ਟੱਲੇਵਾਲ
Jump to navigation
Jump to search
ਫਰਮਾ:Infobox settlement ਟੱਲੇਵਾਲ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਇਹ ਪਿੰਡ ਬਰਨਾਲਾ-ਮੋਗਾ ਸੜਕ ਤੇ ਬਰਨਾਲਾ ਤੋਂ 27 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪਿੰਡ ਵਿੱਚ ਨਹਿਰ ਕਿਨਾਰੇ ਸੰਤ ਸੁੰਦਰ ਸਿੰਘ ਦਾ ਇੱੱਕ ਗੁਰਦੁਆਰਾ ਹੈ|
ਇਤਿਹਾਸਕ ਪਿਛੋਕੜ
ਮੰਨਿਆ ਜਾਂਦਾ ਹੈ ਕਿ ਪਿੰਡ ਦਾ ਮੁੱਢ ਸਵਾ ਤਿੰਂਨ ਸੌ ਸਾਲ ਪਹਿਲਾਂ ਬੱਝਾ। ਇੱਕ ਵਾਰ ਇੱਕ ਸਾਧ ਜਿਸਦਾ ਨਾਮ ਦੁੰਬਾ ਸੀ ਉਸਨੇ ਇੱਥੇ ਛੱਪੜ ਕੋਲ ਡੇਰਾ ਲਾ ਲਿਆ। ਹੌਲੀ ਹੌਲੀ ਇੱਥੇ ਪਿੰਡ ਵਸ ਗਿਆ। ਉਹ ਸਾਧ ਛੱਪੜ ਨੇੜਲੇ ਟਿੱਲੇ ਤੇ ਰਹਿੰਦਾ ਸੀ ਜਿਸ ਕਰਕੇ ਪਹਿਲਾਂ ਉਸ ਨੂੰ ਟਿੱਲੇਵਾਲ ਕਿਹਾ ਜਾਣ ਲੱਗ ਪਿਆ। ਜਦੋਂ ਸਾਧ ਭੰਡਾਰੇ ਵੇਲੇ ਟੱਲ ਵਜਾਉਣ ਲੱਗ ਪਿਆ ਤਾਂ ਫੇਰ ਉਸਨੂੰ ਟੱਲਵਾਲ ਕਿਹਾ ਜਾਣ ਲੱਗਾ ਅਤੇ ਇਸੇ ਤਰਾਂ ਹੀ ਹੌਲੀ ਹੌਲੀ ਪਿੰਡ ਦਾ ਨਾਮ ਟੱਲੇਵਾਲ ਨਾਮ ਪੈ ਗਿਆ।
ਹਵਾਲੇ
ਫਰਮਾ:ਹਵਾਲੇ ਡਾ. ਕਿਰਪਾਲ ਸਿੰਘ, ਡਾ. ਹਰਿੰਦਰ ਕੌਰ, ਪੰਜਾਬ ਦੇ ਪਿੰਡਾਂ ਦਾ ਇਤਿਹਾਸ ਅਤੇ ਨਾਮਕਰਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 2014, ਪੰਨਾ 429