ਮਲਵਈ
ਮਲਵਈ ਉਪ-ਬੋਲੀ ਸਤਲੁਜ ਦੇ ਪਾਰਲੇ ਇਲਾਕੇ ਜਿਵੇਂ ਫ਼ਿਰੋਜ਼ਪੁਰ, ਲੁਧਿਆਣਾ, ਪਟਿਆਲਾ, ਫ਼ਰੀਦਕੋਟ, ਬਠਿੰਡਾ, ਮਾਨਸਾ, ਮੋਗਾ ਅਤੇ ਸੰਗਰੂਰ ਦੇ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇੱਥੇ ਵ ਦੀ ਥਾਂ ਤੇ ਮ ਵਰਤਿਆ ਜਾਂਦਾ ਹੈ। ਜਿਵੇਂ ਤੀਵੀਂ ਨੂੰ ਤੀਮੀ ਅਤੇ ਜਾਵਾਂਗਾ ਨੂੰ ਜਾਮਾਗਾ ਆਦਿ। ਦਰਿਆਵਾਂ, ਪਹਾੜਾਂ ਅਤੇ ਬਿਖੜੇ ਰਾਹਾਂ ਦੇ ਪਾਰ ਲੋਕਾਂ ਦੀ ਬੋਲੀ ਵਿੱਚ ਉੱਚਾਰਨ ਤੇ ਸਬਦਾਵਲੀ ਪੱਖੋਂ ਛੋਟਾ-ਮੋਟਾ ਅੰਤਰ ਆ ਜਾਂਦਾ ਹੈ। ਇਸ ਤਰ੍ਹਾਂ ਦੇ ਅੰਤਰਾਂ ਕਾਰਨ ਇਕੋ ਭਾਸ਼ਾ ਦੇ ਜੋ ਵੱਖ-ਵੱਖ ਰੂਪ ਪਰਤੀਤ ਹੁੰਦੇ ਹਨ, ਉਹਨਾਂ ਨੂੰ ਉਪ-ਭਾਸ਼ਾ ਜਾਂ ਉਪ-ਭਾਸ਼ਾਈ ਰੂਪ ਕਿਹਾ ਜਾਂਦਾ ਹੈ।
| ਮਲਵਈ | |
|---|---|
| malwai | |
| ਜੱਦੀ ਬੁਲਾਰੇ | ਪੰਜਾਬ |
| ਇਲਾਕਾ | ਬਠਿੰਡਾ, ਮਾਨਸਾ, ਫ਼ਰੀਦਕੋਟ, ਸੰਗਰੂਰ, ਮੋਗਾ, ਪਟਿਆਲਾ |
ਮੂਲ ਬੁਲਾਰੇ | ? |
| ਭਾਸ਼ਾਈ ਪਰਿਵਾਰ | ਹਿੰਦ-ਯੂਰਪੀ
|
| ਬੋਲੀ ਦਾ ਕੋਡ | |
| ਆਈ.ਐਸ.ਓ 639-3 | phr (ਹੋਰ ਉਪਭਾਸ਼ਾਵਾਂ ਸ਼ਾਮਲ ਹਨ) |
![]() ਪੰਜਾਬੀ-ਉਪਭਾਸ਼ਾਵਾਂ | |
