ਰਾਗ ਵਡਹੰਸ
imported>Nachhattardhammu (added Category:ਸੰਗੀਤ using HotCat) ਦੁਆਰਾ ਕੀਤਾ ਗਿਆ 19:47, 19 ਜੂਨ 2014 ਦਾ ਦੁਹਰਾਅ
ਵਡਹੰਸ ਰਾਗ ਖਮਾਚ-ਠਾਟ ਦਾ ਰਾਗ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਕ 557-594 ਤਕ ਇਸ ਰਾਗ ਦੀ ਬਾਣੀ ਅੰਕਿਤ ਹੈ। ਇਸ ਦੇ ਗਾਉਣ ਦਾ ਸਮਾਂ ਦੁਪਹਿਰ ਸਮੇਂ ਜਾਂ ਰਾਤ ਦਾ ਦੂਜਾ ਪਹਿਰ ਮੰਨਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਰਾਗ-ਬੱਧ ਬਾਣੀ ਵਿੱਚ ਇਸ ਰਾਗ ਦਾ ਨੰਬਰ ਅੱਠਵਾਂ ਹੈ। ਇਸ ਰਾਗ ਦੀ ਸਮੁੱਚੀ ਬਾਣੀ ਵਿੱਚ ਕੁੱਲ 24 ਚਉਪਦੇ, 2 ਅਸ਼ਟਪਦੀਆਂ, 17 ਛੰਤ, 9 ਅਲਾਹਣੀਆਂ ਅਤੇ ਇੱਕ ਵਾਰ ਮਹਲਾ 4 ਦਰਜ ਹੈ। ਫਰਮਾ:ਅੰਤਕਾ ਫਰਮਾ:ਗੁਰਬਾਣੀ