ਚੰਦਰ ਰਾਜੇਸਵਰ ਰਾਓ (ਤੇਲੁਗੂ: చండ్ర రాజేశ్వరరావు,1915–1994) ਅਜ਼ਾਦੀ ਸੰਗਰਾਮੀਏ,[1] ਤਿਲੰਗਾਨਾ ਅੰਦੋਲਨ (1946–1951) ਦੇ ਪ੍ਰਮੁੱਖ ਆਗੂਆਂ ਵਿੱਚੋਂ ਇੱਕ, ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਇੱਕ ਪ੍ਰਮੁੱਖ ਨੇਤਾ ਸਨ। ਉਹ 1964 ਤੋਂ 1992 ਤੱਕ ਅਠਾਈ ਸਾਲ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਰਹੇ। ਬੀਮਾਰ ਹੋਣ ਕਰ ਕੇ ਉਨ੍ਹਾਂ ਇਹ ਜੁੰਮੇਵਾਰੀ ਛੱਡ ਦਿੱਤੀ ਸੀ।[2][3]

ਜ਼ਿੰਦਗੀ

ਰਾਜੇਸਵਰ ਰਾਓ ਦਾ ਜਨਮ 6 ਜੂਨ 1914 ਨੂੰ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਮੰਗਲਾਪੁਰਮ ਪਿੰਡ ਵਿਚ ਹੋਇਆ ਸੀ। ਰਾਓ ਤੇਲਗੂ ਕੌਮੀਅਤ ਦੇ ਇੱਕ ਅਮੀਰ ਕਿਸਾਨ ਪਰਿਵਾਰ ਵਿੱਚੋਂ ਸੀ। ਉਸਨੇ ਪਹਿਲਾਂ ਮਾਛੀਲੀਪਟਨਮ ਵਿਚ ਹਿੰਦੂ ਹਾਈ ਸਕੂਲ ਵਿਚ ਪੜ੍ਹਾਈ ਕੀਤੀ। ਫਿਰ ਉਸ ਨੇ ਵਾਰਾਣਸੀ ਵਿਚ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਵਿਸ਼ਾਖਾਪਟਨਮ ਮੈਡੀਕਲ ਕਾਲਜ ਤੋਂ ਮੈਡੀਕਲ ਸਿੱਖਿਆ ਪ੍ਰਾਪਤ ਕੀਤੀ। ਉਹ 1931 ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਵਿੱਚ ਸ਼ਾਮਲ ਹੋ ਗਿਆ ਅਤੇ 1943 ਤੋਂ 1952 ਤੱਕ ਆਧਰਾ ਸੂਬੇ ਦੇ ਸੀਪੀਆਈ ਕਮੇਟੀ ਦਾ ਸਕੱਤਰ ਰਿਹਾ।

ਇਹ ਵੀ ਦੇਖੋ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ ਫਰਮਾ:ਅਜ਼ਾਦੀ ਘੁਲਾਟੀਏ