ਫਰਮਾ:Infobox writer ਰਘੁਬੀਰ ਢੰਡ (1934 - 1990) ਪੰਜਾਬੀ ਦਾ ਉੱਘਾ ਕਹਾਣੀਕਾਰ ਅਤੇ ਲੇਖਕ ਸੀ।

ਜੀਵਨੀ

ਰਘੁਬੀਰ ਢੰਡ ਦਾ ਜਨਮ ਭਾਰਤ ਦੇ ਜ਼ਿਲ੍ਹਾ ਸੰਗਰੂਰ (ਪੰਜਾਬ) ਵਿੱਚ ਹੋਇਆ ਸੀ। ਉਸ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਇਤਿਹਾਸ ਵਿੱਚ ਆਪਣੀ ਐਮ ਏ ਕੀਤੀ ਸੀ ਅਤੇ ਜਲਦੀ ਹੀ 1960 ਦੇ ਸ਼ੁਰੂ ਵਿੱਚ ਉਹ ਇੰਗਲੈਂਡ ਚਲਾ ਗਿਆ। ਉਥੇ ਲੀਡਸ ਯੂਨੀਵਰਸਿਟੀ ਤੋਂ ਸਿੱਖਿਆ ਵਿੱਚ ਗਰੈਜੂਏਟ ਦੀ ਆਪਣੀ ਡਿਗਰੀ ਪ੍ਰਾਪਤ ਕਰਨ ਦੇ ਬਾਅਦ ਉਹ ਅਧਿਆਪਕ ਵਜੋਂ ਕੰਮ ਕਰਨ ਲੱਗ ਪਿਆ। ਇੱਕ ਲੇਖਕ ਦੇ ਤੌਰ ਤੇ ਮੁਕਾਬਲਤਨ ਥੋੜ੍ਹੇ ਕੈਰੀਅਰ ਦੇ ਦੌਰਾਨ, ਉਸ ਨੇ ਕਹਾਣੀਆਂ ਦੇ ਪੰਜ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ। ਉਸ ਦੀਆਂ ਕੁਝ ਹੋਰ ਲਿਖਤਾਂ ਮਰਨ ਉੱਪਰੰਤ ਪ੍ਰਕਾਸ਼ਿਤ ਹੋਈਆਂ ਹਨ।

ਲਿਖਤਾਂ

  • ਬੋਲੀ ਧਰਤੀ [1]
  • ਉਸ ਪਾਰ
  • ਕਾਇਆ ਕਲਪ
  • ਕੁਰਸੀ
  • ਸ਼ਾਨੇ-ਪੰਜਾਬ
  • ਕਾਲੀ ਨਦੀ ਦਾ ਸੇਕ
  • ਰਿਸ਼ਤਿਆਂ ਦੀ ਯਾਤਰਾ
  • ਉਮਰੋਂ ਲੰਮੀ ਬਾਤ
  • ਵੈਨਕੂਵਰ ਵਿੱਚ ਇੱਕੀ ਦਿਨ

ਹਵਾਲੇ

ਫਰਮਾ:ਹਵਾਲੇ