ਭੀਲੋਵਾਲ ਪੱਕਾ

ਭਾਰਤਪੀਡੀਆ ਤੋਂ
imported>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 13:45, 16 ਸਤੰਬਰ 2020 ਦਾ ਦੁਹਰਾਅ
Jump to navigation Jump to search

ਫਰਮਾ:Infobox settlement ਭੀਲੋਵਾਲ ਪੱਕਾ ਅੰਮ੍ਰਿਤਸਰ ਜ਼ਿਲ੍ਹੇ ਦੀ ਚੌਗਾਂਵਾਂ ਤਹਿਸੀਲ ਦਾ ਇੱਕ ਸਰਹੱਦੀ ਪਿੰਡ ਹੈ ਜੋ ਲੋਪੋਕੇ-ਅਜਨਾਲਾ ਰੋਡ ਤੇ ਸਥਿਤ ਹੈ। ਇਸ ਪਿੰਡ ਦੀ ਕੁੱਲ ਆਬਾਦੀ 1200 ਦੇ ਕਰੀਬ ਹੈ ਤੇ ਵੋਟਾਂ ਦੀ ਗਿਣਤੀ 650 ਹੈ। ਪਿੰਡ ਵਿੱਚ ਬਹੁ ਗਿਣਤੀ ਹਿੰਦੂ/ਖੱਤਰੀ ਲੋਕਾਂ ਦੀ ਹੈ ਜੋ ਭਾਰਤ ਪਾਕਿਸਤਾਨ ਵੰਡ ਵੇਲੇ ਪੱਛਮੀ ਪੰਜਾਬ ਤੋਂ ਏਧਰ ਆ ਕੇ ਵਸੇ ਸਨ। ਇਸ ਪਿੰਡ ਵਿੱਚ ਇੱਕ ਬਉਲੀ, ਪੁਰਾਤਨ ਬਾਰਾਂਦਰੀਆਂ ਅਤੇ ਇੱਕ ਸ਼ਿਵਾਲਾ ਮੰਦਿਰ ਬਣਿਆ ਹੋਇਆ ਹੈ। ਮੁਗਲਾਂ ਦੇ ਆਵਾਗਮਨ ਕਰਕੇ ਪਿੰਡ ਵਿੱਚ ਹਵੇਲੀਆਂ ਵੀ ਬਣੀਆਂ ਹੋਈਆਂ ਹਨ। ਪਿੰਡ ਵਿੱਚ ਚੁਬਾਰਾ ਨੁਮਾ ਘਰਾਂ ਅਤੇ ਨਿੱਕੀ ਇੱਟ ਦੀਆਂ ਪੱਕੀਆਂ ਹਵੇਲੀਆਂ ਕਾਰਨ ਹੀ ਭੀਲੋਵਾਲ ਨਾਲ ਪੱਕਾ ਨਾਮ ਜੁੜ ਗਿਆ।[1]

ਹਵਾਲੇ

ਫਰਮਾ:ਹਵਾਲੇ

ਫਰਮਾ:ਅੰਮ੍ਰਿਤਸਰ ਜ਼ਿਲ੍ਹਾ