ਮਲਕਪੁਰ ਬੇਟ

ਭਾਰਤਪੀਡੀਆ ਤੋਂ
.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 17:36, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਮਲਕਪੁਰ ਭਾਰਤ ਦੇ ਪੰਜਾਬ ਰਾਜ ਦੇ ਲੁਧਿਆਣਾ ਜ਼ਿਲ੍ਹੇ ਲੁਧਿਆਣਾ-2 ਬਲਾਕ ਦਾ ਇੱਕ ਪਿੰਡ ਹੈ। 2011 ਵਿੱਚ ਇਸਦੀ ਆਬਾਦੀ ਅੰਦਾਜ਼ਨ 2,200 ਸੀ। ਇਸ ਦਾ ਰਕਬਾ ਲੱਗਪਗ 480 ਹੈਕਟੇਅਰ ਹੈ।  

ਇਹ ਲੁਧਿਆਣਾ ਦੇ ਪੱਛਮ ਵੱਲ ਲੁਧਿਆਣਾ ਤੋਂ ਹੰਭੜਾ ਰੋਡ ’ਤੇ ਸਤਲੁਜ ਦਰਿਆ ਤੋਂ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਸਾਊਥ ਸਿਟੀ ਲੁਧਿਆਣਾ ਦੇ ਬਹੁਤ ਨੇੜੇ ਹੈ। ਮਲਕਪੁਰ ਲੁਧਿਆਣਾ ਦੇ ਮੇਨ ਟਾਊਨ ਤੋਂ 10.30 ਕਿਲੋਮੀਟਰ ਦੂਰ ਅਤੇ ਸਟੇਟ ਰਾਜਧਾਨੀ, ਚੰਡੀਗੜ੍ਹ ਤੋਂ 110 ਕਿਲੋਮੀਟਰ ਦੂਰ ਹੈ। ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਲੁਧਿਆਣਾ ਵਿਖੇ, 8 ਕਿਲੋਮੀਟਰ ਦੂਰ ਹੈ।