More actions
ਹਾਜੀ ਮੁਹੰਮਦ ਨੂੰ ਬਾਬਾ ਨੌਸ਼ਾਹ ਗੰਜਬਖਸ਼ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਨੌਸ਼ਾਹੀ ਸਿਲਸਿਲੇ ਨਾਲ ਸੰਬੰਧਿਤ ਸੀ। ਇਸਦਾ ਜਨਮ 1552 ਈ: ਨੂੰ ਹੋਇਆ। ਉਸਦੇ ਪਿਤਾ ਦਾ ਨਾਮ ਸੱਯਦ ਅਲਾਉੱਦੀਨ ਹਸਨ ਹਾਜੀ ਸੀ ਅਤੇ ਮਾਤਾ ਦਾ ਨਾਮ ਬੀਬੀ ਜਿਉਣੀ ਸੀ। ਇਸ ਦਾ ਜਨਮ ਘੱਘਾਂਵਾਲੀ ਫਾਲੀਆ ਦੇ ਜ਼ਿਲ੍ਹਾ ਗੁਜਰਾਤ, ਪੰਜਾਬ ਵਿੱਚ ਹੋਇਆ। ਇਸ ਨੇ ਆਪਣੀ ਜਿੰਦਗੀ ਵਿੱਚ ਸੱਤ ਵਾਰੀ ਹੱਜ ਕੀਤੀ ਸੀ ਜਿਸ ਕਰਕੇ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਇਸ ਦੀ ਬਹੁਤ ਇੱਜਤ ਕਰਦਾ ਸੀ। ਉਹ ਕਿਸੇ ਵੀ ਮੁਹਿੰਮ ਉੱਤੇ ਜਾਣ ਤੋਂ ਪਹਿਲਾਂ ਇਸ ਦਾ ਅਸ਼ੀਰਵਾਦ ਲੈਂਦਾ ਸੀ। ਪੰਜਾਬੀ ਵਿੱਚ ਹਾਜੀ ਨੇ ਇੱਕ ਕਵਿਤਾ ਅਤੇ ਇੱਕ ਵਾਰਤਕ ਦੀ ਪੁਸਤਕ ਲਿਖੀ। ਕਵਿਤਾ ਦੀ ਪੁਸਤਕ ਦਾ ਨਾਮ ਕੁਲੀਆਤ ਨੌਸ਼ਾਹ ਹੈ। ਜਿਸ ਦੇ 906 ਪੰਨੇ ਹਨ। ਇਸ ਵਿੱਚ ਚਾਰ ਹਜ਼ਾਰ ਸ਼ੇਅਰ ਹਨ।
ਰਚਨਾ ਦਾ ਨਮੂਨਾ
ਜੋ ਚਾਹੇ ਜੱਗ ਜੀਵਣਾ ਤਾ ਜਾਗ ਅੰਧਾਰੀ ਰਾਤ,
ਅੰਧੇਰੇ ਮੂੰਹ ਪਾਈਏ ਨੌਸ਼ਾਹ ਆਬਿ -ਹਯਾਤ।