ਫਰਮਾ:ਜਾਣਕਾਰੀਡੱਬਾ ਸੰਗੀਤ ਕਲਾਕਾਰ ਭਾਈ ਛੈਲਾ ਪਟਿਆਲੇ ਵਾਲਾ 20 ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿੱਚ ਮਸ਼ਹੂਰ ਹੋਇਆ ਇੱਕ ਪੰਜਾਬੀ ਗਾਇਕ ਸੀ। ਉਸਦਾ ਜਨਮ 1895 ਵਿੱਚ ਤਰਨਤਾਰਨ, ਅੰਮ੍ਰਿਤਸਰ ਵਿੱਚ ਹੋਇਆ ਸੀ ਪਰ ਉਹ ਜਿਆਦਾ ਉਮਰ ਪਟਿਆਲੇ ਹੀ ਰਿਹਾ। ਇਸੇ ਕਾਰਨ ਉਸ ਦਾ ਨਾਮ (ਅੱਲ) ਭਾਈ ਛੈਲਾ ਪਟਿਆਲੇ ਵਾਲਾ ਪੈ ਗਿਆ। ਉਹ ਮੂਲ ਰੂਪ ਵਿੱਚ ਕੀਰਤਨੀਆ ਸੀ,[1] ਪਰ ਰੋਜ਼ੀ-ਰੋਟੀ ਕਮਾਉਣ ਲਈ ਉਹ ਲੋਕਗੀਤ ਵੀ ਗਾਉਂਦਾ ਸੀ। ਉਸ ਦੇ ਕਾਫੀ ਰਿਕਾਰਡ ਅਜੇ ਵੀ ਮਿਲਦੇ ਹਨ। ਉਹ 1947 ਵਿੱਚ ਲਾਹੌਰ ਪਾਕਿਸਤਾਨ ਜਾ ਵੱਸਿਆ ਅਤੇ ਉੱਥੇ 88 ਸਾਲਾਂ ਦੀ ਉਮਰ ਭੋਗ ਕੇ 10 ਜੁਲਾਈ 1983 ਵਿੱਚ ਫੌਤ ਹੋ ਗਿਆ।[2][3]

ਇਹ ਵੀ ਵੇਖੋ

ਭਾਈ ਛੈਲਾ ਪਟਿਆਲੇ ਵਾਲਾ ਦਾ ਯੂ ਟਿਊਬ ਤੇ ਇੱਕ ਗੀਤ ਦੀ ਵੰਨਗੀ

ਹਵਾਲੇ

ਫਰਮਾ:ਹਵਾਲੇ