ਮੇਰੀ ਮਿੱਟੀ, ਮੇਰੇ ਰਾਹ
ਮੇਰੀ ਮਿੱਟੀ, ਮੇਰੇ ਰਾਹ, ਪੰਜਾਬ ਦੇ ਬਸ਼ੇਸ਼ਰ ਪੁਰ ਪਿੰਡ ਦੇ ਜੰਮਪਲ ਅਤੇ ਅਜਕਲ ਬਰਤਾਨੀਆ ਵਿਚ ਵੱਸਦੇ ਪੰਜਾਬੀ ਦੇ ਸ਼ਾਇਰ ਡਾ.ਲੋਕ ਰਾਜ ਰਚਿਤ ਕਾਵਿ ਸੰਗ੍ਰਿਹ ਹੈ । ਇਹ ਸੰਗ੍ਰਹਿ ਕੁੰਭ ਪਬਲੀਕੇਸ਼ਨ ਵੱਲੋਂ 2015 ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ । ਇਸ ਕਾਵਿ-ਪੁਸਤਕ ਵਿੱਚ ਦੋਵਾਂ ਪੰਜਾਬਾਂ ਦੀ ਸਾਂਝ , ਪੰਜਾਬ ਦੇ ਪਿੰਡਾਂ ਥਾਂਵਾਂ ,ਨਿਮਨ ਵਰਗਾਂ ਨਾਲ ਹੁੰਦੀ ਵਿਤਕਰੇਬਾਜ਼ੀ ਅਤੇ ਹੋਰ ਕਈ ਸਮਾਜਕ-ਆਰਥਿਕ ਸਰੋਕਾਰਾਂ ਨਾਲ ਸੰਬਧਤ ਵਿਸ਼ਿਆਂ ਨੂੰ ਪੇਸ਼ ਕੀਤਾ ਗਿਆ ਹੈ । ਇਹ ਕਾਵਿ ਸੰਗ੍ਰਹਿ 27 ਜੁਲਾਈ 2015 ਨੂੰ ਚੰਡੀਗੜ੍ਹ ਪ੍ਰੈਸ ਕਲੱਬ, ਵਿਖੇ ਰਲੀਜ਼ ਕੀਤਾ ਗਿਆ ।
ਕਾਵਿ ਵੰਨਗੀ
<poem> ਨਫ਼ਰਤ ਅੰਨ੍ਹੀ ਨਹੀ ਹੁੰਦੀ
(ਨਜ਼ਮ) 1
ਝੂਠ ਹੈ ਕਿ ਨਫਰਤ ਅੰਨ੍ਹੀ ਹੁੰਦੀ ਹੈ ਨਫ਼ਰਤ ਦੀ ਤਾਂ ਨਜ਼ਰ ਬਹੁਤ ਤੇਜ਼ ਹੁੰਦੀ ਹੈ ਇਸ ਨੂੰ ਪੂਰੀ ਪਛਾਣ ਹੈ ਕਿਸ ਨੂੰ ਜਲਾਉਣਾ ਹੈ ਕਿਸਦੇ ਗਲ 'ਚ ਬਲਦਾ ਟਾਇਰ ਪਾਉਣਾ ਹੈ ਕਿਸਨੂੰ ਝੁੱਗੀ ਸਮੇਤ ਸਾੜਨਾ ਹੈ ਤੇ ਕਿਸ ਗਰਭਵਤੀ ਦਾ ਪੇਟ ਤਲਵਾਰ ਨਾਲ ਪਾੜਨਾ ਹੈ ਕਿਸਨੂੰ ਬੱਸ 'ਚੋਂ ਉਤਰ ਕੇ ਗੋਲੀਆਂ ਨਾਲ ਛਲਨੀ ਕਰਨਾ ਹੈ .... </poem> <poem> ਬਦਲਿਆ ਕੀ ਹੈ ?
(ਨਜ਼ਮ) 2
ਆਦਿਵਾਸੀ ਸਿਰਫ ਜੰਗਲਾਂ ਵਿੱਚ ਹੀ ਨਹੀ ਰਹਿੰਦੇ ਪਿੰਡਾਂ ਤੇ ਸ਼ਹਿਰਾਂ 'ਚ ਵੀ ਨੇ ਬਾਕੀਆਂ ਦਾ ਗੰਦ ਢੋਂਦੇ ਕੂੜਾ ਕਰਕਟ ਸਾਫ਼ ਕਰਦੇ ਪਿੰਡ ਦੇ ਸਾਰੇ ਮਰੇ ਪਸ਼ੂਆਂ ਦਾ ਅੰਤਿਮ ਕਿਰਿਆ ਕਰਮ ਕਰਦੇ ..... </poem>