ਭੂਸ਼ਨ ਧਿਆਨਪੁਰੀ
ਭੂਸ਼ਨ ਧਿਆਨਪੁਰੀ (ਜਨਮ-ਨਾਮ: ਬੇਅੰਤ ਸਰੂਪ, ਪਰ ਪੜ੍ਹਨ ਪਾਉਣ ਵੇਲੇ ਬੇਨਤੀ ਸਰੂਪ ਕਰ ਦਿੱਤਾ ਗਿਆ[1], 2 ਅਪਰੈਲ 1945 - 2009) ਪੰਜਾਬੀ ਕਵੀ ਸਨ। ਉਹਨਾਂ ਨੂੰ ਪੜ੍ਹਨ ਦੀ ਲਗਣ ਆਪਣੇ ਵੱਡੇ ਭਾਈ, ਗੁਰਚਰਨ ਸ਼ਰਮਾ ਰਾਹੀਂ ਲੱਗੀ, ਜੋ ਬਟਾਲੇ ਦੀ ਇੱਕ ਫੈਕਟਰੀ ਵਿੱਚ ਕੰਮ ਕਰਦੇ ਸਨ ਅਤੇ ਹਰ ਹਫਤੇ ਸ਼ਨੀਵਾਰ ਸ਼ਾਮ ਨੂੰ ਪਿੰਡ ਆਉਂਦੇ ਕੋਈ ਨਾ ਕੋਈ ਕਿਤਾਬ, ਰਸਾਲਾ ਲੈ ਆਉਂਦੇ ਸਨ। ਬਰਕਤ ਰਾਮ ਯੁਮਨ, ਵਿਧਾਤਾ ਸਿੰਘ ਤੀਰ, ਗੋਪਾਲ ਦਾਸ ਗੋਪਾਲ, ਸ਼ਿਵ ਕੁਮਾਰ ਬਟਾਲਵੀ ਵਰਗੇ ਲੇਖਕਾਂ ਨਾਲ ਉਸੇ ਨੇ ਜਾਣ ਪਛਾਣ ਕਰਵਾਈ।[1]
ਕਿਤਾਬਾਂ
- ਇਕ ਮਸੀਹਾ ਹੋਰ (1970)
- ਜਾਂਦੀ ਵਾਰ ਦਾ ਸੱਚ
- ਮੇਰੀ ਕਿਤਾਬ (ਸਵੈਜੀਵਨੀ)
- ਸਿਰਜਣਧਾਰਾ (ਗੱਦ)