ਮਾਘ
ਮਾਘ ਨਾਨਕਸ਼ਾਹੀ ਜੰਤਰੀ ਦਾ ਗਿਆਰਵਾਂ ਮਹਿਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਜਨਵਰੀ ਅਤੇ ਫ਼ਰਵਰੀ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ 30 ਦਿਨ ਹੁੰਦੇ ਹਨ। ਬਸੰਤ ਰੁੱਤ ਦਾ ਸਵਾਗਤ ਮਾਘ ਮਹੀਨੇ ਵਿੱਚ ਕੀਤਾ ਜਾਂਦਾ ਹੈ।
ਗੁਰੂ ਨਾਨਕ ਦੇ ‘ਬਾਰਾਮਾਹ’ ਵਿੱਚ
<poem> ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ॥ ਸਾਜਨ ਸਹਜਿ ਮਿਲੇ ਗਿਣ ਗਹਿ ਅੰਕ ਸਮਾਨਿਆ॥ ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ॥ ਗੰਗ ਜਮਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ॥ ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ॥ ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ॥ </poem>[1]
ਇਸ ਮਹੀਨੇ ਦੇ ਮੁੱਖ ਦਿਨ
ਜਨਵਰੀ
- 13 ਜਨਵਰੀ (1 ਮਾਘ) - ਮਾਘ ਮਹੀਨੇ ਦੀ ਸ਼ੁਰੂਆਤ
- 31 ਜਨਵਰੀ (19 ਮਾਘ) - ਜਨਮ ਗੁਰੂ ਹਰਿਰਾਏ ਜੀ
ਫ਼ਰਵਰੀ
- 11 ਫ਼ਰਵਰੀ (30 ਮਾਘ) - ਜਨਮ ਸਾਹਿਜ਼ਾਦਾ ਅਜੀਤ ਸਿੰਘ ਜੀ
- 12 ਫ਼ਰਵਰੀ (1 ਫੱਗਣ) - ਮਾਘ ਮਹਿਨੇ ਦਾ ਅੰਤ ਅਤੇ ਫੱਗਣ ਦੀ ਸ਼ੁਰੂਆਤ
ਬਾਹਰੀ ਕੜੀ
ਹਵਾਲੇ
- ↑ ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ. "ਸ੍ਰੀ ਗੁਰੂ ਗਰੰਥ ਦਰਪਨ". p. 1109. Archived from the original on 2013-10-27. Retrieved 2013-01-19.