ਹਰਸਾ ਸਿੰਘ ਚਾਤਰ
ਹਰਸਾ ਸਿੰਘ ਚਾਤਰ ਪੰਜਾਬੀ ਦਾ ਇੱਕ ਸਟੇਜੀ ਕਵੀ ਸੀ ਜਿਸਨੂੰ ਉਸਦੇ ਸਮਕਾਲੀ ਸ਼ਾਇਰਾਂ ਵਿੱਚ ਵਾਰਾਂ ਦੇ ਬਾਦਸ਼ਾਹ ਦੇ ਤੌਰ 'ਤੇ ਜਾਣਿਆ ਜਾਂਦਾ ਸੀ ਕਿਉਂਕਿ ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਵਾਰਾਂ ਵਿੱਚ ਹੀ ਹਨ। ਹਮਦਮ ਸ਼ਰਫ, ਧਨੀਰਾਮ ਚਾਤ੍ਰਿਕ, ਬਾਵਾ ਬਲਵੰਤ, ਵਿਧਾਤਾ ਸਿੰਘ ਤੀਰ, ਕਰਤਾਰ ਸਿੰਘ ਬਲੱਗਣ, ਗੁਰਦਿੱਤ ਸਿੰਘ ਕੁੰਦਨ, ਤੇਜਾ ਸਿੰਘ ਦਰਦੀ ਉਸਦੇ ਹਮਰਾਹ ਸ਼ਾਇਰ ਸਨ ਜਿਨਾਂ ਨਾਲ ਹਰਸਾ ਸਿੰਘ ਮੁਸ਼ਾਇਰਿਆਂ ਵਿੱਚ ਭਾਗ ਲੈਂਦਾ ਰਿਹਾ।
ਜੀਵਨ
ਹਰਸਾ ਸਿੰਘ ਚਾਤਰ ਦਾ ਜਨਮ 1901 ਵਿੱਚ ਪਿੰਡ ਰਟੌਲ ਵਿਖੇ ਹੋਇਆ। ਉੁਹਨਾਂ ਦੇ ਪਿਤਾ ਦਾ ਨਾਮ ਵਧਾਵਾ ਸਿੰਘ ਤੇ ਮਾਤਾ ਦਾ ਨਾਮ ਗੰਗੀ ਸੀ। ਉਸਨੇ ਮੁੱਢਲੀ ਵਿੱਦਿਆ ਉਰਦੂ ਫਾਰਸੀ ਭਾਸ਼ਾ ਵਿੱਚ ਮੌਲਵੀ ਫਜ਼ੂਰਦੀਨ ਤੋਂ ਹਾਸਲ ਕੀਤੀ। ਉਸ ਤੋਂ ਬਾਅਦ ਲੰਡਿਆਂ ਦੀ ਪੜ੍ਹਾਈ ਕਰਕੇ ਮੁਨੀਮੀ ਵੀ ਕੀਤੀ। ਕਵਿਤਾ ਦੀ ਚੇਟਕ ਲੱਗਣ ਤੇ ਉਸਨੇ ਵਿਧਾਤਾ ਸਿੰਘ ਤੀਰ ਨੂੰ ਗੁਰੂ ਧਾਰ ਕੇ ਬਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। ਉਸਦੀ ਮਿਹਨਤ ਦਾ ਹੀ ਨਤੀਜਾ ਸੀ ਕਿ ਉਸ ਦੁਆਰਾ ਰਚੀਆਂ ਗਈਆਂ ਵਾਰਾਂ ਸੁਣ ਕੇ ਵੱਡੇ ਵੱਡੇ ਸ਼ਾਇਰ ਵੀ ਦੰਗ ਰਹਿ ਗਏ। ਇਸ ਤੋਂ ਬਾਅਦ ਚਾਤਰ ਮੁਸ਼ਾਇਰਿਆਂ ਦਾ ਸ਼ਿੰਗਾਰ ਬਣ ਗਿਆ ਤੇ ਬਹੁਤ ਸਾਰੇ ਇਨਾਮ, ਸਨਮਾਨ ਹਾਸਲ ਕੀਤੇ।[1]
ਰਚਨਾਵਾਂ
- ਸਿੰਘ ਦੀ ਕਾਰ
 - ਦੋ ਵਾਰਾ
 - ਵਾਰ ਸ਼ਹੀਦ ਊਧਮ ਸਿੰਘ
 - ਕੂਕਿਆਂ ਦੀ- ਵਾਰ
 - ਪ੍ਰਿਥਮ ਭਗੌਤੀ ਕਵਿਤਾਵਾਂ
 - ਲਹੂ ਦੇ ਲੇਖ
 - ਲਹੂ ਦੀਆਂ ਧਾਰਾਂ
 - ਢਾਡੀ ਪ੍ਰਸੰਗ
 - 1965 ਦੇ ਜੰਗ ਦੀ ਵਾਰ
 
ਹਵਾਲੇ
- ↑ ਤੇਗ, ਜਸਬੀਰ ਸਿੰਘ. "ਸਟੇਜੀ ਕਵੀ ਹਰਸਾ ਸਿੰਘ ਚਾਤਰ".