ਮਨਸੂਰਪੁਰ (ਜ਼ਿਲ੍ਹਾ ਪਟਿਆਲਾ)
| ਮਨਸੂਰਪੁਰ (ਜ਼ਿਲ੍ਹਾ ਪਟਿਆਲਾ) | |
|---|---|
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India Punjab" does not exist.ਪੰਜਾਬ, ਭਾਰਤ ਵਿੱਚ ਸਥਿਤੀ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਪਟਿਆਲਾ |
| ਬਲਾਕ | ਨਾਭਾ |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਟਾਈਮ ਜ਼ੋਨ | ਭਾਰਤੀ ਮਿਆਰੀ ਸਮਾਂ (UTC+5:30) |
| ਨੇੜੇ ਦਾ ਸ਼ਹਿਰ | ਨਾਭਾ |
ਮਨਸੂਰਪੁਰ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦਾ ਇੱਕ ਪਿੰਡ ਹੈ।[1] ਇਹ ਪੰਜਾਬ ਦੇ ਨਾਭਾ ਨਗਰ ਤੋਂ 14 ਕਿ.ਮੀ. ਪੱਛਮ ਵਲ ਵਸਿਆ ਇਕ ਪੁਰਾਣਾ ਪਿੰਡ ਹੈ ਜਿਸ ਨੂੰ ਕਾਕੜੇ ਵਾਲੇ ਰਾਜਪੂਤ ਮਨਸੂਰ ਅਲੀ ਖ਼ਾਨ ਨੇ ਵਸਾਇਆ ਸੀ। ਇਸ ਦਾ ਇਕ ਨਾਮਾਂਤਰ ‘ਛੀਟਾਂਵਾਲਾ’ ਵੀ ਹੈ, ਕਿਉਂਕਿ ਇਸ ਪਿੰਡ ਵਿਚ ਛੀਟਾਂ ਬਹੁਤ ਵਧੀਆ ਤਿਆਰ ਹੁੰਦੀਆਂ ਸਨ। ਗੁਰੂ ਨਾਨਕ ਦੇਵ ਜੀ ਆਪਣੀ ਇਕ ਉਦਾਸੀ ਦੌਰਾਨ ਇਸ ਪਿੰਡ ਦੇ ਜਾੜਾ ਗੋਤ ਦੇ ਇਕ ਖਤ੍ਰੀ ਸਿੱਖ ਭਾਈ ਚੰਦਨ ਦਾਸ ਦੇ ਚੌਬਾਰੇ ਵਿਚ ਠਹਿਰੇ ਸਨ। ਉਸ ਚੌਬਾਰੇ ਵਾਲੇ ਸਥਾਨ ਉਤੇ ਸ਼ਰਧਾਲੂਆਂ ਨੇ ਜੋ ਸਮਾਰਕ ਬਣਵਾਇਆ, ਉਹ ‘ਗੁਰਦੁਆਰਾ ਚੌਬਾਰਾ ਸਾਹਿਬ’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਉਹ ਚੌਬਾਰਾ ਭਾਵੇਂ ਡਿਗ ਗਿਆ ਹੈ ਅਤੇ ਨਵੀਂ ਇਮਾਰਤ ਬਣ ਗਈ ਹੈ, ਪਰ ਇਸ ਗੁਰੂ-ਧਾਮ ਦਾ ਨਾਂ ਉਹੀ ਪ੍ਰਚਲਿਤ ਚਲਿਆ ਆ ਰਿਹਾ ਹੈ। ਇਹ ਪਵਿੱਤਰ ਸਥਾਨ ਹੁਣ ਜਾੜਿਆਂ ਵਾਲੀ ਹਵੇਲੀ ਦੇ ਅੰਤਰਗਤ ਹੈ। ਇਸ ਗੁਰਦੁਆਰੇ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ।
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,
ਹਵਾਲੇ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