ਬੁੱਲੇ ਸ਼ਾਹ ਸੂਫੀ ਲਿਰਿਕ(en: BULLHE SHAH SUFI LYRIC) ਪੰਜਾਬੀ ਸੂਫੀ ਸ਼ਾਇਰ ਬੁੱਲੇ ਸ਼ਾਹ ਦੀਆਂ ਕਾਫੀਆਂ ਦੀ ਇੱਕ ਕਿਤਾਬ ਹੈ ਜੋ ਲੰਦਨ ਯੂਨੀਵਰਸਿਟੀ,ਦੇ ਸਕੂਲ ਆਫ਼ ਓਰਿਐਂਟਲ ਐਂਡ ਅਫ਼ਰੀਕਨ ਲੈਂਗੁਏਜਿਜ਼ ਦੇ ਪ੍ਰੌਫੈਸਰ ਕ੍ਰਿਸਟੋਫ਼ਰ ਸ਼ੈਕਲ,ਨੇ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤੀ ਹੈ। ਇਸ ਕਿਤਾਬ ਵਿੱਚ ਹਰ ਸਫੇ ਦੇ ਖੱਬੇ ਪਾਸੇ ਪੰਜਾਬੀ ਮੂਲ ਪਾਠ ਅਤੇ ਸਾਹਮਣੇ ਸਫੇ ਤੇ ਅੰਗ੍ਰੇਜੀ ਅਨੁਵਾਦ ਛਾਪਿਆ ਗਿਆ ਹੈ। ਕਿਤਾਬ ਵਿੱਚ 157 ਕਾਫੀਆਂ ਤੋਂ ਇਲਾਵਾ ਕੁਝ ਹੋਰ ਵੀ ਫੁਟਕਲ ਰਚਨਾਵਾਂ ਸ਼ਾਮਿਲ ਹਨ। ਕੈਂਬ੍ਰਿਜ ਅਤੇ ਲੰਦਨ ਵਿਖੇ ਹਾਰਵਰਡ ਯੂਨੀਵਰਸਿਟੀ ਪ੍ਰੈਸ ਵੱਲੋਂ ਇਹ ਕਿਤਾਬ ਮੂਰਤੀ ਕਲਾਸੀਕਲ ਲਾਇਬ੍ਰੇਰੀ ਆਫ ਇੰਡੀਆ ਸੀਰੀਜ਼ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।[1]

ਤਸਵੀਰ:12438971 10207269080863213 8618663536194207269 n.jpg
"ਬੁੱਲੇ ਸ਼ਾਹ ਸੂਫੀ ਲਿਰਿਕ" ਪੁਸਤਕ ਦਾ ਸਰਵਰਕ

ਹਵਾਲੇ

ਫਰਮਾ:ਹਵਾਲੇ