ਲਾਲ ਬਹਾਦਰ ਸ਼ਾਸਤਰੀ

ਭਾਰਤਪੀਡੀਆ ਤੋਂ
imported>Stalinjeet Brar (added Category:ਮੌਤ 1966 using HotCat) ਦੁਆਰਾ ਕੀਤਾ ਗਿਆ 22:47, 5 ਜਨਵਰੀ 2018 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:Infobox Officeholder ਲਾਲ ਬਹਾਦੁਰ ਸ਼ਾਸਤਰੀ (2 ਅਕਤੂਬਰ 1904– 11 ਜਨਵਰੀ 1966) ਭਾਰਤ ਦਾ ਦੂਜਾ ਪ੍ਰਧਾਨ ਮੰਤਰੀ ਸੀ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦਾ ਲੀਡਰ ਸੀ।

ਜਨਮ

ਲਾਲ ਬਹਾਦੁਰ ਸ਼ਾਸਤਰੀ ਦਾ ਜਨਮ ਵਾਰਾਨਸੀ ਦੇ ਛੋਟੇ ਜਿਹੇ ਪਿੰਡ ਮੁਗਲਸਰਾਏ ਵਿੱਚ ਹੋਇਆ। ਸਿੱਖਿਆ ਵਿਭਾਗ ਨਾਲ ਸਬੰਧਤ ਉਨ੍ਹਾਂ ਦੇ ਪਿਤਾ ਸ਼ਾਰਦਾ ਪ੍ਰਸਾਦ ਸਿਰਫ ਡੇਢ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੂੰ ਅਨਾਥ ਕਰਕੇ ਪ੍ਰਲੋਕ ਸਿਧਾਰ ਗਏ ਸਨ। ਉਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਮਾਤਾ ਰਾਮਦੁਲਾਰੀ ਨੇ ਨਿਭਾਈ। ਗਰੀਬੀ ਅਤੇ ਮੁਸ਼ਕਲ ਵਿੱਚ ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਉਪਰੰਤ ਵਾਰਾਨਸੀ ਦੇ ਹਰੀਸ਼ ਚੰਦਰ ਸਕੂਲ ਵਿੱਚ ਦਾਖਲਾ ਲਿਆ।

ਰਾਸ਼ਟਰਹਿਤ ਲਈ ਸੌਂਪ ਦੇਣ

ਜਦੋਂ 1921 ਵਿੱਚ ਮਹਾਤਮਾ ਗਾਂਧੀ ਨੇ ਵਾਰਾਨਸੀ ਆ ਕੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਆ ਤਾਂ ਸਿਰਫ 17 ਸਾਲ ਦੀ ਉਮਰ ਵਿੱਚ ਆਪ ਜੀ ਨੇ ਭਰੀ ਸਭਾ ਵਿੱਚ ਖੜ੍ਹੇ ਹੋ ਕੇ ਆਪਣੇ ਆਪ ਨੂੰ ਰਾਸ਼ਟਰਹਿਤ ਲਈ ਸੌਂਪ ਦੇਣ ਦੀ ਘੋਸ਼ਣਾ ਕਰ ਦਿੱਤੀ। ਪੜ੍ਹਾਈ ਨੂੰ ਛੱਡ ਆਪ ਜੀ ਰਾਸ਼ਟਰੀ ਅੰਦੋਲਨ ਵਿੱਚ ਕੱੁਦ ਪਏ ਅਤੇ ਢਾਈ ਸਾਲ ਲਈ ਜੇਲ੍ਹ ਵਿੱਚ ਬੰਦ ਰਹੇ। ਉਪਰਾਂਤ ਆਪ ਜੀ ਨੇ ਕਾਸ਼ੀ ਵਿਦਿਆਪੀਠ ਵਿਖੇ ਦਾਖਲਾ ਲਿਆ। ਉਥੇ ਆਪ ਜੀ ਦੀ ਮੁਲਾਕਾਤ ਡਾ. ਭਗਵਾਨ ਦਾਸ, ਆਚਾਰੀਆ ਕ੍ਰਿਪਲਾਨੀ, ਸ੍ਰੀਪ੍ਰਕਾਸ਼ ਅਤੇ ਡਾ. ਸੰਪੂਰਨਾਨੰਦ ਨਾਲ ਹੋਈ। ਇਨ੍ਹਾਂ ਤੋਂ ਉਨ੍ਹਾਂ ਰਾਜਨੀਤੀ ਦੀ ਸਿੱਖਿਆ ਤਾਂ ਪ੍ਰਾਪਤ ਕੀਤੀ ਹੀ, ਨਾਲ ਹੀ ਸ਼ਾਸਤਰੀ ਦੀ ਉਪਾਧੀ ਵੀ ਪਾਈ ਅਤੇ ਲਾਲ ਬਹਾਦਰ ਤੋਂ ਲਾਲ ਬਹਾਦਰ ਸ਼ਾਸਤਰੀ ਬਣ ਗਏ। ਆਪ ‘‘ਲੋਕ ਸੇਵਕ ਸੰਘ’’ ਦੇ ਮੈਂਬਰ ਬਣ ਕੇ ਲੋਕ ਸੇਵਾ ਅਤੇ ਗਣਤੰਤਰਤਾ ਲਈ ਕੰਮ ਕਰਨ ਲੱਗੇ। ਇਲਾਹਾਬਾਦ ਨਗਰ ਨਿਗਮ ਅਤੇ ਇੰਪਰੂਵਮੈਂਟ ਦੇ ਮੈਂਬਰ ਵੀ ਬਣੇ। ਇਸ ਤੋਂ ਬਾਅਦ ਇਲਾਹਾਬਾਦ ਜ਼ਿਲ੍ਹਾ ਕਾਂਗਰਸ ਦੀ ਮਹਾ-ਮੁਹਿੰਮ ਲਈ ਵੀ ਚੁਣੇ ਗਏ।

