ਫਰਮਾ:Infobox language ਸਿੰਧੀ ਭਾਸ਼ਾ ਇਤਿਹਾਸਿਕ ਸਿੰਧ ਖੇਤਰ ਦੇ ਸਿੰਧੀ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਪਾਕਿਸਤਾਨ ਵਿੱਚ 53,410,910 ਲੋਕਾਂ ਅਤੇ ਭਾਰਤ ਵਿੱਚ ਤਕਰੀਬਨ 5,820,485 ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਪਾਕਿਸਤਾਨ ਦੇ ਸਿੰਧ ਸੂਬੇ ਦੀ ਆਧਿਕਾਰਿਕ ਭਾਸ਼ਾ ਹੈ। ਭਾਰਤ ਵਿੱਚ, ਸਿੰਧੀ ਅਨੁਸੂਚਿਤ ਆਧਿਕਾਰਿਕ ਤੌਰ ਉੱਤੇ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਭਾਸ਼ਾਵਾਂ ਵਿੱਚੋਂ ਇੱਕ ਹੈ। ਵਿਦੇਸ਼ ਵਿੱਚ ਤਕਰੀਬਨ 26 ਲੱਖ ਸਿੰਧੀ ਹਨ।


ਉਪ-ਬੋਲੀਆਂ

ਸਿੰਧੀ ਦੀਆਂ ਉਪ-ਬੋਲੀਆਂ ਵਿਚੋਲੀ, ਲਾਰੀ, ਲਾਸੀ, ਕਾਠੀਆਵਾੜੀ ਕੱਛੀ, ਥਾਰੇਲੀ, ਮਚਾਰੀਆ, ਦੁਕਸਲੀਨੂ ਅਤੇ ਮੁਸਲਿਮ ਸਿੰਧੀ ਹਨ।[1] ਸਿੰਧੀ ਦੀ 'ਸਰਾਇਕੀ' ਉਪ-ਬੋਲੀ ਦੱਖਣੀ ਪੰਜਾਬ ਵਿੱਚ ਬੋਲੀ ਜਾਣ ਵਾਲੀ ਸਰਾਇਕੀ ਤੋਂ ਵੱਖਰੀ ਹੈ।[2][3] ਇਹੋ ਜਿਹੀਆਂ ਉਪਬੋਲੀਆਂ ਨੂੰ ਹੁਣ 'ਸਿਰੋਲੀ' ਕਿਹਾ ਜਾਂਦਾ ਹੈ।ਫਰਮਾ:Sfn

ਭਾਸ਼ਾ-ਨਮੂਨਾ

ਇਹ ਸਤਰਾਂ ਸਿੰਧੀ ਵਿਕੀਪੀਡੀਆ ਉੱਤੇ ਸਿੰਧੀ ਭਾਸ਼ਾ ਬਾਰੇ ਲਿਖਿਆ ਹੋਈਆਂ ਹਨ:

ਸਿੰਧੀ-ਅਰਬੀ ਲਿਪੀ: ਫਰਮਾ:Lang

ਦੇਵਨਾਗਰੀ ਲਿਪੀ: ਫਰਮਾ:Lang

ਗੁਰਮੁਖੀ ਲਿਪੀ: ਸਿੰਧੀ ਬੋਲੀ ਇੰਡੋ ਯੂਰਪੀ ਖ਼ਾਨਦਾਨ ਸਾਂ ਤਾਲੁਕ਼ ਰਖੰਦੜ ਆਰਿਆਈ ਬੋਲੀ ਆਹੇ, ਜਿਂਹਨ ਤੇ ਕੁਝ ਦਰਾਵੜੀ ਅਹੁਙਾਣ ਪਣ ਮੌਜੂਦ ਆਹਿਨੀ। ਹਿਨ ਵਕ਼ਤੂ ਸਿੰਧੀ ਬੋਲੀ ਸਿੰਧ ਜੀ ਮੁਖ ਬੋਲੀ ਏਂ ਦਫ਼ਤਰੀ ਜ਼ਬਾਨ ਆਹੇ।

ਹਵਾਲੇ

ਫਰਮਾ:ਹਵਾਲੇ ਫਰਮਾ:ਭਾਰਤੀ ਭਾਸ਼ਾਵਾਂ