ਸਰਬਾਨੰਦਾ ਸੋਨੋਵਾਲ

ਫਰਮਾ:Infobox Politician ਸਰਬਾਨੰਦਾ ਸੋਨੋਵਾਲ ਇੱਕ ਭਾਰਤੀ ਸਿਆਸਤਦਾਨ ਹੈ। ਉਹ ਮਈ 2016 ਵਿੱਚ ਆਸਾਮ ਦਾ ਮੁੱਖ ਮੰਤਰੀ ਬਣਿਆ। ਇਸ ਤੋਂ ਪਹਿਲਾਂ ਉਹ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਸਪੋਰਟਸ ਅਤੇ ਅਫੇਅਰਸ ਲਈ ਯੂਨੀਅਨ ਮੰਤਰੀ ਅਤੇ ਏਨਟਰਪ੍ਰੈਨਯੋਰਸ਼ਿਪ ਅਤੇ ਹੁਨਰ ਵਿਕਾਸ ਮੰਤਰੀ ਵੀ ਰਿਹਾ। ਉਹ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੈ।[1][2]

ਉਹ ਅਸਾਮ ਵਿੱਚ ਲਖੀਮਪੁਰ ਲੋਕ ਸਭਾ ਚੋਣ ਹਲਕੇ ਤੋਂ 16ਵੀਂ ਲੋਕ ਸਭਾ ਦਾ ਮੈਂਬਰ ਬਣਿਆ। ਇਸ ਤੋਂ ਪਹਿਲਾਂ ਉਹ ਆਸਾਮ ਵਿੱਚ ਬੀਜੇਪੀ ਦਾ ਪ੍ਰਧਾਨ ਵੀ ਰਿਹਾ[3][4][5]। ਉਹ ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਦਾ ਵੀ ਮੈਂਬਰ ਸੀ। ਉਹ 1992 ਤੋਂ 1999 ਤੱਕ ਆਲ ਆਸਾਮ ਸਟੂਡੈਂਟਸ ਯੂਨੀਅਨ ਦਾ ਪ੍ਰਧਾਨ ਸੀ।[6] ਜਨਵਰੀ 2011 ਤੱਕ ਉਹ ਅਸੋਮ ਗਾਨਾ ਪਰਿਸ਼ਦ ਨਾਂ ਦੀ ਆਸਾਮੀ ਪਾਰਟੀ ਦਾ ਮੈਂਬਰ ਸੀ, ਪਰ ਉਹ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਿਆ।[7]

ਹਵਾਲੇ