ਅਉਧੀ ਬੋਲੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox language

ਅਉਧੀ (ਦੇਵਨਾਗਰੀ: अवधी; ਅਵਧੀ) ਹਿੰਦੀ ਖੇਤਰ ਦੀ ਇੱਕ ਉਪਭਾਸ਼ਾ ਹੈ। ਇਹ ਉੱਤਰ ਪ੍ਰਦੇਸ਼ ਅਤੇ ਨਿਪਾਲ ਵਿੱਚ ਅਉਧ ਇਲਾਕੇ ਦੇ ਫ਼ਤਹਿਪੁਰ, ਮਿਰਜ਼ਾਪੁਰ, ਜੌਨਪੁਰ ਆਦਿ ਅਤੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਅਉਧੀ ਬੋਲਣ ਵਾਲੇ ਲੋਕ ਮੱਧ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਮਿਲਦੇ ਹਨ।[1] ਇਸ ਤੋਂ ਇਲਾਵਾ ਇਸਦੀ ਇੱਕ ਸ਼ਾਖ਼ ਬਘੇਲਖੰਡ ਵਿੱਚ ਬਘੇਲੀ ਨਾਮ ਨਾਲ ਪ੍ਰਚੱਲਤ ਹੈ। ਅਉਧ ਸ਼ਬਦ ਦੀ ਵਿਉਤਪਤੀ ਅਯੋਧਿਆ ਤੋਂ ਹੈ। ਇਸ ਨਾਮ ਦਾ ਇੱਕ ਸੂਬਾ ਮੁਗਲਾਂ ਦੇ ਰਾਜਕਾਲ ਵਿੱਚ ਸੀ। ਤੁਲਸੀਦਾਸ ਨੇ ਆਪਣੇ ਰਾਮ ਚਰਿਤ ਮਾਨਸ ਵਿੱਚ ਅਯੋਧਿਆ ਨੂੰ ਅਵਧਪੁਰੀ ਕਿਹਾ ਹੈ। ਇਸ ਖੇਤਰ ਦਾ ਪੁਰਾਣਾ ਨਾਮ ਕੋਸਲ ਵੀ ਸੀ ਜਿਸਦੀ ਮਹੱਤਤਾ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