ਆਚਾਰੀਆ ਕ੍ਰਿਪਲਾਨੀ
imported>कन्हाई प्रसाद चौरसिया (added Category:ਜਨਮ 1888 using HotCat) ਦੁਆਰਾ ਕੀਤਾ ਗਿਆ 22:36, 22 ਅਪਰੈਲ 2020 ਦਾ ਦੁਹਰਾਅ
ਜੀਵਟਰਾਮ ਭਗਵਾਨਦਾਸ ਕ੍ਰਿਪਲਾਨੀ (11 ਨਵੰਬਰ 1888 - 19 ਮਾਰਚ 1982) ਆਮ ਮਸ਼ਹੂਰ ਨਾਮ ਆਚਾਰੀਆ ਕ੍ਰਿਪਲਾਨੀ ਭਾਰਤੀ ਸੁਤੰਤਰਤਾ ਅੰਦੋਲਨ ਦੇ ਸੈਨਾਪਤੀ, ਗਾਂਧੀਵਾਦੀ ਸਮਾਜਵਾਦੀ, ਪਰਿਆਵਰਣਵਾਦੀ ਅਤੇ ਰਾਜਨੇਤਾ ਸਨ।
ਉਹਨਾਂ ਦਾ ਅਸਲੀ ਨਾਮ ਜੀਵਟਰਾਮ ਭਗਵਾਨਦਾਸ ਸੀ। ਉਹ ਸੰਨ 1947 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਰਹੇ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ। ਜਦੋਂ ਭਾਵੀ ਪ੍ਰਧਾਨਮੰਤਰੀ ਲਈ ਕਾਂਗਰਸ ਵਿੱਚ ਮਤਦਾਨ ਹੋਇਆ ਤਾਂ ਸਰਦਾਰ ਪਟੇਲ ਦੇ ਬਾਅਦ ਸਭ ਤੋਂ ਜਿਆਦਾ ਮਤ ਉਹਨਾਂ ਨੂੰ ਹੀ ਮਿਲੇ ਸਨ। ਪਰ ਗਾਂਧੀਜੀ ਦੇ ਕਹਿਣ ਉੱਤੇ ਸਰਦਾਰ ਪਟੇਲ ਅਤੇ ਆਚਾਰੀਆ ਕ੍ਰਿਪਲਾਨੀ ਨੇ ਆਪਣਾ ਨਾਮ ਵਾਪਸ ਲੈ ਲਿਆ ਅਤੇ ਜਵਾਹਰ ਲਾਲ ਨਹਿਰੂ ਨੂੰ ਪ੍ਰਧਾਨਮੰਤਰੀ ਬਣਾਇਆ ਗਿਆ।