ਸਰਕਾਰੀ ਪਦ

ਆਪ ਜੀ ਦੇ ਰਾਜਨੈਤਿਕ ਜੀਵਨ ਉਤੇ ਪੰਡਿਤ ਗੋਬਿੰਦ ਵੱਲਭ ਪੰਤ ਦਾ ਵੀ ਬਹੁਤ ਪ੍ਰਭਾਵ ਰਿਹਾ। 1937 ਵਿੱਚ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। 1940 ਵਿੱਚ ਬ੍ਰਿਟਿਸ਼ ਸਰਕਾਰ ਨੇ ਆਪ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ। ਇਸੇ ਤਰ੍ਹਾਂ ਜਦੋਂ 1942 ਵਿੱਚ ਮਹਾਤਮਾ ਗਾਂਧੀ ਜੀ ਨੇ ‘‘ਭਾਰਤ ਛੱਡੋ’’ ਅਤੇ ‘‘ਕਰੋ ਜਾਂ ਮਰੋ’’ ਦੇ ਨਾਅਰੇ ਲਾਏ, ਉਸ ਸਮੇਂ ਵੀ ਬਾਕੀ ਰਾਸ਼ਟਰੀ ਨੇਤਾਵਾਂ ਨਾਲ ਆਪ ਜੀ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। 1945 ਵਿੱਚ ਜੇਲ੍ਹ ਵਿਚੋਂ ਮੁਕਤ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਪੰਡਿਤ ਗੋਬਿੰਦ ਵੱਲਭ ਨੇ ਆਪ ਜੀ ਨੂੰ ਸਭਾ-ਸਚਿਵ ਬਣਾ ਲਿਆ। 1947 ਵਿੱਚ ਆਪ ਜੀ ਨੂੰ ਗ੍ਰਹਿ ਮੰਤਰੀ ਦਾ ਪਦ ਮਿਲਿਆ। ਇਸੇ ਤਰ੍ਹਾਂ ਆਪਣੀ ਮਿਹਨਤ ਅਤੇ ਯੋਗਤਾ ਕਾਰਨ ਆਪ ਨਿਰੰਤਰ ਅੱਗੇ ਹੀ ਅੱਗੇ ਵਧਦੇ ਗਏ। ਦਿੱਲੀ ਆਉਣ ਉਪਰੰਤ ਜਦੋਂ ਸਵਤੰਤਰ ਭਾਰਤ ਦਾ ਆਪਣਾ ਨਵਾਂ ਅਤੇ ਗਣਤੰਤਰੀ ਸੰਵਿਧਾਨ ਘੋਸ਼ਿਤ ਹੋਇਆ ਤਾਂ ਕੇਂਦਰੀ ਮੰਤਰੀ ਮੰਡਲ ਵਿੱਚ ਆਪ ਜੀ ਨੂੰ ਰੇਲ ਅਤੇ ਪਰਿਵਹਨ ਮੰਤਰੀ, ਫਿਰ ਵਿੱਤ ਮੰਤਰੀ, ਉਦਯੋਗ ਮੰਤਰੀ, ਗ੍ਰਹਿ ਮੰਤਰੀ ਨਿਵਾਜਿਆ ਗਿਆ।

