ਭੁਪਿੰਦਰ ਕੌਰ ਪ੍ਰੀਤ

ਭੁਪਿੰਦਰ ਕੌਰ ਪ੍ਰੀਤ (ਜਨਮ 18 ਫਰਵਰੀ 1964) ਪ੍ਰਸਿੱਧ ਪੰਜਾਬੀ ਲੇਖਕ, ਕਵਿਤਰੀ ਅਤੇ ਅਨੁਵਾਦਕ[1] ਹੈ।

ਭੁਪਿੰਦਰ ਕੌਰ ਪ੍ਰੀਤ

ਜੀਵਨ ਵੇਰਵੇ

ਭੁਪਿੰਦਰ ਕੌਰ ਪ੍ਰੀਤ ਦਾ ਜਨਮ 18 ਫਰਵਰੀ 1964 ਨੂੰ ਪੂਨਾ ਵਿਖੇ ਹੋਇਆ। ਉਹ ਪੰਜਾਬੀ ਦੀ ਐਮਏ ਹੈ। ਉਸ ਦੀ ਸ਼ਾਦੀ ਸ. ਮਲਕੀਅਤ ਸਿੰਘ ਸੋਢੀ ਨਾਲ 1983 ਵਿੱਚ ਹੋਈ। ਉਸ ਨੇ ਦੋ ਸਾਲ (1992- 1993) ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਅਧਿਆਪਕ ਵਜੋਂ ਕੰਮ ਕੀਤਾ।ਉਹ ਪੰਜਾਬੀ  ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਰਹੀ ਅਤੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਵਿਕਾਸ ਲਈ ਵੱਖ-ਵੱਖ ਪੱਧਰ ’ਤੇ ਉਪਰਾਲੇ ਕੀਤੇ[2]

ਕਿਤਾਬਾਂ

ਕਾਵਿ-ਸੰਗ੍ਰਹਿ

  • ਸਲੀਬ ਤੇ ਲਟਕੇ ਹਰਫ਼
  • ਮੈਂ ਸ਼ਬਦਾਂ ਨੂੰ ਕਿਹਾ
  • ਬਰਸੇ ਮੇਘ ਸਖ਼ੀ
  • ਅਹਿਰਣ
  • ਔਰਤਾਂ ਨੇ ਕਿਹਾ (ਅਨੁਵਾਦ ਕਾਵਿ-ਪੁਸਤਕ)
  • ਨਗਾਰੇ ਵਾਂਙ ਵੱਜਦੇ ਸ਼ਬਦ (ਆਦੀਵਾਸੀ ਕਵਿਤਾ ਦਾ ਪੰਜਾਬੀ ਅਨੁਵਾਦ)
  • ਦੋ ਹੱਥ ਪਰ੍ਹਾਂ( ਭਾਰਤੀ-ਭਾਸ਼ਾਵਾਂ ਦੀ ਕਵਿਤਾ ਦਾ ਪੰਜਾਬੀ ਅਨੁਵਾਦ[3])

ਹੋਰ

  • ਰਿਲਕੇ ਦੇ ਚੋਣਵੇਂ ਖ਼ਤ (ਅਨੁਵਾਦ)

ਹਵਾਲੇ