ਸੜਕਛਾਪ ਸ਼ਾਇਰੀ

ਫਰਮਾ:Infobox book ਸੜਕਛਾਪ ਸ਼ਾਇਰੀ ਪੰਜਾਬੀ ਦੀ ਜਾਣੀ ਪਹਿਚਾਣੀ ਕਵਿਤ੍ਰੀ ਸ਼ਸ਼ੀ ਪਾਲ ਸਮੁੰਦਰਾ ਦਾ ਕਾਵਿ ਸੰਗ੍ਰਹਿ ਹੈ। ਇਹ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਪਬਲੀਕੇਸ਼ਨ ਵਲੋਂ 2015 ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਪ੍ਰਕਿਰਤੀ ਕਾਵਿ ਦੀ ਸੁਰ ਭਾਰੂ ਹੈ। ਇਸ ਵਿੱਚ ਰੁੱਖਾਂ,ਪੰਛੀਆਂ,ਫੁੱਲਾਂ,ਵੇਲਾਂ-ਬੂਟਿਆਂ, ਡੱਡੂਆਂ,ਮੱਛੀਆਂ, ਕੀੜੇ ਮਕੌੜਿਆਂ ਅਤੇ ਹੋਰ ਜੀਆ ਜੰਤ, ਜੋ ਆਮ ਤੌਰ ਤੇ ਕਵਿਤਾ ਦੇ ਵਿਸ਼ੇ ਵਿਚੋਂ ਅਣਗੌਲੇ ਰਹਿ ਜਾਂਦੇ ਹਨ, ਦਾ ਕਾਵਿ ਮਈ ਚਿਤਰਣ ਹੈ। ਇਹ ਕਾਵਿ ਸੰਗ੍ਰਹਿ ਮਨੁੱਖ ਅਤੇ ਕੁਦਰਤ ਦੇ ਸਹਿ-ਹੋਂਦ ਵਾਲੇ ਰਿਸ਼ਤੇ ਦੀ ਬਾਤ ਪਾਉਂਦਾ ਹੈ। ਇਸ ਤੋਂ ਇਲਾਵਾ ਇਸ ਪੁਸਤਕ ਵਿੱਚ ਕਵਿਤ੍ਰੀ ਨੇ ਆਪਣੇ ਪੇਂਡੂ ਜੀਵਨ ਅਨੁਭਵ, ਬਚਪਨ ਦੀਆਂ ਯਾਦਾਂ ਨੂੰ ਵਿਸ਼ਾ ਬਣਾਇਆ ਹੈ। ਇਹ ਪੁਸਤਕ ਗੁਰੁਮੁਖੀ ਅਤੇ ਸ਼ਾਹਮੁਖੀ ਦੋਹਵਾਂ ਪੰਜਾਬੀ ਲਿਪੀਆਂ ਵਿੱਚ ਉਪਲਭਧ ਹੈ।[1]

ਕਾਵਿ ਵੰਨਗੀ

<poem> ਯਾਦ ਰੱਖਦੀ ਹੈ ਉਹ

(ਨਜ਼ਮ)

ਉਸ ਚਿੜੀ ਦਾ ਦਿਲ ਹੀ ਜਾਣੀਏਂ ਜਿਹੜੀ ਤੀਲਾ ਤੀਲਾ ਜੋੜ ਕੇ ਘਰ ਪਾਉਂਦੀ ਹੈ ਅੰਡੇ ਦਿੰਦੀ ਹੈ ਨਿੱਤ ਉਹਨਾ ਤੇ ਬਹਿੰਦੀ ਹੈ ਪਰ ਇੱਕ ਦਿਨ, ਜਦ ਉਹ ਚੋਗਾ ਚੁਗ ਮੁੜਦੀ ਹੈ ਤਾਂ ਆਲ੍ਹਣਾ ਖਾਲੀ ਵੇਖਦੀ ਹੈ ਰੋਂਦੀ ਹੈ, ਫਿਰ, ਉੱਡ ਜਾਂਦੀ ਹੈ ਤੇ ਸ਼ਾਇਦ ਛੇਤੀ ਹੀ ਭੁੱਲ ਜਾਂਦੀ ਹੈ ਇਹ ਤੇ ਯਾਦ ਰੱਖਦੀ ਹੈ: ਰੁੱਖਾਂ ਤੇ ਬਹਿਣਾ, ਗੀਤ ਗਾਉਣਾ, ਪੌਣਾ ਸੰਗ ਉੱਡਣਾ ਚੋਗਾ ਚੁਗਣਾ ਤੇ ਜੀਣਾ. </poem>

ਹਵਾਲੇ