ਮੂਲ ਮੰਤਰ ਗੁਰਬਾਣੀ ਦਾ ਮੂਲ ਅਧਾਰ ਹੈ। ਇਹ ਗੁਰੂ ਨਾਨਕ ਦੇਵ ਦਾ ਪਹਿਲਾ ਕਲਾਮ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸਫ਼ੇ ’ਤੇ ਜਪੁਜੀ ਸਾਹਿਬ ਤਹਿਤ ਦਰਜ ਹੈ।[1]

ਮੂਲ ਮੰਤਰ
ਮੂਲ ਮੰਤਰ

ਮੂਲ ਮੰਤਰ ਨਾਵਾਂ (nouns) ਅਤੇ ਵਿਸ਼ੇਸ਼ਣਾਂ (adjectives) ਤੋਂ ਬਣਿਆ ਹੈ। ਇਸ ਵਿੱਚ ਕਿਰਿਆਵਾਂ (verbs) ਅਤੇ ਪੜਨਾਂਵਾਂ (pronouns) ਦੀ ਵਰਤੋਂ ਨਹੀਂ ਕੀਤੀ ਗਈ।

ਲਿਖਤ

 
ਗੁਰੂ ਗੋਬਿੰਦ ਸਿੰਘ ਦੇ ਮੂਲ ਮੰਤਰ ਵਾਲਾ ਆਦਿ ਗ੍ਰੰਥ ਫੋਲੀਓ

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥

ਖ਼ੁਲਾਸਾ

“ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਕਾਇਨਾਤ ਦਾ ਰਚਣਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਭੈ (ਡਰ) ਤੋਂ ਰਹਿਤ ਹੈ, ਵੈਰ ਰਹਿਤ ਹੈ, ਜਿਸ ਦਾ ਸਰੂਪ ਕਾਲ਼ ਤੋਂ ਪਰ੍ਹੇ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ।” (ਪ੍ਰੋ. ਸਾਹਿਬ ਸਿੰਘ)

ਸਿੱਖੀ ਵਿੱਚ ਪਰਮਾਤਮਾ ਬਾਰੇ Monotheism ਨਾਲ ਜੁੜਿਆ ਹੋਇਆ ਦਰਸ਼ਨ ਹੈ। ਜਿਸਦੇ ਚਲਦੇ ਇਹ ਸਪਸ਼ਟ ਹੁੰਦਾ ਹੈ ਕਿ ਪਰਮਾਤਮਾ ਤੋਂ ਸਭ ਕੁੱਝ ਹੈ ਪਰ ਸਭ ਕੁੱਝ ਪਰਮਾਤਮਾ ਨਹੀਂ।

ਸਿੱਖੀ ਦੇ ਇਸ ਦ੍ਰਿਸ਼ਟੀਕੋਣ ਨੂੰ ਹਿੰਦੂ ਮਤ ਦੇ Monoism ਨਾਲ਼ੋਂ ਵੱਖ ਇਬਰਾਨੀ ਮਤਾਂ ਦੇ ਕਰੀਬ ਦਾ ਦਰਸ਼ਨ ਮੰਨਿਆ ਜਾਂਦਾ ਹੈ ਅਤੇ ਮੂਲ ਮੰਤਰ ਵਿੱਚ ਪੇਸ਼ ਕੀਤਾ ਹੋਇਆ ਪਰਮਾਤਮਾ ਦਾ ਸਰੂਪ Monothiesm ਦੇ ਭਾਵ ਨੂੰ ਕੁਝ ਵੱਖਰੇ ਅੰਦਾਜ਼ ਨਾਲ਼ ਸਮਝਾਉਣ ਵੱਲ ਇਸ਼ਾਰਾ ਕਰਦਾ ਪ੍ਰਤੀਤ ਹੁੰਦਾ ਹੈ।

ਇਹ ਵੀ ਵੇਖੋ

ਹਵਾਲੇ

ਫਰਮਾ:ਹਵਾਲੇ ਫਰਮਾ:ਗੁਰਬਾਣੀ ਫਰਮਾ:ਸਿੱਖੀ