ਸਾਥੀ ਲੁਧਿਆਣਵੀ
>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 21:52, 16 ਸਤੰਬਰ 2020 ਦਾ ਦੁਹਰਾਅ
ਫਰਮਾ:Infobox writer ਸਾਥੀ ਲੁਧਿਆਣਵੀ (1 ਫਰਵਰੀ 1941 -17 ਜਨਵਰੀ 2019) ਲੰਡਨ[1] ਵਿੱਚ ਰਹਿੰਦਾ ਉੱਘਾ ਪੰਜਾਬੀ ਸਾਹਿਤਕਾਰ ਅਤੇ ਬਹੁ-ਭਾਸ਼ਾਵੀ ਰੇਡੀਓ ਪ੍ਰਜੈਂਟਰ ਸੀ।
ਜੀਵਨ ਵੇਰਵੇ
ਪਿੰਡ ਝਿੱਕਾ ਲਧਾਣਾ ਵਿੱਚ ਜਨਮ ਹੋਇਆ। 1945 ਵਿੱਚ ਉਹਦਾ ਪਰਵਾਰ ਲੁਧਿਆਣੇ ਆ ਗਿਆ। ਲੁਧਿਆਣਾ ਤੋਂ ਬੀਐਸਸੀ ਕਰ ਐਮਏ ਵਿੱਚ ਪੜ੍ਹਦੇ ਪੜ੍ਹਦੇ 1962 ਵਿੱਚ ਇੰਗਲੈਂਡ ਆ ਗਿਆ। ਪ੍ਰੀਤ ਲੜੀ ਵਿੱਚ ਉਸ ਦਾ ਕਾਲਮ ‘ਸਮੁੰਦਰੋਂ ਪਾਰ’ ਲਗਾਤਾਰ ਲਗਪਗ ਦੋ ਦਹਾਕੇ ਛਪਦਾ ਰਿਹਾ।
ਕਿਤਾਬਾਂ
- ਸਮੁੰਦਰੋਂ ਪਾਰ
- ਉੱਡਦੀਆਂ ਤਿਤਲੀਆਂ ਮਗਰ
- ਅੱਗ ਖਾਣ ਪਿੱਛੋਂ
- ਪ੍ਰੇਮ ਖੇਲਨ ਕਾ ਚਾਉ
- ਸਮੇਂ ਦੇ ਪੈਰ ਚਿੰਨ੍ਹ
- ਕਦੇ ਸਾਹਿਲ ਕਦੇ ਸਮੁੰਦਰ
- ਮੌਸਮ ਖ਼ਰਾਬ ਹੈ
- ਤਿੜਕਿਆ ਸ਼ਹਿਰ
ਪ੍ਰਮੁੱਖ ਸਨਮਾਨ
- ਪੰਜਾਬ ਸਰਕਾਰ ਵੱਲੋਂ ਸਾਹਿਤ ਸ਼੍ਰੋਮਣੀ ਐਵਾਰਡ (1985)
- ਪੰਜਾਬੀ ਅਕਾਦਮੀ ਲਾਇਸੈਸਟਰ ਵੱਲੋਂ ‘ਦ ਲਾਈਫ਼ ਟਾਈਮ ਲਿਟ੍ਰੇਰੀ ਅਚੀਵਮੈਂਟ (2006)
- ਲੰਡਨ ਦੇ ਮੇਅਰ ਵੱਲੋਂ ਰੇਡਿਓ ਟੀ.ਵੀ. ਤੇ ਪ੍ਰਾਪਤੀਆਂ ਲਈ ਸਨਮਾਨਿਤ (2001)
- ਦ ਹਾਊਸ ਆਫ਼ ਕਾਮਨਜ਼ ਵਿੱਚ ਬ੍ਰਿਟੇਨ ਦੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਕਲਚਰਲ ਐਵਾਰਡ (2007)
- ਯੂਨੀਵਰਸਿਟੀ ਆਫ਼ ਈਸਟ ਲੰਡਨ ਵਲੋਂ 2009 ਵਿੱਚ ਆਨਰੇਰੀ ਡਾਕਟਰੇਟ ਆਫ਼ ਆਰਟਸ[2]