇਂ ਸਰਪੰਚ, ਜ਼ਿਲਾ ਸੰਮਤੀ ਸਦੱਸ, ਜ਼ਿਲਾ ਪ੍ਰੀਸ਼ਦ ਸਦੱਸ, ਜ਼ਿਲਾ ਪ੍ਰਧਾਨ ਅਕਾਲੀ ਦਲ ਹੁਸ਼ਿਆਰਪੁਰ ਆਦਿ । ਗਿਆਨੀ ਜੀ ੧੪ ਵਾਰ ਜੇਲ ਗਏ। ਗਿਆਨੀ ਜੀ ਨੇ "ਪੰਥ ਬਚਾਓ, ਦੇਸ਼ ਬਚਾਓ ","ਪੰਜਾਬੀ ਸੂਬਾ ਅੰਦੋਲਨ " ਵਰਗੇ ਅੰਦੋਲਨਾਂ ਚ ਭਾਗ ਲਿਆ । ਸਾਲ 1972 ਵਿਚ ਗਿਆਨੀ ਜੀ ਨੂੰ ਤਖ਼ਤ ਸ਼੍ਰੀ ਕੇਸਗੜ ਸਾਹਿਬ ਦਾ ਜਥੇਦਾਰ ਥਾਪਿਆ ਗਿਆ, ਗਿਆਨੀ ਜੀ ਨੇ ਇਹ ਸੇਵਾ 8 ਸਾਲ ਤੱਕ ਨਿਭਾਈ । 2 ਮਾਰਚ 1980 ਨੂੰ ਗਿਆਨੀ ਜੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਇਆ ਗਿਆ। ਗਿਆਨੀ ਜੀ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਤੋਂ ਬਾਅਦ ਅਜਿਹੇ ਨਿਰਭੈ ਜਥੇਦਾਰ ਸਨ ਜਿਨ੍ਹਾ ਨੇ 4 ਸਖ਼ਤ ਫੈਸਲੇ ਲਏ...

  1. ਸਿੱਖ ਇੱਕ ਵਖਰੀ ਕੌਮ ਹੈ ।
  2. ਅਕਾਲ ਤਖ਼ਤ ਸਿੱਖਾਂ ਲਈ ਦੁਨੀਆਂ ਦੀ ਸਰਬੋਤਮ ਤੇ ਉਚ ਸੰਸਥਾ ਹੈ।
  3. ਨਿਰੰਕਾਰੀਆ ਦਾ ਬਾਈਕਾਟ ਕੀਤਾ ਜਾਂਦਾ ਹੈ ਤੇ ਕੋਈ ਵੀ ਸਿੱਖ ਇਹਨਾ ਨਾਲ ਕੋਈ ਸੰਬੰਧ ਨਈ ਰਖੇਗਾ।
  4. ਅਕਾਲ ਤਖ਼ਤ ਤੋਂ ਜਾਰੀ ਹੋਇਆ ਕੋਈ ਵੀ ਹੁਕਮਨਾਮਾ ਵਾਪਿਸ ਨਈ ਹੋਵੇਗਾ ।

ਸਿੰਚਾਈ ਪ੍ਰੋਜੇਕੇਟ

ਪਿੰਡ ਦੇ ਲਹਿੰਦੇ ਪਾਸੇ ਦੇ ਖੇਤਾਂ ਦੀ ਸਿੰਚਾਈ ਲਈ ਇੱਕ ਵਖਰੀ ਪ੍ਰਣਾਲੀ ਅਪਣਾਈ ਹੋਈ ਹੈ। ਪਿੰਡ ਵਿਚ ਵਰਤੇ ਹੋਏ ਪਾਣੀ ਦੇ ਨਿਕਾਸ ਲਈ ਪੱਕੀਆਂ ਨਾਲੀਆਂ ਬਣੀਆ ਹੋਈਆਂ ਨੇ, ਜਿਨ੍ਹਾ ਰਾਹੀਂ ਵਰਤਿਆ ਪਾਣੀ ਇੱਕ ਟੋਭੇ ਵਿਚ ਇਕਠਾ ਹੁੰਦਾ ਰਹਿੰਦਾ ਹੈ । ਇਸ ਟੋਭੇ ਵਿਚੋ ਲਹਿੰਦੇ ਪਾਸੇ ਦੇ ਖੇਤਾਂ ਵੱਲ ਸੀਮਿੰਟ ਦੀਆਂ ਪਾਈਪਾ ਪਾਈਆਂ ਹਨ । ਇੰਜਨ ਦੀ ਮੱਦਦ ਨਾਲ ਪਾਣੀ ਟੋਭੇ ਚੋ ਕਢ ਕੇ ਖੇਤਾਂ ਚ ਪੁੰਚਾਇਆ ਜਾਂਦਾ ਹੈ । ਇਹ ਪ੍ਰੋਜੇਕੇਟ ਸਾਲ 2014 ਵਿਚ ਸ਼ੁਰੂ ਕੀਤਾ ਗਿਆ ਸੀ ।

ਵਿਦਿਅਕ ਸੰਸਥਾਵਾਂ

ਪਿੰਡ ਵਿਚ ਪ੍ਰਾਇਮਰੀ ਸਕੂਲ ਤੇ ਸੈਕੰਡਰੀ ਸਕੂਲ ਮੋਜੂਦ ਹਨ ਜੋ ਵਿਦਿਆ ਦਾ ਚਾਨਣ ਫੈਲਾ ਰਹੇ ਹਨ । ਪ੍ਰਾਇਮਰੀ ਸਕੂਲ ਨਹਿਰ ਦੇ ਕੋਲ ਸਥਿਤ ਹੈ ਤੇ ਸੈਕੰਡਰੀ ਸਕੂਲ ਪਾਂਸ਼ਟਾ ਨੂ ਜਾਂਦੀ ਸੜਕ ਤੇ ਸਥਿਤ ਹੈ| ਸੈਕੰਡਰੀ ਸਕੂਲ ਪਹਿਲਾਂ ਹਾਈ ਸਕੂਲ ਸੀ ਜੋ 2013-14 ਚ ਅੱਪ ਗਰੇਡ ਕਰ ਕੇ ਸੈਕੰਡਰੀ ਸਕੂਲ ਬਣਾ ਦਿੱਤਾ ਗਿਆ |

[1]

ਹਵਾਲੇ

ਫਰਮਾ:ਹਵਾਲੇ