ਸ਼ਾਂਤ ਦੀ ਰਸਮ ਵਿਆਹ ਦੀ ਰਸਮ ਹੈ। ਇਹ ਰਸਮ ਮਾਮੇ ਵੱਲੋਂ ਭਾਣਜੇ/ ਭਾਣਜੀ ਦੇ ਵਿਆਹ ਤੇ ਅਦਾ ਕੀਤੀ ਜਾਂਦੀ ਹੈ। ਇਹ ਪੂਜਾ ਵਿਆਹ ਤੋਂ ਪਹਿਲਾਂ 9 ਗ੍ਰਹਿਆਂ ਨੂੰ ਸ਼ਾਂਤ ਕਰਨ ਵਾਸਤੇ ਕੀਤੀ ਜਾਂਦੀ ਹੈ ਤਾਂ ਕਿ ਵਿਆਹ ਬਿਨਾਂ ਕਿਸੇ ਅੜਚਣ ਦੇ ਸੰਪੂਰਣ ਹੋਵੇ। ਵਿਆਹ ਸਮੇਂ ਗ੍ਰਹਿ ਸ਼ਾਂਤ ਰਹਿਣ ਇਸ ਲਈ ਇਹ ਰਸਮ ਕੀਤੀ ਜਾਂਦੀ ਹੈ। ਇਸ ਲਈ ਇਸ ਨੂੰ ਇਸ ਨੂੰ ਸ਼ਾਂਤ ਦੀ ਰਸਮ ਕਹਿੰਦੇ ਹਨ। ਇਸ ਰਸਮ ਲਈ ਪੰਡਿਤ ਨੂੰ ਗਊ ਜਾਂ ਪੈਸੇ ਦਾਨ ਦਿਤੇ ਜਾਂਦੇ ਹਨ। ਇਸ ਰਸਮ ਨੂੰ ਅਦਾ ਕਰਨ ਸਮੇਂ ਗੀਤ ਵੀ ਗਾਏ ਜਾਂਦੇ ਹਨ।[1]

ਹਵਾਲੇ

ਫਰਮਾ:ਹਵਾਲੇ

  1. ਕਹਿਲ, ਹਰਕੇਸ਼ ਸਿੰਘ, ਪੰਜਾਬੀ ਵਿਰਸਾ ਕੋਸ਼,