ਪ੍ਰਧਾਨ ਮੰਤਰੀ

1964 ਵਿੱਚ ਸ੍ਰੀ ਨਹਿਰੂ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਦੇ ਪਦ ’ਤੇ ਨਿਵਾਜਿਆ ਗਿਆ। ਪ੍ਰਧਾਨ ਮੰਤਰੀ ਬਣਨ ਉਪਰੰਤ ਆਪ ਜੀ ਨੇ ਕਾਰਜਯੋਗਤਾ ਨਾਲ ਸਾਰੇ ਵਿਸ਼ਵ ਵਿੱਚ ਹਰਮਨਪਿਆਰਾ ਬਣਨ ਦਾ ਮਾਣ ਹਾਸਲ ਕੀਤਾ।

ਜੈ ਜਵਾਨ ਦੇ ਨਾਅਰੇ ਨਾਲ ਜੈ ਕਿਸਾਨ

1965 ਵਿੱਚ ਪਾਕਿਸਤਾਨ ਦੇ ਹਮਲੇ ਦਾ ਜਵਾਬ ਦੇਣ ਦੇ ਨਾਲ-ਨਾਲ ‘‘ਜੈ ਜਵਾਨ’’ ਦੇ ਨਾਅਰੇ ਨਾਲ ‘‘ਜੈ ਕਿਸਾਨ’’ ਦਾ ਨਾਅਰਾ ਜੋੜ ਕੇ ਅਮਰੀਕਾ ਦੀ ਦੋਗਲੀ ਨੀਤੀ ਦਾ ਵੀ ਕਰਾਰਾ ਜਵਾਬ ਦਿੱਤਾ। ਭਾਰਤ ਦੀ ਹਰਿਤਤੀ ਵਾਸਤਵ ਵਿੱਚ ਇਸੇ ਨਾਅਰੇ ਦੀ ਦੇਣ ਹੈ।

ਦੇਹਾਂਤ

11 ਜਨਵਰੀ, 1966 ਨੂੰ ਸ਼ਾਸਤਰੀ ਜੀ ਦਾ ਦੇਹਾਂਤ ਹੋ ਗਿਆ। ਸ਼ਾਂਤੀ ਵਣ ਕੋਲ ਬਣੇ ‘‘ਵਿਜੇਘਾਟ’’ ਦੀ ਸ਼ਾਸਤਰੀ ਜੀ ਦੀ ਸਮਾਧੀ ਅਤੇ ਉਨ੍ਹਾਂ ਦਾ ਵਿਅਕਤੀਤਵ ਸਾਨੂੰ ਅੱਜ ਵੀ ਇਹ ਯਾਦ ਕਰਵਾਉਂਦਾ ਹੈ ਕਿ ਲਗਨ, ਪੱਕੇ ਇਰਾਦੇ, ਦ੍ਰਿੜ ਸੰਕਲਪ ਅਤੇ ਸੱਚਾਈ ਨਾਲ ਕੰਮ ਕਰਨ ਨਾਲ ਕੋਈ ਵੀ ਵਿਅਕਤੀ ਉੱਚੇ ਤੋਂ ਉੱਚੇ ਪਦ ਨੂੰ ਪ੍ਰਾਪਤ ਕਰ ਸਕਦਾ ਹੈ।

ਫਰਮਾ:ਪ੍ਰਧਾਨ ਮੰਤਰੀ ਫਰਮਾ:ਆਜ਼ਾਦੀ ਘੁਲਾਟੀਏ