ਅਗਰੋਹਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਅਗਰੋਹਾ ਹਰਿਆਣਾ ਪ੍ਰਾਂਤ ਦੇ ਜ਼ਿਲ੍ਹਾ ਹਿਸਾਰ ਦਾ ਨਗਰ ਹੈ। ਦਿੱਲੀ ਤੋਂ 180 ਕਿਲੋਮੀਟਰ ਤੇ ਹਿਸਾਰ ਤੋਂ 20 ਕਿਲੋਮੀਟਰ ਦੂਰ ਨੈਸ਼ਨਲ ਹਾਈਵੇਅ ਨੰਬਰ 10 ਉਪਰ ਸਥਿਤ ਅਗਰੋਹਾ ਦੇ ਮੰਦਰਾਂ ਦੀ ਸ਼ੋਭਾ ਦਾ ਕੋਈ ਸਾਨੀ ਨਹੀਂ ਹੈ। ਇਹ ਕਿਸੇ ਸਮੇਂ ਮਹਾਰਾਜੇ ਅਗਰਸੈਨ ਦੀ ਰਾਜਧਾਨੀ ਸੀ। ਇਸ ਨਗਰ ਨੂੰ ਅਗਰੋਹਾ ਨੂੰ ਅਗਰਸੈਨ ਨੇ ਵਸਾਇਆ ਸੀ। ਉਹਨਾਂ ਨੇ 18 ਹੋਰ ਰਾਜਾਂ ਨੂੰ ਮਿਲਾ ਕੇ ਅਗਰੋਹਾ ਗਣਰਾਜ ਦੀ ਸਥਾਪਨਾ ਕੀਤੀ ਸੀ। ਵਰਤਮਾਨ ਅਗਰੋਹਾ ਦੇ ਪੱਛਮ ਵਿੱਚ ਸਥਿਤ ਵਿਸ਼ਾਲ ਥੇਹ, ਇੱਥੇ ਇੱਕ ਪ੍ਰਾਚੀਨ ਨਗਰ ਦੇ ਵਸੇ ਹੋਣ ਦਾ ਮੂਕ ਗਵਾਹ ਹੈ। ਅਗਰੋਹਾ ਵਿਖੇ ਮਹਾਲਕਸ਼ਮੀ ਦਾ ਵਿਸ਼ਾਲ ਮੰਦਰ ਬਣਾਇਆ ਗਿਆ ਸੀ। ਅਗਰੋਹਾ ਮੌਰੀਆ ਸਾਮਰਾਜ ਦਾ ਵੀ ਅੰਗ ਰਿਹਾ ਹੈ। ਇਤਿਹਾਸਕਾਰਾਂ ਅਨੁਸਾਰ ਚੰਦਰਗੁਪਤ ਮੌਰੀਆ ਦੇ ਯੂਨਾਨੀਆਂ ਨਾਲ ਯੁੱਧ ਸਮੇਂ ਅਗਰਵਾਲਾਂ ਨੇ ਚੰਦਰਗੁਪਤ ਦੀ ਮਦਦ ਕੀਤੀ ਸੀ। ਅਗਰੋਹਾ ਵਿਖੇ ਮਹਾਰਾਜਾ ਅਗਰਸੈਨ ਮੰਦਰ, ਲਕਸ਼ਮੀ ਦੇਵੀ ਮੰਦਰ ਤੇ ਸਰਸਵਤੀ ਦੇਵੀ ਮੰਦਰ ਸੁਸ਼ੋਭਿਤ ਹਨ। ਸੁਸ਼ੋਭਿਤ ਮੰਦਰਾਂ ਦੇ ਪਿਛਲੇ ਪਾਸੇ ਸ਼ਕਤੀ ਸਰੋਵਰ ਦੀ ਸਥਾਪਨਾ ਕੀਤੀ ਗਈ ਹੈ। ਅਗਰੋਹਾ ਮੈਡੀਕਲ ਕਾਲਜ ਇਸ ਨਗਰ ਦੀ ਪ੍ਰਮੁੱਖ ਕੇਂਦਰ ਹੈ ਜੋ ਸਿਹਤ ਸਹੂਲਤਾ ਪ੍ਰਦਾਨ ਕਰਦਾ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਯਮਨਾ ਨਗਰ ਜ਼ਿਲ੍ਹਾ