ਤੇਜੀ ਗਰੋਵਰ

ਭਾਰਤਪੀਡੀਆ ਤੋਂ
imported>Simranjeet Sidhu (added Category:ਭਾਰਤੀ ਮਹਿਲਾ ਅਨੁਵਾਦਕ using HotCat) ਦੁਆਰਾ ਕੀਤਾ ਗਿਆ 10:52, 22 ਫ਼ਰਵਰੀ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਉੱਤੇਜੀ ਗਰੋਵਰ' (ਜਨਮ 7 ਮਾਰਚ 1955)[1] ਇੱਕ ਹਿੰਦੀ ਕਵੀ, ਚਿੱਤਰਕਾਰ, ਅਨੁਵਾਦਕ ਅਤੇ ਵਾਤਾਵਰਣ ਕਾਰਕੁਨ ਹੈ। ਉਸ ਨੇ ਕਵਿਤਾ ਦੇ ਪੰਜ ਸੰਗ੍ਰਹਿ, ਇੱਕ ਨਾਵਲ ਅਤੇ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ। ਉਸ ਨੇ ਭਾਰਤ ਭੂਸ਼ਣ ਅਗਰਵਾਲ ਅਵਾਰਡ (1989) ਅਤੇ ਕਵਿਤਾ ਦੇ ਲਈ ਰਜ਼ਾ ਅਵਾਰਡ (2003) ਪ੍ਰਾਪਤ ਕੀਤੇ ਹਨ। ਉਸ ਦੀਆਂ ਕਵਿਤਾਵਾਂ ਦਾ ਸਵੀਡਨੀ ਅਤੇ ਪੋਲਿਸ਼ ਸਮੇਤ ਅਨੇਕ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਉਸ ਨੇ ਕਈ ਸਕੈਂਡੇਨੇਵੀਆਈ ਅਤੇ ਭਾਰਤੀ ਲੇਖਕਾਂ ਦਾ ਹਿੰਦੀ ਵਿੱਚ, ਅਤੇ ਕਈ ਹਿੰਦੀ ਲੇਖਕਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਹੈ।

ਜ਼ਿੰਦਗੀ

ਤੇਜੀ ਗਰੋਵਰ ਦਾ ਜਨਮ 7 ਮਾਰਚ 1955 ਨੂੰ ਪਠਾਨਕੋਟ, (ਭਾਰਤੀ ਪੰਜਾਬ) ਵਿੱਚ ਹੋਇਆ। ਚੰਡੀਗੜ੍ਹ ਦੇ ਇੱਕ ਕਾਲਜ ਵਿੱਚ ਕਈ ਸਾਲਾਂ ਤੱਕ ਅੰਗਰੇਜ਼ੀ ਪੜਾਉਣ ਦਾ ਕੰਮ ਛੱਡ ਕੇ ਅੱਜ ਕੱਲ ਮੱਧ ਪ੍ਰਦੇਸ਼ ਵਿੱਚ ਰਹਿ ਰਹੀ ਹੈ। ਲੇਖਣੀ ਦੇ ਇਲਾਵਾ ਪੇਂਟਿੰਗ ਕਰਨਾ,ਬਾਲ ਸਾਹਿਤ ਦਾ ਸੰਪਾਦਨ, ਸੰਕਲਨ, ਅਨੁਵਾਦ ਅਤੇ ਸਿਰਜਣ, ਅਤੇ ਨਰਮਦਾ ਬਚਾਉ ਅੰਦੋਲਨ ਵਿੱਚ ਵੀ ਸਰਗਰਮੀ ਵੀ ਕਰਦੀ ਹੈ।

ਰਚਨਾਵਾਂ

  • ਯਹਾਂ ਕੁਛ ਤੀਖੀ ਹੈ ਨਦੀ
  • ਲੋ ਕਹਾਂ ਸਾਬਰੀ
  • ਅੰਤ ਕੀ ਕੁਛ ਔਰ ਕਵਿਤਾਏਂ
  • ਮੈਤ੍ਰੀ
  • ਨੀਲਾ
  • ਸਪਨੇ ਮੇਂ ਪ੍ਰੇਮ ਕੀ ਸਾਤ ਕਹਾਨੀਆਂ
  • ਜੈਸੇ ਪਰੰਪਰਾ ਸਜਾਤੇ ਹੁਏ

ਅਨੁਵਾਦ ਕਿਤਾਬਾਂ

  • ਭੁੱਖ (ਨਾਰਵੀਜੀ ਲੇਖਕ ਕਨੁਤ ਹਾਂਸੁਨ ਦਾ ਨਾਵਲ)
  • ਬਰਫ ਕੀ ਖੁਸ਼ਬੂ (ਸਵੀਡੀ ਕਵਿਤਾ ਦਾ ਸੰਕਲਨ)

ਹਵਾਲੇ

ਫਰਮਾ:ਹਵਾਲੇ