ਵਿਆਹ ਦਾ ਇਹ ਰੂਪ ਪੰਜਾਬ ਵਿੱਚ ਪਰਚਲਿਤ ਹੈ। ਇਹ ਰੂਪ ਵਿਆਹ ਲਈ ਕੁੜੀਆਂ ਦੀ ਘਾਟ ਕਾਰਨ ਪੈਦਾ ਹੋਇਆ। ਇਹ ਵਿਆਹ ਉਹ ਲੋਕੀਂ ਕਰਦੇ ਹਨ ਜਿਹਨਾਂ ਦੀ ਆਰਥਿਕ ਹਾਲਤ ਭੈੜੀ ਹੁੰਦੀ ਹੈ।[1] ਮਾੜੀ ਆਰਥਿਕ ਹਾਲਤ ਕਾਰਨ ਪੁੰਨ ਦਾ ਵਿਆਹ ਸੰਭਵ ਨਹੀਂ ਹੋ ਸਕਦਾ ਹੁੰਦਾ। ਵੱਟੇ ਦੇ ਵਿਆਹ ਵਿੱਚ ਇੱਕ ਪਰਿਵਾਰ ਆਪਣੀ ਧੀ ਦੂਜੇ ਪਰਿਵਾਰ ਨੂੰ ਦੇ ਦਿੰਦਾ ਹੈ ਅਤੇ ਉਹਨਾਂ ਦੀ ਧੀ ਆਪਣੇ ਮੁੰਡੇ ਲਈ ਲਈ ਲੈਂਦਾ ਹੈ। ਇਸਨੂੰ ਸਿੱਧਾ ਵੱਟਾ ਆਖਦੇ ਹਨ। ਕਈ ਵਾਰ ਵੱਟਾਂ ਅਸਿੱਧੇ ਢੰਗ ਨਾਲ ਕੀਤਾ ਜਾਂਦਾ ਹੈ। ਉਸ ਵਿੱਚ ਤਿੰਨ ਧਿਰਾਂ ਸ਼ਾਮਿਲ ਹੋ ਜਾਂਦੀਆਂ ਹਨ। ਇਸ ਵਿਆਹ ਉੱਪਰ ਘੱਟ ਖਰਚਾ ਕੀਤਾ ਜਾਂਦਾ ਹੈ। ਜੇ ਖਰਚਾ ਨਾ ਵੀ ਕਰਨਾ ਹੋਵੇ ਤਾਂ ਬਿਨਾਂ ਖਰਚਾ ਸਾਰ ਲਿਆ ਜਾਂਦਾ ਹੈ।

ਹੋਰ ਵੇਖੋ

ਹਵਾਲੇ

  1. ਪ੍ਰੋ. ਬਲਬੀਰ ਸਿੰਘ ਪੂਨੀ. ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ. p. 66.