ਫਰਮਾ:Infobox settlement

ਹਨੂੰਮਾਨਗੜ੍ਹ ਭਾਰਤ ਦੇ ਰਾਜਸਥਾਨ ਰਾਜ ਦੇ ਉੱਤਰ ਵਿੱਚ ਵਸਿਆ ਇੱਕ ਇਤਿਹਾਸਕ ਸ਼ਹਿਰ ਹੈ। ਇਹ ਉੱਤਰੀ ਰਾਜਸਥਾਨ ਵਿੱਚ ਘੱਘਰ ਦਰਿਆ ਦੇ ਕੰਢੇ ਉੱਤੇ ਪੈਂਦਾ ਹੈ। ਇਹ ਬੀਕਾਨੇਰ ਤੋਂ 144 ਮੀਲ ਉੱਤਰ-ਪੂਰਬ ਵੱਲ ਵਸਿਆ ਹੋਇਆ ਹੈ। ਇੱਥੇ ਇੱਕ ਪ੍ਰਾਚੀਨ ਕਿਲਾ ਹੈ ਜਿਸਦਾ ਪੁਰਾਨਾ ਨਾਮ ਭਟਨੇਰ ਸੀ।[1] ਭਟਨੇਰ, ਭੱਟੀਨਗਰ ਦਾ ਵਿਗਾੜ ਹੈ, ਜਿਸਦਾ ਅਰਥ ਭੱਟੀ ਅਤੇ ਭੱਟੀਆਂ ਦਾ ਨਗਰ ਹੈ।

ਭੂਗੋਲ

ਹਨੂੰਮਾਨਗੜ੍ਹ ਜ਼ਿਲ੍ਹਾ ਦੇਸ਼ ਦੇ ਗਰਮ ਇਲਾਕਿਆਂ ਵਿੱਚ ਆਉਂਦਾ ਹੈ। ਗਰਮੀਆਂ ਵਿੱਚ ਧੂੜ-ਭਰੀਆਂ ਹਨੇਰੀਆਂ ਅਤੇ ਮਈ-ਜੂਨ ਵਿੱਚ ਲੂ ਚੱਲਦੀ ਹੈ, ਸਿਆਲਾਂ ਵਿੱਚ ਚੱਲਣ ਵਾਲੀ ਠੰਢੀ ਉੱਤਰੀ ਹਵਾਵਾਂ ਨੂੰ ਡੰਫਰ ਕਹਿੰਦੇ ਹਨ। ਗਰਮੀਆਂ ਵਿੱਚ ਇੱਥੇ ਦਾ ਤਾਪਮਾਨ ੪੫ ਡਿਗਰੀ ਸੈਲਸੀਅਸ ਤੋਂ ਵੀ ਉੱਤੇ ਚਲਾ ਜਾਂਦਾ ਹੈ। ਭਾਵੇਂ ਸਰਦੀਆਂ ਵਿੱਚ ਰਾਤਾਂ ਬਹੁਤ ਜ਼ਿਆਦਾ ਠੰਢੀਆਂ ਹੋ ਜਾਂਦੀਆਂ ਹਨ ਅਤੇ ਪਾਰਾ ਸਿਫ਼ਰ ਤੱਕ ਡਿੱਗ ਜਾਂਦਾ ਹੈ। ਜ਼ਿਆਦਾਤਰ ਇਲਾਕਾ ਕੁਝ ਸਾਲ ਪਹਿਲਾਂ ਸੁੱਕਿਆ ਰੇਗਿਸਤਾਨ ਸੀ ਪਰ ਅੱਜਕੱਲ੍ਹ ਕਰੀਬ-ਕਰੀਬ ਸਾਰੇ ਜ਼ਿਲ੍ਹਿਆਂ ਵਿੱਚ ਨਹਿਰਾਂ ਨਾਲ ਸਿੰਜਾਈ ਹੋਣ ਲੱਗੀ ਹੈ।

ਵੇਖਣਜੋਗ ਥਾਂਵਾਂ

  • 1 ਗੁਰਦੁਆਰਾ ਸੁੱਖਾ ਸਿੰਘ ਮਹਿਤਾਬ ਸਿੰਘ - ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਗੁਰਦੁਆਰਾ ਹਰਿਮੰਦਰ ਸਾਹਿਬ,ਅੰਮ੍ਰਿਤਸਰ ਵਿਖੇ ਮੱਸੇ ਰੰਘੜ ਦਾ ਸਿਰ ਕਲਮ ਕਰ ਕੇ ਬੁੱਢਾ ਜੋਹੜ ਪਰਤਦੇ ਵੇਲੇ ਇਸ ਸਥਾਨ ਉੱਤੇ ਰੁਕ ਕੇ ਆਰਾਮ ਕੀਤਾ ਸੀ।
  • 2 ਭਟਨੇਰ - ਹਨੂੰਮਾਨਗੜ੍ਹ ਟਾਊਨ ਵਿਖੇ ਸਥਿਤ ਪ੍ਰਾਚੀਨ ਕਿਲਾ।
  • 3 ਸਿੱਲਾਮਾਤਾ ਮੰਦਰ - ਮੰਨਿਆ ਜਾਂਦਾ ਹੈ ਕਿ ਮੰਦਰ ਵਿੱਚ ਸਥਾਪਤ ਸ਼ਿਲਾ ਦਾ ਪੱਥਰ ਘੱਘਰ ਨਦੀ ਵਿੱਚ ਵਗ ਕੇ ਆਇਆ ਸੀ।
  • 4 ਭਦਰਕਾਲੀ ਮੰਦਰ - ਸ਼ਹਿਰ ਤੋਂ ਕੁਝ ਦੂਰ ਘੱਘਰ ਨਦੀ ਦੇ ਕੰਢੇ ਬਣਿਆ ਪ੍ਰਾਚੀਨ ਮੰਦਰ।

ਹਵਾਲੇ

ਫਰਮਾ:ਹਵਾਲੇ