ਸਿੱਖ ਚੈਨਲ

ਭਾਰਤਪੀਡੀਆ ਤੋਂ
imported>Simranjeet Sidhu ਦੁਆਰਾ ਕੀਤਾ ਗਿਆ 10:53, 15 ਮਾਰਚ 2021 ਦਾ ਦੁਹਰਾਅ
Jump to navigation Jump to search

ਫਰਮਾ:Infobox television channel

ਸਿੱਖ ਚੈਨਲ ਇਕ ਯੂਨਾਈਟਿਡ ਕਿੰਗਡਮ- ਅਧਾਰਿਤ, ਫ੍ਰੀ-ਟੂ-ਏਅਰ, ਸਿੱਖੀ -ਅਧਾਰਿਤ ਸੈਟੇਲਾਈਟ ਟੈਲੀਵਿਜ਼ਨ ਚੈਨਲ ਹੈ। ਇਹ ਸੈਟੇਲਾਈਟ ਟੈਲੀਵਿਜ਼ਨ 'ਤੇ ਪੂਰੇ ਯੂਰਪ ਵਿੱਚ ਪ੍ਰਸਾਰਿਤ ਕਰਦਾ ਹੈ ਅਤੇ ਇੰਟਰਨੈਟ ਤੇ ਸਿੱਧਾ ਪ੍ਰਸਾਰਿਤ ਵੀ ਹੁੰਦਾ ਹੈ। ਸਿੱਖ ਚੈਨਲ ਨੇ 13 ਅਪ੍ਰੈਲ 2009 ਨੂੰ ਬ੍ਰਾਈਟ ਹਿੱਟਸ ਦੀ ਥਾਂ ਸਕਾਈ ਚੈਨਲ 840 'ਤੇ ਪ੍ਰਸਾਰਿਤ ਕਰਨਾ ਸ਼ੁਰੂ ਕੀਤਾ ਸੀ।[1] ਸਿੱਖ ਚੈਨਲ ਮੁੱਖ ਤੌਰ 'ਤੇ ਸਿੱਖ ਕੌਮ ਲਈ ਸਿੱਖਿਆ ਅਤੇ ਧਾਰਮਿਕ ਪ੍ਰੋਗਰਾਮਾਂ ਤੇ ਕੇਂਦਰਿਤ ਹੈ।[2] ਇਹ ਬਰਮਿੰਘਮ ਦੇ ਏਸਟਨ ਖੇਤਰ ਵਿਚ ਇਕ ਸਟੂਡੀਓ ਤੋਂ ਕੰਮ ਕਰਦਾ ਹੈ।

ਸਿੱਖ ਚੈਨਲ ਦੀ ਸਥਾਪਨਾ ਦਵਿੰਦਰ ਸਿੰਘ ਬੱਲ ਦੁਆਰਾ ਅਪ੍ਰੈਲ 2009 ਵਿੱਚ ਟੀਵੀ ਲੀਗਲ ਲਿਮਟਿਡ ਦੁਆਰਾ ਕੀਤੀ ਗਈ ਸੀ।[3] ਟੀਵੀ ਲੀਗਲ ਨੇ ਦਾਨ ਪ੍ਰਵਾਨ ਕਰਨ ਲਈ ਸਿੱਖ ਚੈਨਲ ਕਮਿਊਨਟੀ ਬਰਾਡਕਾਸਟਿੰਗ ਕੰਪਨੀ ਲਿਮਟਿਡ ਬਣਾਈ, ਜੋ ਪ੍ਰਸਾਰਣ ਅਤੇ ਪ੍ਰੋਗ੍ਰਾਮਿੰਗ ਖਰਚਿਆਂ ਦੀ ਅਦਾਇਗੀ ਲਈ ਵਰਤੀ ਜਾਂਦੀ ਹੈ।[4] ਸਿੱਖ ਚੈਨਲ ਕਮਿਊਨਟੀ ਬਰਾਡਕਾਸਟਿੰਗ ਕੰਪਨੀ ਲਿਮਟਿਡ 25 ਸਤੰਬਰ 2009 ਨੂੰ ਇੱਕ ਰਜਿਸਟਰਡ ਕਮਿਊਨਟੀ ਹਿੱਤ ਕੰਪਨੀ ਬਣ ਗਈ ਅਤੇ 2 ਜੂਨ 2010 ਨੂੰ ਰਜਿਸਟਰਡ ਚੈਰਿਟੀ ਬਣ ਗਈ।[5] [6] ਦਸੰਬਰ 2012 ਵਿੱਚ ਟੀਵੀ ਲੀਗਲ ਲਿਮਟਿਡ ਨੇ ਚੈਨਲ ਦਾ ਟੈਲੀਵਿਜ਼ਨ ਪ੍ਰਸਾਰਣ ਲਾਇਸੰਸ ਸਿੱਖ ਚੈਨਲ ਕਮਿਊਨਟੀ ਇੰਟਰਸਟ ਕੰਪਨੀ ਲਿਮਟਿਡ ਵਿੱਚ ਤਬਦੀਲ ਕਰ ਦਿੱਤਾ।[7]

18 ਅਪ੍ਰੈਲ 2013 ਨੂੰ, ਚੈਨਲ ਏਸ਼ੀਅਨ ਟੈਲੀਵੀਜ਼ਨ ਨੈਟਵਰਕ ਨਾਲ ਇੱਕ ਵਿਸ਼ੇਸ਼ ਲਾਇਸੈਂਸ ਸਮਝੌਤੇ ਦੁਆਰਾ "ਏ.ਟੀ.ਐਨ. ਸਿੱਖ ਚੈਨਲ" ਵਜੋਂ ਕਨੇਡਾ ਵਿੱਚ ਲਾਂਚ ਹੋਇਆ।[8]

ਇਹ ਵੀ ਵੇਖੋ

ਹਵਾਲੇ

ਫਰਮਾ:ਹਵਾਲੇ

ਬਾਹਰੀ ਲਿੰਕ

  1. "Brit Hits TV makes way for The Sikh Channel". Biz Asia. 10 April 2009. Archived from the original on 15 April 2009.
  2. "Sikh Channel launches this month". Biz Asia. 5 April 2009. Archived from the original on 16 April 2009.
  3. "Owner of The Sikh Channel fined". Biz Asia. 26 February 2010.
  4. "Broadcast Bulletin Issue number 162 19/07/10". Ofcom. 19 July 2010.
  5. "Certificate of incorporation of a community interest company". Sikh Channel. Retrieved 7 September 2010.
  6. "Ofcom clears The Sikh Channel on appeals". Biz Asia. 19 July 2010.
  7. "Television Broadcast Licensing Update December 2012". Ofcom. Retrieved 8 January 2013.
  8. "Canada's ATN boosts Punjabi TV offer". Rapid TV News. 23 April 2013.