ਗੁਰਚਰਨ ਸਿੰਘ ਸਹਿੰਸਰਾ

ਭਾਰਤਪੀਡੀਆ ਤੋਂ
>Gurlal Maan (added Category:ਮੌਤ 1979 using HotCat) ਦੁਆਰਾ ਕੀਤਾ ਗਿਆ 09:26, 2 ਜੁਲਾਈ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਗੁਰਚਰਨ ਸਿੰਘ ਸਹਿੰਸਰਾ (24 ਦਸੰਬਰ 1907 - 7 ਮਈ 1979)[1] ਇਹ ਇੱਕ ਭਾਰਤੀ ਆਜ਼ਾਦੀ ਘੁਲਾਟੀਆ ਅਤੇ ਪੰਜਾਬੀ ਸਾਹਿਤਕਾਰ ਸੀ। ਗੁਰਚਰਨ ਸਿੰਘ ਸਹਿੰਸਰਾ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਹ ਦੇਸ਼ ਦੀ ਸੁੰਤਤਰਤਾ ਦੀ ਖਾਤਰ ਜੂਝਣ ਵਾਲੇ ਸੰਗਰਾਮੀ ਵੀ ਸਨ ਤੇ ਇਸ ਸੰਗਰਾਮ ਦੇ ਇਤਿਹਾਸਕਾਰ ਵੀ ਸਨ।

ਜੀਵਨ

ਗੁਰਚਰਨ ਸਿੰਘ ਨੇ ਆਪਣਾ ਸਾਰਾ ਜੀਵਨ ਇਨਕਲਾਬੀ ਲਹਿਰਾਂ ਵਿੱਚ ਸਰਗਰਮ ਮੈਂਬਰ ਵਜੋਂ ਕੰਮ ਕਰਦੇ ਗੁਜ਼ਾਰਿਆ। ਉਹ ਕ੍ਰਾਂਤੀਕਾਰੀ ਚੇਤਨਾ ਵਾਲੇ ਬੁੱਧੀਜੀਵੀ ਸਨ ਅਤੇ ਰੁਮਾਂਟਿਕ ਬਿਰਤੀ ਦੇ ਧਾਰਨੀ ਵੀ ਸਨ। ਗੁਰਚਰਨ ਸਿੰਘ ਸਹਿੰਸਰਾ ਦਾ ਜਨਮ 24 ਦਸੰਬਰ, 1907 ’ ਈ: ਵਿੱਚ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ। ਉਹਨਾਂ ਨੇ ਪੰਜਾਬੀ ਦੇ ਪ੍ਰਮੁੱਖ ਸਾਹਿਤਕ ਸੰਗਠਨ ‘ਕੇਂਦਰੀ ਪੰਜਾਬੀ ਲੇਖਕ ਸਭਾ’ ਦੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ, ਜਿਸ ਵਿੱਚ ਉਹਨਾਂ ਨੇ ਬੜੀ ਲਗਨ ਵਿਖਾਈ। ਕਿਰਤੀ ਪਾਰਟੀ ਦੇ ਸਰਗਰਮ ਮੈਂਬਰ ਰਹੇ ਅਤੇ ਅਖ਼ਬਾਰ ‘ਕਿਰਤੀ’, ‘ਲਾਲ ਢੰਡੋਰਾ’, ‘ਪ੍ਰੀਤਮ’ ਪਰਚਿਆਂ ਦੇ ਸੰਪਾਦਕ ਦਾ ਕੰਮ ਕੀਤਾ। ਆਪਣੇ ਜੀਵਨ ਦਾ ਵਡੇਰਾ ਭਾਗ ਸੁਤੰਤਰਤਾ ਸੰਗਰਾਮ ਅਤੇ ਲੋਕ ਲਹਿਰਾਂ ਲਈ ਸਿਧਾਂਤਕ ਸਰਗਰਮੀ ਵਿੱਚ ਗੁਜ਼ਾਰਿਆ| ਦੇਸ਼ ਭਗਤ ਯਾਦਾਗਰ ਹਾਲ ਵਿੱਚ ਰਹਿ ਕੇ ਆਪਣੇ ਵਰਗੇ ਹੀ ਹੋਰਨਾਂ ਸੰਗਰਾਮੀਆਂ ਦੁਆਰਾ ਅਮਲ ਵਿੱਚ ਰਚੇ ਇਤਿਹਾਸ ਨੂੰ ਕਲਮਬੰਦ ਕੀਤਾ। ਇਸ ਕਲਮ ਨਾਲ ਉਹਨਾਂ ਦੀ ਸਿਧਾਂਤਕ ਲਿਖਤ ਦੇ ਪੱਖ ਵਿੱਚ ਮਜ਼ਬੂਤੀ ਅਤੇ ਪਰਪੱਕਤਾ ਆਈ| ਸਹਿੰਸਰਾ ਤੋਂ ਪਹਿਲਾਂ ਵੀ ਅਜਿਹੇ ਲੇਖਕ ਬਹੁਤ ਸਨ ਜਿਹਨਾਂ ਨੇ ਸੰਗਰਾਮੀ ਜੀਵਨ ਵਿੱਚ ਵੀ ਅਹਿਮ ਯੋਗਦਾਨ ਦਿੱਤਾ ਅਤੇ ਕਵਿਤਾਵਾਂ, ਕਹਾਣੀਆਂ ਰਾਹੀਂ ਆਪਣੇ ਜ਼ਿੰਦਗੀ ਦੇ ਅਨੁਭਵ ਵੀ ਪੇਸ਼ ਕੀਤੇ। ਸਹਿੰਸਰਾ ਦੀ ਪਹਿਲੀ ਕਹਾਣੀ ‘ਸਾਈਕਲੋ ਮਸ਼ੀਨ’ ਸੀ ਜੋ ਕਾਫ਼ੀ ਚਰਚਿਤ ਹੋਈ।

ਦਿਹਾਂਤ

ਗੁਰਚਰਨ ਸਿੰਘ ਸਹਿੰਸਰਾ ਦੀ ਮੌਤ 7 ਮਈ, 1979 ਈ. ਨੂੰ ਹੋਈ।

ਲੇਖਕ ਦੀਆਂ ਰਚਨਾਵਾਂ

  1. ਗ਼ਦਰ ਪਾਰਟੀ ਦਾ ਇਤਿਹਾਸ (1961)
  2. ਉਹ ਵੀ ਦਿਨ ਸਨ (1965)
  3. ਡਿੱਠੇ ਸੁਣੇ ਪਠਾਣ (1981)
  4. ਇਤਿਹਾਸਕ ਪਦਾਰਥਵਾਦੀ ਆਲੋਚਨਾ (1976)

ਹਵਾਲੇ

ਫਰਮਾ:ਹਵਾਲੇ